ਵੰਡਰਲੈਂਡ ਤੋਂ ਘੱਟ ਨਹੀਂ ਹੈ ਵੀਅਤਨਾਮ ਦਾ ਗੋਲਡਨ ਬ੍ਰਿਜ, ਰੋਜ਼ਾਨਾ ਆਉਂਦੇ ਹਨ ਹਜ਼ਾਰਾਂ ਸੈਲਾਨੀ
Wednesday, Aug 01, 2018 - 10:26 AM (IST)

ਵੀਅਤਨਾਮ— ਜੇ ਤੁਸੀਂ ਵੀਅਤਨਾਮ ਯਾਤਰਾ 'ਤੇ ਜਾ ਰਹੇ ਹੋ ਅਤੇ ਉਥੋਂ ਦੀ ਸਭ ਤੋਂ ਮਸ਼ਹੂਰ ਥਾਂ ਘੁੰਮਣਾ ਚਾਹੁੰਦੇ ਹੋ ਤਾਂ ਇਥੋਂ ਦੇ ਗੋਲਡਨ ਬ੍ਰਿਜ ਜ਼ਰੂਰ ਜਾਓ। ਵੀਅਤਨਾਮ ਦਾ ਗੋਲਡਨ ਬ੍ਰਿਜ ਕਿਸੇ ਵੰਡਰਲੈਂਡ ਤੋਂ ਘੱਟ ਨਹੀਂ ਹੈ। ਸਮੁੰਦਰ ਤਲ ਤੋਂ ਲਗਭਗ 1400 ਮੀਟਰ ਦੀ ਉਚਾਈ 'ਤੇ ਸਥਿਤ ਇਸ ਬ੍ਰਿਜ ਦਾ ਨਜ਼ਾਰਾ ਕਾਫੀ ਹੈਰਾਨ ਕਰਨ ਵਾਲਾ ਹੁੰਦਾ ਹੈ।
ਇਸ ਦੀ ਖੂਬਸੂਰਤੀ 'ਚ ਚਾਰ ਚੰਨ ਲਾਉਣ ਲਈ ਬ੍ਰਿਜ ਦੇ ਦੋਹਾਂ ਪਾਸੇ ਲੋਬੇਲੀਆ ਕ੍ਰਾਈਸੇਂਥੇਮਮ ਨਸਲ ਦੇ ਫੁੱਲ ਲਾਏ ਗਏ ਹਨ, ਜਿਨ੍ਹਾਂ 'ਤੇ ਸੋਨੇ ਦੇ ਰੰਗ ਦਾ ਬਲਾਸਟ੍ਰੇਡਸ ਪਹਿਨਾਇਆ ਗਿਆ ਹੈ, ਜਿਸ ਨਾਲ ਇਹ ਰੰਗ ਬ੍ਰਿਜ 'ਤੇ ਸੁਨਹਿਰਾ ਰੰਗ ਖਿਲਾਰਦੀ ਹੈ। ਦੂਰ ਤੋਂ ਦੇਖਣ 'ਤੇ ਲੱਗਦਾ ਹੈ ਕਿ ਮੰਨੋ ਬ੍ਰਿਜ ਸਿੱਧੇ ਅਸਮਾਨ ਨੂੰ ਛੂੰਹਦਾ ਹੈ।
ਦੋ ਵਿਸ਼ਾਲ ਹੱਥਾਂ 'ਤੇ ਟਿਕਿਐ ਬ੍ਰਿਜ—
ਇਹ ਬ੍ਰਿਜ ਦੋ ਹੱਥਾਂ 'ਤੇ ਟਿਕਿਆ ਹੈ। ਇਹੀ ਕਾਰਨ ਹੈ ਕਿ ਇਸ ਦਾ ਨਜ਼ਾਰਾ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਟੂਰਿਸਟ ਦੀ ਲਿਸਟ ਵਿਚ ਇਸ ਦਾ ਨਾਂ ਸਭ ਤੋਂ ਉੱਪਰ ਹੁੰਦਾ ਹੈ। ਦੱਸ ਦਈਏ ਕਿ ਵਿਸ਼ਾਲ ਆਕਾਰ ਦੇ ਸਟੋਨ ਹੈਂਡਸ 'ਤੇ ਇਸ ਗੋਲਡਨ ਬ੍ਰਿਜ ਨੂੰ ਵੀਅਤਨਾਮ ਵਿਚ ਕਾਊ ਵਾਂਗ ਪੁਲ ਵੀ ਕਿਹਾ ਜਾਂਦਾ ਹੈ ।