ਗਲਾਸਗੋ ਦੇ ਲੇਖਕ ਡਗਲਸ ਸਟੂਅਰਟ ਬਣੇ ਬੁੱਕਰ ਪੁਰਸਕਾਰ ਦੇ ਦੂਜੇ ਸਕਾਟਿਸ਼ ਦਾਅਵੇਦਾਰ

11/20/2020 5:47:10 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਾਹਿਤ ਦੇ ਖੇਤਰ ਵਿੱਚ ਬੁੱਕਰ ਪੁਰਸਕਾਰ ਨੂੰ ਹਾਸਿਲ ਕਰਨਾ ਇੱਕ ਲੇਖਕ ਦੀ ਸਾਲਾਂ ਬੱਧੀ ਮਿਹਨਤ ਦਾ ਨਤੀਜਾ ਹੁੰਦਾ ਹੈ। ਇਸ ਵਾਰ ਦੇ ਬੁੱਕਰ ਪ੍ਰਾਈਜ਼ ਦੀ ਜਿੱਤ ਦਾ ਮਾਨ ਇੱਕ ਸਕਟਿਸ਼ ਲੇਖਕ ਨੂੰ ਪ੍ਰਾਪਤ ਹੋਇਆ ਹੈ। ਗਲਾਸਗੋ ਦੇ ਲੇਖਕ ਨੇ ਸ਼ਹਿਰ ਵਿੱਚ ਆਪਣੀ ਜ਼ਿੰਦਗੀ ਉੱਤੇ ਆਧਾਰਿਤ ਆਪਣੇ ਪਹਿਲੇ ਨਾਵਲ ਲਈ ਸਾਹਿਤ ਜਗਤ ਵਿੱਚ ਸਭ ਤੋਂ ਵੱਕਾਰੀ ਪੁਰਸਕਾਰ ਪ੍ਰਾਪਤ ਕੀਤਾ ਹੈ। ਇਸ 44 ਸਾਲਾ ਡਗਲਸ ਸਟੂਅਰਟ ਨੂੰ ਸ਼ੁਗੀ ਬੇਨ ਲਈ ਇਸ ਸਾਲ ਦੇ ਬੁੱਕਰ ਪੁਰਸਕਾਰ ਜੇਤੂ ਵਜੋਂ ਚੁਣਿਆ ਗਿਆ ਹੈ ਜਿਸ ਵਿੱਚ ਲੇਖਕ ਨੇ 1980 ਵਿੱਚ ਆਪਣੀ ਮਾਂ ਦੀ ਗਰੀਬੀ ਅਤੇ ਨਸ਼ਿਆਂ ਨਾਲ ਲੜਨ ਦੀ ਕਹਾਣੀ ਨੂੰ ਪੇਸ਼ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- 'ਟੋਏ' ਦੀ ਡੂੰਘਾਈ ਦਾ ਸਬੂਤ ਦੇਣ ਲਈ ਪਿਓ ਨੇ 6 ਫੁੱਟ ਦੇ ਪੁੱਤ ਨੂੰ 'ਚ ਗੱਡਿਆ

ਡਗਲਸ ਦੀ ਮਾਂ ਦਾ ਦਿਹਾਂਤ ਉਦੋਂ ਹੋ ਗਿਆ ਸੀ ਜਦੋਂ ਉਹ ਸਿਰਫ 16 ਸਾਲਾਂ ਦਾ ਸੀ। ਮਾਂ ਨੂੰ ਸਮਰਪਿਤ ਕਿਤਾਬ ਨਾਲ 50,000 ਪੌਂਡ ਦੇ ਪੁਰਸਕਾਰ ਦਾ ਦਾਅਵਾ ਕਰਨ ਵਾਲਾ ਉਹ ਦੂਜਾ ਸਕਾਟਿਸ਼ ਵਿਅਕਤੀ ਬਣ ਗਿਆ ਹੈ। ਇਸ ਤੋਂ ਪਹਿਲਾਂ 1994 ਵਿਚ ਜੇਮਜ਼ ਕੈਲਮੈਨ ਨੇ ਇਹ ਇਨਾਮ ਪ੍ਰਾਪਤ ਕੀਤਾ ਸੀ। ਡਗਲਸ ਜੋ ਇਸ ਸਮੇਂ ਨਿਊਯਾਰਕ ਵਿੱਚ ਰਹਿੰਦਾ ਹੈ ਅਨੁਸਾਰ ਉਹ 1980 ਦੇ ਦਹਾਕੇ ਵਿਚ ਗਲਾਸਗੋ ਵਿਚ ਵੱਡਾ ਹੋਇਆ ਸੀ ਤੇ ਉਸਦੀ ਮਾਂ ਬਦਕਿਸਮਤੀ ਨਾਲ ਨਸ਼ੇ ਦੀ ਲਤ ਕਾਰਨ ਮਰ ਗਈ ਸੀ। ਇਸ ਕਿਤਾਬ ਨੂੰ ਲਿਖਣ ਵਿੱਚ ਉਸਨੇ ਆਪਣੀ ਮਾਂ ਦਾ ਧੰਨਵਾਦ ਕੀਤਾ ਹੈ ਜੋ ਕਿ ਇਸ ਕਿਤਾਬ ਲਈ ਲੇਖਕ ਦੀ ਪ੍ਰੇਰਣਾ ਹੈ।


Vandana

Content Editor

Related News