PM ਮੋਦੀ ਨੇ ਗਲਾਸਗੋ 'ਚ ਕਿਹਾ- ਗਲੋਬਲ ਵਾਰਮਿੰਗ ਦੁਨੀਆ ਲਈ ਵੱਡਾ ਖ਼ਤਰਾ

Tuesday, Nov 02, 2021 - 10:38 AM (IST)

PM ਮੋਦੀ ਨੇ ਗਲਾਸਗੋ 'ਚ ਕਿਹਾ- ਗਲੋਬਲ ਵਾਰਮਿੰਗ ਦੁਨੀਆ ਲਈ ਵੱਡਾ ਖ਼ਤਰਾ

ਗਲਾਸਗੋ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਗਲਾਸਗੋ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ (ਯੂ.ਐੱਨ.) ਦੀ ਬੈਠਕ ਮੌਕੇ ਕੋਪ 26 ਜਲਵਾਯੂ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਮੇਲਨ ਤੋਂ ਪਹਿਲਾਂ ਤੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨਾਲ ਦੁਵੱਲੀ ਗੱਲਬਾਤ ਕੀਤੀ। ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਅਹੁਦੇ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਇਹ ਨਫਤਾਲੀ ਦੀ ਪੀ.ਐੱਮ. ਮੋਦੀ  ਨਾਲ ਪਹਿਲੀ ਮੁਲਾਕਾਤ ਹੈ।

ਇਸ ਤੋਂ ਪਹਿਲਾਂ ਰੋਮ ਵਿੱਚ ਜੀ-20 ਸਿਖਰ ਬੈਠਕ ਵਿੱਚ ਹਿੱਸਾ ਲੈਣ ਤੋਂ ਬਾਅਦ ਗਲਾਸਗੋ ਪੁੱਜਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਗਲਾਸਗੋ ਪਹੁੰਚ ਗਿਆ ਹਾਂ। ਸੀ.ਓ.ਪੀ. 26 ਵਿੱਚ ਹਿੱਸਾ ਲਵਾਂਗਾ, ਜਿੱਥੇ ਮੈਂ ਜਲਵਾਯੂ ਤਬਦੀਲੀ ਤੋਂ ਨਜਿੱਠਣ ਲਈ ਅਤੇ ਇਸ ਸੰਬੰਧ ਵਿੱਚ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਸਪੱਸ਼ਟ ਕਰਨ ਲਈ ਵਿਸ਼ਵ ਦੇ ਹੋਰ ਨੇਤਾਵਾਂ ਨਾਲ ਕੰਮ ਕਰਨ ਨੂੰ ਇੱਛੁਕ ਹਾਂ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ COP26 ਵਿੱਚ ਕਿਹਾ, “ਸਾਨੂੰ ਆਪਣੀਆਂ ਵਿਕਾਸ ਨੀਤੀਆਂ ਅਤੇ ਯੋਜਨਾਵਾਂ ਦਾ ਇੱਕ ਮੁੱਖ ਹਿੱਸਾ ਬਣਾਉਣਾ ਹੋਵੇਗਾ। ਭਾਰਤ ਵਿੱਚ, 'ਨਲ ਸੇ ਜਲ', ਸਵੱਛ ਭਾਰਤ ਮਿਸ਼ਨ ਅਤੇ ਉੱਜਵਲਾ ਵਰਗੀਆਂ ਯੋਜਨਾਵਾਂ ਨੇ ਨਾ ਸਿਰਫ਼ ਸਾਡੇ ਨਾਗਰਿਕਾਂ ਨੂੰ ਲਾਭ ਪਹੁੰਚਾਇਆ ਹੈ, ਸਗੋਂ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਵੀ ਸੁਧਾਰ ਕੀਤਾ ਹੈ।"

ਪੀ.ਐੱਮ. ਮੋਦੀ ਨੇ ਕਿਹਾ, "ਗਲੋਬਲ ਜਲਵਾਯੂ ਬਹਿਸ ਵਿੱਚ ਅਨੁਕੂਲਨ ਨੂੰ ਓਨਾ ਮਹੱਤਵ ਨਹੀਂ ਮਿਲਿਆ ਹੈ ਜਿੰਨਾ ਘੱਟ ਕਰਨ ਨੂੰ ਮਿਲਿਆ ਹੈ। ਇਹ ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨਾਲ ਬੇਇਨਸਾਫ਼ੀ ਹੈ, ਜੋ ਜਲਵਾਯੂ ਪਰਿਵਰਤਨ ਤੋਂ ਜ਼ਿਆਦਾ ਪ੍ਰਭਾਵਿਤ ਹਨ।" ਉਨ੍ਹਾਂ ਕਿਹਾ ਕਿ ਭਾਰਤ ਸਮੇਤ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਲਈ ਜਲਵਾਯੂ ਵੱਡੀ ਚੁਣੌਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ, "ਫਸਲੀ ਦਾ ਪੈਟਰਨ ਬਦਲ ਰਿਹਾ ਹੈ। ਬੇਮੌਸਮੀ ਬਾਰਸ਼ ਅਤੇ ਹੜ੍ਹ ਜਾਂ ਲਗਾਤਾਰ ਤੂਫਾਨ ਫਸਲਾਂ ਨੂੰ ਤਬਾਹ ਕਰ ਰਹੇ ਹਨ। ਪੀਣ ਵਾਲੇ ਪਾਣੀ ਦੇ ਸਰੋਤਾਂ ਤੋਂ ਲੈ ਕੇ ਕਿਫਾਇਤੀ ਮਕਾਨਾਂ ਤੱਕ, ਹਰ ਕਿਸੇ ਨੂੰ ਜਲਵਾਯੂ ਤਬਦੀਲੀ ਦੇ ਵਿਰੁੱਧ ਲਚਕੀਲੇ ਹੋਣ ਦੀ ਲੋੜ ਹੈ," ਪ੍ਰਧਾਨ ਮੰਤਰੀ ਨੇ ਕਿਹਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News