ਨਵੇਂ ਸਾਲ ਮੌਕੇ ਮੁਸਾਫ਼ਰਾਂ ਲਈ ਖੁਸ਼ਖਬਰੀ! BC 'ਚ ਮਿਲੇਗੀ ਮੁਫਤ ਸਫਰ ਦੀ ਸਹੂਲਤ
Tuesday, Dec 30, 2025 - 09:30 PM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਕਈ ਸ਼ਹਿਰਾਂ 'ਚ 31 ਦਸੰਬਰ ਦੀ ਰਾਤ ਨੂੰ ਪਬਲਿਕ ਟਰਾਂਜ਼ਿਟ ਮੁਫ਼ਤ ਕਰਨ ਦਾ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ, ਨਵੇਂ ਸਾਲ ਦਾ ਜਸ਼ਨ ਮਨਾਉਣ ਵਾਲੇ ਲੋਕ ਰਾਤ ਦੇ ਸਮੇਂ ਬਿਨਾਂ ਕਿਰਾਇਆ ਭੁਗਤਾਨ ਕੀਤੇ ਬੱਸਾਂ, ਸਕਾਈਟ੍ਰੇਨ ਅਤੇ ਹੋਰ ਟਰਾਂਜ਼ਿਟ ਸੇਵਾਵਾਂ ਦੀ ਵਰਤੋਂ ਕਰ ਸਕਣਗੇ। ਇਸ ਕਦਮ ਦਾ ਮਕਸਦ ਨਸ਼ੇ ਦੀ ਹਾਲਤ ਵਿੱਚ ਡ੍ਰਾਈਵਿੰਗ ਵਰਗੀਆਂ ਜੋਖਿਮ ਭਰੀਆਂ ਸਥਿਤੀਆਂ ਤੋਂ ਬਚਾਅ ਕਰਨਾ ਤੇ ਸੜਕਾਂ ’ਤੇ ਸੁਰੱਖਿਆ ਵਧਾਉਣਾ ਹੈ।
ਵੈਨਕੂਵਰ ਮੈਟਰੋ ਖੇਤਰ ਸਮੇਤ ਸੂਬੇ ਦੇ ਹੋਰ ਇਲਾਕਿਆਂ ਵਿੱਚ ਟਰਾਂਜ਼ਿਟ ਏਜੰਸੀਆਂ ਨੇ ਯਾਤਰੀਆਂ ਨੂੰ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ। ਕੁਝ ਥਾਵਾਂ ’ਤੇ ਸੇਵਾਵਾਂ ਦੇ ਸਮੇਂ ਵਿੱਚ ਵਾਧਾ ਵੀ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਸੁਰੱਖਿਅਤ ਤਰੀਕੇ ਨਾਲ ਘਰ ਪਹੁੰਚ ਸਕਣ। ਇਸ ਸਹੂਲਤ ਦਾ ਦਾ ਲਾਭ ਲੈਣ ਵਾਲੇ ਸੰਭਾਵਿਤ ਮੁਸਾਫਰਾਂ ਚ ਖੁਸ਼ੀ ਦੀ ਲਹਿਰ ਮਹਿਸੂਸ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
