ਮਾਨਚੈਸਟਰ ਦੀ ਸੰਸਦ ਮੈਂਬਰ ਯਾਸਮੀਨ ਕੁਰੈਸ਼ੀ ਹੋਈ ਕੋਰੋਨਾਵਾਇਰਸ ਨਾਲ ਪੀੜਤ

Monday, Oct 19, 2020 - 06:05 PM (IST)

ਮਾਨਚੈਸਟਰ ਦੀ ਸੰਸਦ ਮੈਂਬਰ ਯਾਸਮੀਨ ਕੁਰੈਸ਼ੀ ਹੋਈ ਕੋਰੋਨਾਵਾਇਰਸ ਨਾਲ ਪੀੜਤ

ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ): ਗ੍ਰੇਟਰ ਮਾਨਚੈਸਟਰ ਦੀ ਇੱਕ ਸੰਸਦ ਮੈਂਬਰ ਯਾਸਮੀਨ ਕੁਰੈਸ਼ੀ ਕੋਰੋਨਾਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੈ। ਬੋਲਟਨ ਸਾਊਥ ਈਸਟ ਦੀ ਇਸ ਐੱਮ.ਪੀ. ਨੂੰ ਵਾਇਰਸ ਦੇ ਨਾਲ ਨਮੂਨਿਆਂ ਦੇ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। 

ਉਸ ਨੇ ਅੱਜ ਫੇਸਬੁੱਕ ‘ਤੇ ਪੋਸਟ ਕਰਕੇ ਦੱਸਿਆ ਕਿ ਉਸਨੇ ਦੋ ਹਫ਼ਤੇ ਪਹਿਲਾਂ ਬਿਮਾਰੀ ਦੇ ਲੱਛਣਾਂ ਨੂੰ ਮਹਿਸੂਸ ਕੀਤਾ ਅਤੇ ਫਿਰ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਤੁਰੰਤ ਘਰ ਵਿਚ ਇਕਾਂਤਵਾਸ ਵੀ ਕੀਤਾ। ਸੰਸਦ ਮੈਂਬਰ ਨੇ ਇਹ ਵੀ ਦੱਸਿਆ ਕਿ ਉਸਨੇ ਕਿਤੇ ਵੀ ਯਾਤਰਾ ਨਹੀਂ ਕੀਤੀ ਅਤੇ ਘਰ ਤੋਂ ਹੀ ਕੰਮ ਕਰਨਾ ਜਾਰੀ ਰੱਖਿਆ ਪਰ 10 ਦਿਨਾਂ ਬਾਅਦ ਉਸ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸ ਨੂੰ ਸ਼ਨੀਵਾਰ ਨੂੰ ਰਾਇਲ ਬੋਲਟਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਆਪਣੇ ਇਲਾਜ ਦੌਰਾਨ ਇਸ ਸੰਸਦ ਮੈਂਬਰ ਨੇ ਹਸਪਤਾਲ ਸਟਾਫ ਦੀ ਪ੍ਰਸ਼ੰਸਾ ਕੀਤੀ ਹੈ।


author

Vandana

Content Editor

Related News