5 ਸਾਲਾ ਕੁੜੀ ਬਣੀ ''ਏਅਰ ਹੋਸਟੈੱਸ''! ਮਾਸੂਮੀਅਤ ਨੇ ਜਿੱਤਿਆ ਸਭ ਦਾ ਦਿਲ, ਵੀਡੀਓ ਵਾਇਰਲ
Sunday, Jun 21, 2026 - 05:06 PM (IST)
ਇੰਟਰਨੈਸ਼ਨਲ ਡੈਸਕ: ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ 5 ਸਾਲਾ ਕੁੜੀ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਆਪਣੀ ਮਾਸੂਮੀਅਤ ਅਤੇ ਗਜ਼ਬ ਦੇ ਆਤਮ-ਵਿਸ਼ਵਾਸ ਨਾਲ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਹ ਨਿੱਕੀ ਜਿਹੀ ਬੱਚੀ ਐਮੀਰੇਟਸ ਦੀ ਫਲਾਈਟ ਵਿੱਚ ਇਕ ਪੇਸ਼ੇਵਰ ਕੇਬਿਨ ਕਰੂ ਵਾਂਗ ਯਾਤਰੀਆਂ ਦਾ ਸਵਾਗਤ ਕਰਦੀ ਅਤੇ ਉਨ੍ਹਾਂ ਦੀ ਸੇਵਾ ਕਰਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਮਾਸੂਮ ਬੱਚੀ ਦਾ ਨਾਂ ਆਇਲਾ ਹੈ। ਆਇਲਾ ਨੇ ਸਿੰਗਾਪੁਰ ਤੋਂ ਦੁਬਈ ਜਾਣ ਵਾਲੀ ਐਮੀਰੇਟਸ ਦੀ ਫਲਾਈਟ (EK-315) ਵਿੱਚ ਏਅਰਲਾਈਨ ਦੀ ਵਰਦੀ ਪਹਿਨ ਕੇ ਕੇਬਿਨ ਕਰੂ ਦੇ ਨਾਲ ਮਿਲ ਕੇ ਕੰਮ ਕੀਤਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਮੁਸਕਰਾ ਕੇ ਯਾਤਰੀਆਂ ਦਾ ਸਵਾਗਤ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਖਾਣਾ ਤੇ ਚਾਹ ਸਰਵ ਕਰਨ ਵਿੱਚ ਸਟਾਫ ਦੀ ਮਦਦ ਕਰ ਰਹੀ ਹੈ। ਇੰਨਾ ਹੀ ਨਹੀਂ, ਫਲਾਈਟ ਖਤਮ ਹੋਣ ਤੋਂ ਬਾਅਦ ਉਸ ਨੇ ਵਰਤੀਆਂ ਹੋਈਆਂ ਟਰੇਆਂ ਅਤੇ ਹੈੱਡਫੋਨ ਇਕੱਠੇ ਕਰਨ ਵਰਗੇ ਕੰਮ ਵੀ ਬੜੀ ਜ਼ਿੰਮੇਵਾਰੀ ਨਾਲ ਨਿਭਾਏ।
ਆਇਲਾ ਦੀ ਮਾਂ ਨੇ ਦੱਸਿਆ ਕਿ ਜਦੋਂ ਵੀ ਉਹ ਹਵਾਈ ਸਫ਼ਰ ਕਰਦੇ ਹਨ, ਆਇਲਾ ਖੁਦ ਕੇਬਿਨ ਕਰੂ ਵਾਂਗ ਤਿਆਰ ਹੋ ਕੇ ਸਟਾਫ ਦੀ ਮਦਦ ਕਰਨਾ ਚਾਹੁੰਦੀ ਹੈ। ਇਹ ਪੂਰੀ ਤਰ੍ਹਾਂ ਉਸ ਦਾ ਆਪਣਾ ਵਿਚਾਰ ਹੁੰਦਾ ਹੈ ਅਤੇ ਉਸ ਨੂੰ ਦੁਨੀਆ ਘੁੰਮਣਾ ਤੇ ਲੋਕਾਂ ਦੀ ਮਦਦ ਕਰਨਾ ਬਹੁਤ ਪਸੰਦ ਹੈ। ਐਮੀਰੇਟਸ ਦਾ ਸਟਾਫ ਵੀ ਉਸ ਨੂੰ ਬਹੁਤ ਪਿਆਰ ਦਿੰਦਾ ਹੈ ਅਤੇ ਕਈ ਵਾਰ ਉਸ ਨੂੰ ਹੱਥ ਨਾਲ ਲਿਖੇ ਨੋਟ ਅਤੇ ਤੋਹਫੇ ਵੀ ਦਿੱਤੇ ਗਏ ਹਨ। ਆਇਲਾ ਦਾ ਸਭ ਤੋਂ ਵੱਡਾ ਸੁਪਨਾ ਹੈ ਕਿ ਉਹ ਵੱਡੀ ਹੋ ਕੇ ਅਧਿਕਾਰਤ ਤੌਰ 'ਤੇ ਐਮੀਰੇਟਸ ਵਿੱਚ ਕੇਬਿਨ ਕਰੂ ਬਣੇ।
ਪੜ੍ਹੋ ਇਹ ਅਹਿਮ ਖ਼ਬਰ- ਸ਼ੁਰੂ ਹੋਵੇਗੀ ਦੁਨੀਆ ਦੀ ਸਭ ਤੋਂ ਲੰਬੀ 22 ਘੰਟੇ ਦੀ ਫਲਾਈਟ ! ਸੂਰਜ ਚੜ੍ਹਨ ਅਤੇ ਡੁੱਬਣ ਦਾ ਹੋਵੇਗਾ ਅਹਿਸਾਸ
ਇੰਸਟਾਗ੍ਰਾਮ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਲੋਕ ਆਇਲਾ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਇਕ ਯੂਜ਼ਰ ਨੇ ਉਸ ਨੂੰ "ਦੁਨੀਆ ਦੀ ਸਭ ਤੋਂ ਪਿਆਰੀ ਕੇਬਿਨ ਕਰੂ" ਦੱਸਿਆ, ਜਦਕਿ ਇਕ ਹੋਰ ਨੇ ਮਜ਼ਾਕ ਵਿੱਚ ਲਿਖਿਆ ਕਿ ਲੱਗਦਾ ਹੈ ਇਹ ਬੱਚੀ ਅਜੇ ਤੋਂ ਹੀ ਸੁਪਰਵਾਈਜ਼ਰ ਬਣ ਗਈ ਹੈ। ਲੋਕ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰ ਰਹੇ ਹਨ ਅਤੇ ਐਮੀਰੇਟਸ ਸਟਾਫ ਦੀ ਵੀ ਸ਼ਲਾਘਾ ਕਰ ਰਹੇ ਹਨ ਜਿਨ੍ਹਾਂ ਨੇ ਬੱਚੀ ਦੇ ਸੁਪਨੇ ਨੂੰ ਇੰਨਾ ਯਾਦਗਾਰ ਬਣਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
