ਵਲਾਦਿਮੀਰ ਪੁਤਿਨ ਦੀ ਗਰਲਫ੍ਰੈਂਡ ਹਰ ਸਾਲ ਕਮਾਉਂਦੀ ਹੈ 75 ਕਰੋੜ ਰੁਪਏ

Thursday, Nov 26, 2020 - 09:44 PM (IST)

ਵਲਾਦਿਮੀਰ ਪੁਤਿਨ ਦੀ ਗਰਲਫ੍ਰੈਂਡ ਹਰ ਸਾਲ ਕਮਾਉਂਦੀ ਹੈ 75 ਕਰੋੜ ਰੁਪਏ

ਮਾਸਕੋ-ਵਲਾਦਿਮੀਰ ਪੁਤਿਨ ਦੀ ਕਥਿਤ ਗਰਲਫ੍ਰੈਂਡ ਹਰ ਸਾਲ 75 ਲੱਖ ਪਾਊਂਡ (ਕਰੀਬ 75 ਕਰੋੜ ਰੁਪਏ) ਕਮਾ ਰਹੀ ਹੈ। ਉਹ ਕ੍ਰੇਮਲਿਨ ਸਮਰਥਕ ਇਕ ਮੀਡੀਆ ਕੰਪਨੀ ਦੀ ਬੌਸ ਹੈ। ਪੁਤਿਨ ਦੇ ਬਾਰੇ 'ਚ ਜਾਣਕਾਰੀਆਂ ਜਨਤਕ ਨਹੀਂ ਹੁੰਦੀਆਂ ਹਨ ਪਰ ਹਾਲ ਹੀ 'ਚ ਲੀਕ ਹੋਏ ਟੈਕਸ ਰਿਕਾਰਡਸ 'ਚ ਇਹ ਗੱਲ ਸਾਹਮਣੇ ਆਈ ਹੈ। ਅਲੀਨਾ ਕਬਾਏਵਾ ਨੂੰ ਪੁਤਿਨ ਦੇ ਕਰੀਬੀ ਅਰਬਪਤੀ ਯੂਰੀ ਕੋਵਾਲਚੁਕ ਸੈਲਰੀ ਦਿੰਦੇ ਹਨ। ਪੇਸ਼ੇ ਵਜੋਂ ਜਿਮਨਾਸਟ ਅਲੀਨਾ ਪੁਤਿਨ ਨੂੰ 2001 'ਚ ਮਿਲੀ ਸੀ ਉਸ ਵੇਲੇ ਉਹ 18 ਸਾਲ ਦੀ ਸੀ ਅਤੇ ਅੱਜ ਤੱਕ ਕ੍ਰੇਮਲਿਨ ਦੋਵਾਂ ਵਿਚਾਲੇ ਰਿਲੇਸ਼ਨਸ਼ਿਪ ਦਾ ਖੰਡਨ ਕਰਦਾ ਆਇਆ ਹੈ। ਪਿਛਲੇ ਮਹੀਨੇ ਇਕ ਦੋਸਤ ਨੇ ਦਾਅਵਾ ਕੀਤਾ ਸੀ ਕਿ ਅਲੀਨਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਸਾਰੇ ਦੋਸਤਾਂ ਨਾਲ ਸੰਪਰਕ ਤੋੜ ਦਿੱਤਾ ਹੈ।

ਇਹ ਵੀ ਪੜ੍ਹੋ:-ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ

PunjabKesari

ਸਾਲ 2004 'ਚ ਓਲੰਪਿਕ ਦਾ ਗੋਲਡ ਮੈਡਲ ਜਿੱਤ ਚੁੱਕੀ ਅਲੀਨਾ ਬਾਅਦ 'ਚ ਗਾਇਬ ਹੋ ਗਈ। ਹਾਲਾਂਕਿ, ਦਿ ਇੰਸਾਇਡਰ ਮੁਤਾਬਕ ਉਹ ਅੱਜ ਦਰਜਨਾਂ ਗੁਣਾ ਜ਼ਿਆਦਾ ਕਮਾਈ ਕਰ ਰਹੀ ਹੈ। ਐਂਟੀ-ਕਰਪਸ਼ਨ ਪਬਲੀਕੇਸ਼ਨ ਮੁਤਾਬਕ, ''ਨੈਸ਼ਨਲ ਮੀਡੀਆ ਗਰੁੱਪ ਡਾਇਰੈਕਟਰਸ ਦੀ ਸਾਲਾਨਾ ਰਿਪੋਰਟ ਪ੍ਰਕਾਸ਼ਿਤ ਨਹੀਂ ਕਰਦਾ ਹੈ। ਕੰਪਨੀ ਨੇ ਕਦੇ ਇਸ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਅਲੀਨਾ ਦੀ ਆਮਦਨ ਦੇ ਬਾਰੇ 'ਚ ਪਤਾ ਨਹੀਂ ਚੱਲਿਆ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

PunjabKesari
ਕਈ ਕੰਪਨੀਆਂ ਦੇ ਸ਼ੇਅਰ

ਫੈਡਰਲ ਟੈਕਸ ਸਰਵਿਸ ਦੇ ਡਾਟਾਬੇਸ ਮੁਤਾਬਕ ਉਨ੍ਹਾਂ ਦੀ ਆਧਿਕਾਰਿਕ ਆਮਦਨ 78.54 ਕਰੋੜ ਰੂਬਲ ਹੈ। ਨੈਸ਼ਨਲ ਮੀਡੀਆ ਗਰੁੱਪ ਦੇ ਕਈ ਆਊਟਲੇਟਸ 'ਚ ਸ਼ੇਅਰਸ ਹਨ ਜਿਨ੍ਹਾਂ ਨੂੰ ਸਰਕਾਰੀ ਸਬਸਿਡੀ ਮਿਲੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਤਨਖਾਹ ਸਾਬਕਾ ਜਰਮਨ ਚਾਂਸਲਰ ਜੇਰਾਡਰ ਸ਼ੋਡਰ ਦੇ ਕਰੀਬ ਹੈ ਜੋ ਰੂਸੀ ਐਨਜੀ ਕੰਪਨੀ ਰੋਸਨੈਫਟ ਦੇ ਚੇਅਰਮੈਨ ਦੇ ਤੌਰ 'ਤੇ 4.5 ਲੱਖ ਪਾਊਂਡ ਹੈ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ' 


author

Karan Kumar

Content Editor

Related News