ਗਲਾਸਗੋ ਦੇ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਦਾ ਇਕ ਵਾਰਡ ਕੋਰੋਨਾ ਕਾਰਨ ਬੰਦ

Tuesday, Oct 13, 2020 - 09:06 AM (IST)

ਗਲਾਸਗੋ ਦੇ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਦਾ ਇਕ ਵਾਰਡ ਕੋਰੋਨਾ ਕਾਰਨ ਬੰਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਫਿਰ ਵਧਦਾ ਜਾ ਰਿਹਾ ਹੈ। ਇਸ ਵਾਇਰਸ ਦੀ ਲਾਗ ਕਰਕੇ ਹੁਣ ਗਲਾਸਗੋ ਵਿਚ ਕੁਈਨ  ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਦੇ ਇਕ ਵਾਰਡ ਨੂੰ ਬੰਦ ਕਰ ਦਿੱਤਾ ਗਿਆ ਹੈ।

ਐੱਨ. ਐੱਚ. ਐੱਸ. ਅਨੁਸਾਰ ਹਸਪਤਾਲ ਸਟਾਫ ਵਾਇਰਸ ਦੇ ਫੈਲਾਅ ਨੂੰ ਘੱਟ ਕਰਨ ਲਈ ਬਹੁਤ ਸਖਤ ਮਿਹਨਤ ਕਰ ਰਿਹਾ ਹੈ। ਇਸ ਵਾਰਡ ਨੂੰ ਅਸਥਾਈ ਤੌਰ 'ਤੇ ਨਵੇਂ ਦਾਖਲਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਪ੍ਰਭਾਵਤ ਲੋਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਹ ਹੁਣ ਇਕਾਂਤਵਾਸ ਵਿਚ ਹਨ। ਇਸ ਦੇ ਨਾਲ ਹੀ ਪ੍ਰਭਾਵਤ ਹੋਏ ਸਾਰੇ ਲੋਕਾਂ ਦੇ ਸੰਪਰਕ ਵਿਚ ਆਏ ਹੋਰ ਲੋਕਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਪੁਸ਼ਟੀਕਰਣ ਦੇ ਕੇਸਾਂ ਤੋਂ ਵੱਖਰੇ ਸਾਰੇ ਮਰੀਜ਼ਾਂ ਦੀ ਦੇਖਭਾਲ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ।


author

Lalita Mam

Content Editor

Related News