ਗਲਾਸਗੋ ''ਚ ਚੋਰਾਂ ਨੇ ਉਡਾਇਆ 2 ਲੱਖ ਪੌਂਡ ਦੀ ਵਿਸਕੀ ਨਾਲ ਭਰਿਆ ਟਰੱਕ

12/18/2020 2:42:16 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਵਿਚ ਚੋਰਾਂ ਨੇ ਵਿਸਕੀ ਨਾਲ ਭਰੇ ਹੋਏ ਇਕ ਟਰੱਕ ਨੂੰ ਹੀ ਚੋਰੀ ਕਰਨ ਦੇ ਕਾਰਨਾਮੇ ਨੂੰ ਅੰਜ਼ਾਮ ਦਿੱਤਾ ਹੈ। ਪੁਲਸ ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਗਲਾਸਗੋ ਦੇ ਇਕ ਇੰਡਸਟਰੀਅਲ ਖੇਤਰ ਵਿਚੋਂ ਲਗਭਗ ਦੋ ਲੱਖ ਪੌਂਡ ਮੁੱਲ ਦੀ ਗਲੇਨਫਿੱਡਿਚ ਵਿਸਕੀ ਦੇ 2400 ਡੱਬਿਆਂ ਨਾਲ ਭਰਿਆ ਟਰੱਕ ਚੋਰੀ ਕੀਤਾ ਹੈ।

ਪੁਲਸ ਅਧਿਕਾਰੀਆਂ ਅਨੁਸਾਰ ਲਾਲ ਰੰਗ ਦਾ ਇਹ ਟ੍ਰੇਲਰ ਕਲਾਈਡਸਮਿਲ ਉਦਯੋਗਿਕ ਅਸਟੇਟ ਤੋਂ ਪਿਛਲੇ ਸ਼ੁੱਕਰਵਾਰ 11 ਦਸੰਬਰ ਦੀ ਰਾਤ ਕਰੀਬ 9.15 ਵਜੇ ਚੋਰੀ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਵਿਸਲਲਬੇਰੀ ਰੋਡ, ਬਲੈਂਟੀਅਰ ਵਿੱਚ ਪੰਜ ਮੀਲ ਦੀ ਦੂਰੀ 'ਤੇ ਮਿਲਿਆ ਸੀ ਪਰ ਟਰੱਕ ਵਿੱਚੋਂ ਵਿਸਕੀ ਦਾ ਸਟਾਕ ਗਾਇਬ ਸੀ। 

ਸੀ. ਆਈ. ਡੀ. ਦੇ ਸਾਰਜੈਂਟ ਸਟੀਫਨ ਗ੍ਰੀਨਸ਼ੀਲਡਜ਼ ਅਨੁਸਾਰ ਪੁਲਸ ਅਨੁਸਾਰ ਇਸ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਦੁਆਰਾ ਜਾਣਕਾਰੀ ਲੈਣ ਦੇ ਮੰਤਵ ਲਈ ਇਸ ਖੇਤਰ ਵਿਚ ਜੇਕਰ ਕਿਸੇ ਵਸਨੀਕ ਨੂੰ ਵਿਸਕੀ ਦੀਆਂ ਬੋਤਲਾਂ ਨੂੰ ਘੱਟ ਕੀਮਤ 'ਤੇ ਖਰੀਦਣ ਦੀ ਪੇਸ਼ਕਸ਼ ਹੁੰਦੀ ਹੈ ਤਾਂ ਇਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਸਕਦਾ ਹੈ।


Lalita Mam

Content Editor

Related News