ਗਲਾਸਗੋ : ਚਰਚ ਦੇ ਪਾਦਰੀ ‘ਤੇ ਲੱਗੇ 4 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼

01/21/2023 12:51:40 AM

ਗਲਾਸਗੋ (ਮਨਦੀਪ ਖੁਰਮੀ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇਕ ਪਾਦਰੀ ਨੂੰ 4 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਚਰਚ ਦਾ ਪਾਦਰੀ ਫਾਦਰ ਨੀਲ ਮੈਕਗਰੀਟੀ, ਜਿਸ ਨੂੰ ਸੈਕਸ ਅਪਰਾਧੀ ਰਜਿਸਟਰ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ, ਨੇ ਪੀੜਤ ਲੜਕੀਆਂ ਨੂੰ 2 ਚਰਚਾਂ ਦੇ ਨਾਲ-ਨਾਲ ਆਪਣੇ ਪੈਰਿਸ਼ ਘਰ ਵਿੱਚ ਵੀ ਨਿਸ਼ਾਨਾ ਬਣਾਇਆ ਸੀ। ਇਸ 68 ਸਾਲਾ ਪਾਦਰੀ ਨੂੰ ਗਲਾਸਗੋ ਸ਼ੈਰਿਫ ਕੋਰਟ ਵਿੱਚ 4 ਜਿਨਸੀ ਹਮਲੇ ਅਤੇ ਜਿਨਸੀ ਗਤੀਵਿਧੀ 'ਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋਸ਼ੀ ਪਾਇਆ ਗਿਆ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਤੀਸਰੀ ਵਾਰ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਇਆ ਪਥਰਾਅ, ਟੁੱਟੇ ਸ਼ੀਸ਼ੇ

ਪਾਦਰੀ 'ਤੇ ਇਹ ਦੋਸ਼ ਦਸੰਬਰ 2017 ਤੋਂ ਫਰਵਰੀ 2020 ਤੱਕ 10 ਤੋਂ 16 ਸਾਲ ਦੀ ਉਮਰ ਦੀਆਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਲਈ ਲੱਗੇ ਹਨ। ਲੜਕੀਆਂ ਅਨੁਸਾਰ ਪਾਦਰੀ ਦੁਆਰਾ ਇਹ ਕਾਰਵਾਈ ਰਿਡਰੀ ਦੇ ਸੇਂਟ ਥਾਮਸ ਚਰਚ, ਕਾਰਨਟਾਇਰ ਦੇ ਸੇਂਟ ਬਰਨਾਡੇਟ ਚਰਚ ਦੇ ਨਾਲ-ਨਾਲ ਉਸ ਦੇ ਪੈਰਿਸ਼ ਘਰ ਵਿੱਚ ਕੀਤੀ ਗਈ। ਅਦਾਲਤ ਦੁਆਰਾ ਉਸ ਦੇ ਪਿਛੋਕੜ ਦੀਆਂ ਰਿਪੋਰਟਾਂ ਬਕਾਇਆ ਹੋਣ ਕਾਰਨ ਮਾਰਚ ਤੱਕ ਸਜ਼ਾ ਨੂੰ ਮੁਲਤਵੀ ਕਰਕੇ ਮੈਕਗਰੀਟੀ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਕਾਨੂੰਨ ਦੀ ਕਿਤਾਬ ਛੱਡ ਵਕੀਲਾਂ ਨੇ ਫੜੀ AK-47, ਕੀਤੀ ਤਾਬੜਤੋੜ ਫਾਇਰਿੰਗ, ਦੇਖੋ ਵੀਡੀਓ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News