ਕੈਨੇਡਾ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਹੋਵੇਗਾ ਅਪਲਾਈ

Thursday, Nov 03, 2022 - 11:22 AM (IST)

ਕੈਨੇਡਾ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ! ਸ਼ੁਰੂ ਹੋਇਆ Short Term ਕੋਰਸ, ਜਾਣੋ ਕਿਵੇਂ ਹੋਵੇਗਾ ਅਪਲਾਈ

ਚੰਡੀਗੜ੍ਹ:  ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ ਜਾਣ ਵਿਚ ਦਿਲਚਸਪੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਹਰ ਵਿਦਿਆਰਥੀ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਅਤੇ ਆਪਣੇ ਸੁਪਨੇ ਪੂਰੇ ਕਰਨ ਬਾਰੇ ਸੋਚਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੇ ਮਨਾਂ ਵਿਚ ਵਿਦੇਸ਼ ਜਾਣ ਸਬੰਧੀ ਕਈ ਸਵਾਲ ਉੱਠਦੇ ਹਨ। ਵਿਦਿਆਰਥੀਆਂ ਨੂੰ ਆਪਣੇ ਸਵਾਲਾਂ ਦੇ ਜਵਾਬਾਂ ਲਈ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਹੀ ਕਰੀਅਰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਤੁਸੀਂ 90568-55594 ’ਤੇ ਸੰਪਰਕ ਕਰ ਸਕਦੇ ਹੋ। 

ਇਮੀਗ੍ਰੇਸ਼ਨ ਵੱਲੋਂ ਇਕ ਸ਼ਾਰਟ ਟਰਮ ਕੋਰਸ ਚਲਾਇਆ ਜਾ ਰਿਹਾ ਹੈ। ਜਿਸ ਵਿਚ ਬੱਚਿਆਂ ਨੂੰ ਟਰੇਨਿੰਗ ਲਈ ਕੈਨੇਡਾ ਭੇਜਿਆ ਜਾਂਦਾ  ਹੈ। ਇਸ ਕੋਰਸ ਲਈ ਅਪਲਾਈ ਕਰਨ ਵਾਲੇ ਦੀ ਦਿਲਚਸਪੀ ਨੂੰ ਦੇਖਦੇ ਹੋਏ ਹੀ ਉਸ ਨੂੰ ਟ੍ਰੇਨਿੰਗ ‘ਤੇ ਭੇਜਿਆ ਜਾਂਦਾ ਹੈ। ਇਸ ਰਾਹੀਂ ਉਨ੍ਹਾਂ ਨੂੰ ਇਕ ਖਾਸ ਵਿਸ਼ੇ ‘ਚ ਹੁਨਰਮੰਦ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ।ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਕੰਪਨੀ ਉਸ ਉਮੀਦਵਾਰ ਨੂੰ ਇਕ ਸਰਟੀਫੀਕੇਟ ਦਿੰਦੀ ਹੈ ਅਤੇ ਉਸ ਲਈ ਇੰਟਰਵਿਊ ਦਾ ਪ੍ਰਬੰਧ ਕਰਦੀ ਹੈ। ਇਸ ਦੇ ਜ਼ਰੀਏ ਹੀ ਕੰਪਨੀ ਉਸ ਦੀ ਪਲੇਸਮੈਂਟ ਲਗਵਾਉਂਦੀ ਹੈ ਅਤੇ ਉਹ ਉੱਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਉਥੇ ਵਰਕ ਪਰਮਿਟ ਲੈਣ ਦੇ ਵੀ ਯੋਗ ਹੋ ਜਾਂਦਾ ਹੈ।

ਇਸ ਕੋਰਸ ਵਿਚ ਅਪਲਾਈ ਕਰਨ ਲਈ ਉਮੀਦਵਾਰ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਜਾਂ ਉਸ ਨੂੰ ਕਿਸੇ ਕੰਮ ‘ਚ ਤਜਰਬਾ ਹੋਣਾ ਚਾਹੀਦਾ ਹੈ। ਹੁਣ ਉਹ ਵੀ ਬਾਹਰ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹਨ ਜੋ ਘੱਟ ਪੜ੍ਹੇ-ਲਿਖੇ ਹਨ ਜਾਂ ਜਿਨ੍ਹਾਂ ਨੂੰ ਵੱਧ ਤਜਰਬਾ ਹੈ। ਜੇਕਰ ਤੁਹਾਡੇ ਕੋਲ 6 ਮਹਨਿਆਂ ਤੋਂ ਲੈ ਕੇ 1 ਸਾਲ ਦਾ ਤਜਰਬਾ ਹੈ ਤਾਂ ਤੁਸੀਂ ਇਕ ਕੋਰਸ ਲਈ ਪੂਰੀ ਤਰ੍ਹਾਂ ਅਪਲਾਈ ਕਰਨ ਦੇ ਯੋਗ ਹੋ। ਇਸ ਵਿਚ ਉਮਰ ਅਤੇ ਗੈਪ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੇ ਨਾਲ ਹੀ ਜਿਹੜੇ ਬੱਚੇ ਉਥੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਸੱਦਣਾ ਚਾਹੁੰਦੇ ਹਨ, ਉਹ ਇਕ ਸਮੈਸਟਰ ਪੂਰਾ ਕਰਨ ਤੋਂ ਬਾਅਦ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾ ਸਕਦੇ ਹਨ। ਕਈ ਬੱਚੇ ਅਜਿਹੇ ਵੀ ਹਨ ਜਿਨ੍ਹਾਂ ਦਾ ਰਿਫਿਉਜ਼ਲ ਆਉਣ ਕਾਰਨ ਵੀਜ਼ਾ ਨਹੀਂ ਆਉਂਦਾ, ਪਰ ਹੁਣ ਉਨ੍ਹਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਵੀ ਇਸ ਕੋਰਸ ਲਈ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਵੱਧ ਵੀ ਪੜ੍ਹੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ।ਜਿਹਨਾਂ ਨੇ ਬੀਟੈਕ, ਬੀਐਸਸੀ, ਬੀਐਡ ਵਰਗੇ ਕੋਰਸਾਂ ਦੀ ਪੜ੍ਹਾਈ ਪਹਿਲਾਂ ਹੀ ਕੀਤੀ ਹੈ ਉਹ ਇਸ ਕੋਰਸ ਲਈ ਪੂਰੀ ਤਰ੍ਹਾਂ ਯੋਗ ਹਨ ਅਤੇ ਉਨ੍ਹਾਂ ਦਾ ਸੱਦਾ ਪੱਤਰ ਵੀ ਜਲਦੀ ਆ ਸਕਦਾ ਹੈ।

ਅਪਲਾਈ ਕਰਨ ਦੀ ਪ੍ਰਕਿਰਿਆ-        

ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਕੰਪਨੀ ੳਮੀਦਵਾਰ ਦੀ ਪ੍ਰੌਫਾਈਲ ਨੂੰ ਕੈਨੇਡਾ ਵਿਚ ਉਨ੍ਹਾਂ ਦੇ ਟਾਈ ਅਪਸ ਨੂੰ ਭੇਜਣਗੇ ਅਤੇ ਇਸ ਰਾਹੀਂ ਉਮੀਦਵਾਰ ਦਾ ਸੱਦਾ ਪੱਤਰ ਮੰਗਵਾਇਆ ਜਾਵੇਗਾ। ਉਸ ਪੱਤਰ ਦੇ ਅਧਾਰ ’ਤੇ ਹੀ ਫਾਈਲ ਤਿਆਰ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਾਅਦ ਸਾਰੇ ਦਸਤਾਵੇਜ਼ ਇਕੱਠੇ ਹੋਣ ਮਗਰੋਂ 3-4 ਮਹੀਨਿਆਂ ਵਿਚ ਫਾਈਲ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ। 

ਕਿੰਨਾ ਖਰਚਾ ਅਤੇ ਸਮਾਂ ਲੱਗ ਸਕਦਾ ਹੈ-    

ਇਸ ਲਈ ਘਟੋ-ਘੱਟ 4 ਹਫ਼ਤਿਆਂ ਤੋਂ ਲੈ ਕੇ 6 ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ। ਖਰਚਾ ਚੁਣੇ ਗਏ ਕੋਰਸ ਅਤੇ ਕੋਰਸ ਦੇ ਸਮੇਂ ’ਤੇ ਨਿਰਭਰ ਕਰਦਾ ਹੈ। ਜੇਕਰ ਲੰਮੇ ਸਮੇਂ ਦਾ ਕੋਰਸ ਹੈ ਤਾਂ ਖਰਚਾ ਵੀ ਉਸ ਹਿਸਾਬ ਨਾਲ ਆ ਸਕਦਾ ਹੈ।ਇਸ ਦੇ  ਨਾਲ ਹੀ ਸਵਾਲ ਖੜ੍ਹਾ ਹੁੰਦਾ ਹੈ ਕੀ ਤੁਹਾਨੂੰ ਟ੍ਰੇਨਿੰਗ ਤੋਂ ਬਾਅਦ ਵਾਪਸ ਆਉਣ ਦੀ ਲੋੜ ਹੈ ਜਾਂ ਨਹੀਂ? ਤਾਂ ਇਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਜਦ ਟ੍ਰੇਨਿੰਗ ‘ਚ ਸਿੱਖਣ ਤੋਂ ਬਾਅਦ ਉਮੀਦਵਾਰ ਉਥੇ ਕੰਮ ਕਰਨ ਦੇ ਯੋਗ ਹੋ ਜਾਂਦਾ ਹੈ ਅਤੇ ਉਸ ਨੂੰ ਵਾਪਸ ਆਉਣ ਦੀ ਲੋੜ ਨਹੀਂ ਪੈਂਦੀ। ਜਿਹੜੇ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਪਰ ਨਹੀਂ ਜਾ ਪਾਏ, ਉਹਨਾਂ ਲਈ ਇਹ ਬਹੁਤ ਵਧੀਆ ਵਿਕਲਪ ਹੈ। ਇਕ ਉਮੀਦਵਾਰ ਨੂੰ ਇਸ ‘ਚ ਧਿਆਨ ਦੇਣ ਲਈ ਬਸ ਸਹੀ ਕੰਸਲਟੇਂਟ ਤੱਕ ਪਹੁੰਚ ਕਰਨ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 90568-55594 ’ਤੇ ਸੰਪਰਕ ਕਰ ਸਕਦੇ ਹੋ।


author

Vandana

Content Editor

Related News