ਧੀ ਵੀਡੀਓ ਬਣਾ ਕੇ ਕਰਦੀ ਸੀ ਸੋਸ਼ਲ ਮੀਡੀਆ 'ਤੇ ਅਪਲੋਡ, ਪਿਓ ਨੇ ਮਾਰ'ਤਾ ਜਾਨੋ
Wednesday, Jan 29, 2025 - 05:47 PM (IST)
 
            
            ਕਰਾਚੀ (ਏਜੰਸੀ)- ਇਕ ਪਿਤਾ ਵੱਲੋਂ ਆਪਣੀ ਧੀ ਦਾ ਸਿਰਫ ਇਸ ਲਈ ਕਤਲ ਕਰ ਦਿੱਤਾ ਗਿਆ, ਕਿਉਂਕਿ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਐਪ 'ਤੇ ਅਪਲੋਡ ਕਰਦੀ ਸੀ। ਇਹ ਹੈਰਾਨ ਕਰਨ ਵਾਲਾ ਮਾਮਲਾ ਪਾਕਿਸਤਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਅਮਰੀਕਾ ਵਿੱਚ ਜੰਮੀ ਅਤੇ ਵੱਡੀ ਹੋਈ ਇੱਕ 15 ਸਾਲਾ ਕੁੜੀ ਦਾ TikTok ਵੀਡੀਓ ਬਣਾਉਣ ਦੇ ਦੋਸ਼ ਵਿੱਚ ਬਲੋਚਿਸਤਾਨ ਸੂਬੇ ਵਿੱਚ ਉਸਦੇ ਪਿਤਾ ਅਤੇ ਚਾਚੇ ਨੇ ਮਿਲ ਕੇ ਕਤਲ ਕਰ ਦਿੱਤਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ 15 ਜਨਵਰੀ ਨੂੰ ਕੁੜੀ ਦੇ ਕਵੇਟਾ ਪਹੁੰਚਣ ਤੋਂ ਬਾਅਦ "ਆਨਰ ਕਿਲਿੰਗ" ਦੀ ਗੱਲ ਕਬੂਲ ਕੀਤੀ ਹੈ।
ਇਹ ਵੀ ਪੜ੍ਹੋ: ਸਾਊਦੀ ਅਰਬ ਤੋਂ ਆਈ ਮੰਦਭਾਗੀ ਖਬਰ, ਸੜਕ ਹਾਦਸੇ 'ਚ 9 ਭਾਰਤੀਆਂ ਦੀ ਮੌਤ
ਸੀਨੀਅਰ ਪੁਲਸ ਅਧਿਕਾਰੀ ਅਬਾਦ ਬਲੋਚ ਨੇ ਕਿਹਾ, "ਪਿਤਾ ਨੇ ਕਿਹਾ ਕਿ ਉਸਨੇ ਆਪਣੀ ਧੀ ਨੂੰ TikTok 'ਤੇ ਵੀਡੀਓ ਬਣਾਉਣਾ ਬੰਦ ਕਰਨ ਲਈ ਕਿਹਾ ਸੀ ਪਰ ਉਸਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਅਤੇ ਉਸਦੇ ਸਾਲੇ ਨੇ ਉਸਨੂੰ ਮਾਰਨ ਦਾ ਫੈਸਲਾ ਕੀਤਾ।" ਅਧਿਕਾਰੀ ਨੇ ਕਿਹਾ ਕਿ ਦੋਸ਼ੀਆਂ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਕੁੜੀ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਹਵਾਈ ਗੋਲੀਬਾਰੀ ਦੌਰਾਨ ਗੋਲੀਆਂ ਲੱਗੀਆਂ ਸਨ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬਲੋਚ ਨੇ ਕਿਹਾ ਕਿ ਪਰਿਵਾਰ ਪਿਛਲੇ 28 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਕੁੜੀ ਉੱਥੇ ਹੀ ਪੈਦਾ ਹੋਈ ਅਤੇ ਉੱਥੇ ਹੀ ਪਾਲਣ-ਪੋਸ਼ਣ ਹੋਇਆ ਸੀ। ਇਹ ਉਸਦੇ ਜੱਦੀ ਘਰ ਦੀ ਉਸਦੀ ਪਹਿਲੀ ਫੇਰੀ ਸੀ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ 'ਬੇਕਾਰ' ਪਕਵਾਨਾਂ 'ਚ ਸ਼ਾਮਲ ਹੋਈ ਇਹ ਭਾਰਤੀ Dish, ਕਈ ਲੋਕਾਂ ਦੀ ਹੈ ਪਸੰਦੀਦਾ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            