ਗਲੋਬਲ ਲਿੰਗ ਅਨੁਪਾਤ ਰਿਪੋਰਟ 'ਚ ਭਾਰਤ ਦਾ 140ਵਾਂ ਸਥਾਨ, ਜਾਣੋ ਗੁਆਂਢੀ ਦੇਸ਼ਾਂ ਦੀ ਸਥਿਤੀ

Wednesday, Mar 31, 2021 - 05:25 PM (IST)

ਗਲੋਬਲ ਲਿੰਗ ਅਨੁਪਾਤ ਰਿਪੋਰਟ 'ਚ ਭਾਰਤ ਦਾ 140ਵਾਂ ਸਥਾਨ, ਜਾਣੋ ਗੁਆਂਢੀ ਦੇਸ਼ਾਂ ਦੀ ਸਥਿਤੀ

ਇੰਟਰਨੈਸ਼ਨਲ ਡੈਸਕ (ਭਾਸ਼ਾ): ਗਲੋਬਲ ਆਰਥਿਕ ਮੰਚ ਦੀ ਗਲੋਬਲ ਲਿੰਗ ਅਨੁਪਾਤ ਰਿਪੋਰਟ 2021 ਵਿਚ 156 ਦੇਸ਼ਾਂ ਦੀ ਸੂਚੀ ਵਿਚ ਭਾਰਤ 140ਵੇਂ ਸਥਾਨ 'ਤੇ ਹੈ ਅਤੇ ਦੱਖਣੀ ਏਸ਼ੀਆ ਵਿਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨਾ ਵਾਲਾ ਤੀਜਾ ਦੇਸ਼ ਹੈ। ਗਲੋਬਲ ਲਿੰਗ ਅਨੁਪਾਤ ਸੂਚੀ 2020 ਵਿਚ ਭਾਰਤ ਦਾ ਸਥਾਨ 153 ਦੇਸ਼ਾਂ ਦੀ ਸੂਚੀ ਵਿਚ 112ਵਾਂ ਸੀ। ਆਰਥਿਕ ਹਿੱਸੇਦਾਰੀ ਅਤੇ ਮੌਕਿਆਂ ਦੀ ਸੂਚੀ ਵਿਚ ਵੀ ਗਿਰਾਵਟ ਆਈ ਹੈ ਅਤੇ ਰਿਪੋਰਟ ਮੁਤਾਬਕ ਇਸ ਖੇਤਰ ਵਿਚ ਲਿੰਗ ਅਨੁਪਾਤ 3 ਫੀਸਦੀ ਹੋਰ ਵੱਧ ਕੇ 32.6 ਫੀਸਦ 'ਤੇ ਪਹੁੰਚ ਗਿਆ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਕਮੀ ਰਾਜਨੀਤਕ ਮਜ਼ਬੂਤੀਕਰਨ ਉਪਖੰਡ ਵਿਚ ਆਈ ਹੈ। ਇੱਥੇ ਮਹਿਲਾ ਮੰਤਰੀਆਂ ਦੀ ਗਿਣਤੀ (ਸਾਲ 2019 ਵਿਚ 23.1 ਫੀਸਦ ਸੀ ਜੋ 2021 ਵਿਚ ਘੱਟ ਕੇ 9.1 ਫੀਸਦ) ਕਾਫੀ ਘਟੀ ਹੈ। ਰਿਪੋਰਟ ਵਿਚ ਕਿਹਾ ਗਿਆ,''ਮਹਿਲਾ ਕਿਰਤ ਬਲ ਹਿੱਸੇਦਾਰੀ ਦਰ 24.8 ਫੀਸਦੀ ਤੋਂ ਡਿੱਗ ਕੇ 22.3 ਫੀਸਦੀ ਰਹਿ ਗਈ। ਇਸ ਦੇ ਨਾਲ ਹੀ ਪੇਸ਼ੇਵਰ ਅਤੇ ਤਕਨਾਲੋਜੀ ਖੇਤਰ ਵਿਚ ਔਰਤਾਂ ਦੀ ਭੂਮਿਕਾ ਘੱਟ ਕੇ 29.2 ਫੀਸਦੀ ਹੋ ਗਈ। ਸੀਨੀਅਰ ਅਤੇ ਪ੍ਰਬੰਧਕ ਅਹੁਦਿਆਂ 'ਤੇ ਔਰਤਾਂ ਦੀ ਹਿੱਸੇਦਾਰੀ ਵੀ ਘੱਟ ਹੋ ਰਹੀ ਹੈ। ਇਹਨਾਂ ਅਹੁਦਿਆਂ 'ਤੇ ਸਿਰਫ 14.6 ਫੀਸਦੀ ਔਰਤਾਂ ਹਨ ਅਤੇ ਸਿਰਫ 8.9 ਫੀਸਦੀ ਕੰਪਨੀਆਂ  ਅਜਿਹੀਆਂ ਹਨ ਜਿੱਥੇ ਸੀਨੀਅਰ ਪ੍ਰਬੰਧਕ ਅਹੁਦਿਆਂ 'ਤੇ ਔਰਤਾਂ ਹਨ।'' 

ਪੜ੍ਹੋ ਇਹ ਅਹਿਮ ਖਬਰ - ਇਮਰਾਨ ਨੇ ਪੀ.ਐੱਮ. ਮੋਦੀ ਨੂੰ ਦਿੱਤਾ ਜਵਾਬ, ਕਸ਼ਮੀਰ ਸਮੇਤ ਸਾਰੇ ਮੁੱਦਿਆਂ 'ਤੇ ਹੋਵੇ ਗੱਲਬਾਤ

ਰਿਪੋਰਟ ਮੁਤਾਬਕ ਇਹ ਫਰਕ ਔਰਤਾਂ ਦੀ ਤਨਖਾਹ ਅਤੇ ਸਿੱਖਿਆ ਦਰ ਵਿਚ ਵੀ ਦਿਸਦਾ ਹੈ। ਭਾਰਤ ਦੇ ਗੁਆਂਢੀ ਦੇਸ਼ਾਂ ਵਿਚੋਂ ਬੰਗਲਾਦੇਸ਼ ਇਸ ਸੂਚੀ ਵਿਚ 65ਵੇਂ, ਨੇਪਾਲ 106ਵੇਂ, ਪਾਕਿਸਤਾਨ 153ਵੇਂ, ਅਫਗਾਨਿਸਤਾਨ 156ਵੇਂ, ਭੂਟਾਨ 130ਵੇਂ ਅਤੇ ਸ਼੍ਰੀਲੰਕਾ 116ਵੇਂ ਸਥਾਨ 'ਤੇ ਹੈ। ਦੱਖਣੀ ਏਸ਼ੀਆ ਵਿਚ ਸਿਰਫ ਪਾਕਿਸਤਾਨ ਅਤੇ ਅਫਗਾਨਿਸਤਾਨ ਸੂਚੀ ਵਿਚ ਭਾਰਤ ਤੋਂ ਹੇਠਾਂ ਹਨ।  


author

Vandana

Content Editor

Related News