ਡੋਨਾਲਡ ਟਰੰਪ ਦੇ ਪੁੱਤਰ ਦੀ ਪ੍ਰੇਮਿਕਾ ਨੂੰ ਵੀ ਹੋਇਆ ਕੋਰੋਨਾ ਵਾਇਰਸ

07/04/2020 4:22:48 PM

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਦੀ ਪ੍ਰੇਮਿਕਾ ਕਿਮਬਰਲੀ ਗੁਈਲਫਾਇਲੇ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ। ਟਰੰਪ ਦੀ ਮੁਹਿੰਮ ਦੀ ਵਿੱਤ ਕਮੇਟੀ ਦੇ ਚੀਫ ਆਫ ਸਟਾਫ ਸਰਜੀਆ ਗੋਰ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਗੁਈਲਫਾਇਲੇ ਨੂੰ ਤੁਰੰਤ ਵੱਖਰਾ ਕਰ ਦਿੱਤਾ ਗਿਆ। 

ਉਨ੍ਹਾਂ ਦੱਸਿਆ ਕਿ ਜਾਂਚ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਵਿਚ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ। ਗੁਇਲਫਾਇਲੇ ਦੀ ਸਿਹਤ ਠੀਕ ਹੈ ਅਤੇ ਉਹ ਆਪਣੇ ਸਾਰੇ ਜਨਤਕ ਕੰਮਾਂ ਨੂੰ ਰੱਦ ਕਰ ਰਹੀ ਹੈ। 
ਗੋਰ ਨੇ ਦੱਸਿਆ ਕਿ ਡੋਨਾਲਡ ਟਰੰਪ ਜੂਨੀਅਰ ਕੋਰੋਨਾ ਪੀੜਤ ਨਹੀਂ ਪਾਏ ਗਏ ਪਰ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵੀ ਆਪਣੇ ਜਨਤਕ ਕੰਮਾਂ ਨੂੰ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮੀ ਜੋੜਾ ਟਰੰਪ ਲਈ ਚੋਣ ਫੰਡ ਇਕੱਠਾ ਕਰਨ ਲਈ ਸਾਊਥ ਡਕੋਟਾ ਵਿਚ ਸੀ। 


Lalita Mam

Content Editor

Related News