ਗਲਾਸਗੋ : ਕੋਪ 26 ਤੋਂ ਪਹਿਲਾਂ ਸਕੂਲੀ ਬੱਚੇ ਲਗਾਉਣਗੇ ਹਜ਼ਾਰਾਂ ਦਰੱਖਤ

Monday, Oct 04, 2021 - 08:40 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ’ਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਤੋਂ ਪਹਿਲਾਂ ਇਕ ਹਜ਼ਾਰ ਤੋਂ ਵੱਧ ਸਕੂਲੀ ਬੱਚਿਆਂ ਵੱਲੋਂ ਹਜ਼ਾਰਾਂ ਦਰੱਖਤ ਲਗਾਏ ਜਾਣਗੇ। ਇਸ ਤਹਿਤ ਗਲਾਸਗੋ ਚਿਲਡ੍ਰਨਜ਼ ਵੁਡਲੈਂਡ ਪ੍ਰੋਜੈਕਟ ਸੰਮੇਲਨ ’ਚ ਆ ਰਹੇ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਸਬੰਧੀ ਕਾਰਵਾਈ ਕਰਨ ਲਈ ਪ੍ਰੇਰਿਤ ਕਰੇਗਾ। ਇਸ ਉਦੇਸ਼ ਲਈ ਗਲਾਸਗੋ ਸ਼ਹਿਰ ’ਚ 13 ਹੈਕਟੇਅਰ ਜ਼ਮੀਨ 'ਤੇ 151 ਸਕੂਲਾਂ ਦੇ ਬੱਚਿਆਂ ਵੱਲੋਂ ਲਗਾਏ ਤਕਰੀਬਨ 17,000 ਓਕ ਦਰੱਖਤਾਂ ਲਗਾਏ ਜਾਣਗੇ।

PunjabKesari

1200 ਤੋਂ ਵੱਧ ਸਕੂਲੀ ਬੱਚੇ ਇਸ ਪ੍ਰੋਜੈਕਟ ’ਚ ਹਿੱਸਾ ਲੈਣਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਪ੍ਰੋਜੈਕਟ ਆਪਣੇ ਜੀਵਨਕਾਲ ਦੌਰਾਨ 6,000 ਟਨ ਕਾਰਬਨ ਡਾਈਆਕਸਾਈਡ ਨੂੰ ਸੋਖੇਗਾ। ਗਲਾਸਗੋ ਸ਼ਹਿਰ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਗਲਾਸਗੋ ਚਿਲਡ੍ਰਨਜ਼ ਵੁਡਲੈਂਡ ਪ੍ਰੋਜੈਕਟ ਵਾਤਾਵਰਣ ਚੈਰਿਟੀ ਟ੍ਰੀਜ਼ ਫਾਰ ਸਿਟੀਜ਼ ਤੇ ਗਲਾਸਗੋ ਸਿਟੀ ਕੌਂਸਲ, ਗ੍ਰੀਨ ਐਕਸ਼ਨ ਟਰੱਸਟ, ਟ੍ਰੀਜ਼ ਫਾਰ ਸਿਟੀਜ਼, ਸਕਾਟਿਸ਼ ਫੋਰੈਸਟਰੀ, ਸਕਾਟਿਸ਼ਪਾਵਰ ਅਤੇ ਦਿ ਕੰਜ਼ਰਵੇਸ਼ਨ ਵਾਲੰਟੀਅਰਜ਼ ਦਾ ਇਕ ਸਾਂਝਾ ਪ੍ਰੋਜੈਕਟ ਹੈ।


Manoj

Content Editor

Related News