ਆਸਟ੍ਰੇਲੀਆ ''ਚ ਨੱਥ ਪਹਿਨਣ ''ਤੇ ਵਿਦਿਆਰਥਣ ਦੀ ਕੁੱਟਮਾਰ
Tuesday, Feb 12, 2019 - 09:24 PM (IST)
ਪਰਥ (ਆਸਟ੍ਰੇਲੀਆ), (ਏਜੰਸੀ) ਇਥੋਂ ਦੇ ਅਰਨਮੋਰ ਕੈਥੋਲਿਕ ਕਾਲਜ (ਏ. ਸੀ. ਸੀ.) ਦੇ ਪ੍ਰਿੰਸੀਪਲ ਨੇ ਨੱਕ ਵਿਚ ਨੱਥ ਪਹਿਨਣ 'ਤੇ ਇਕ ਹਿੰਦੂ ਵਿਦਿਆਰਥਣ ਦੀ ਕੁੱਟਮਾਰ ਕੀਤੀ। ਘਟਨਾ ਤੋਂ ਨਾਰਾਜ਼ ਹਿੰਦੂਆਂ ਨੇ ਕਾਲਜ ਦੇ ਪ੍ਰਿੰਸੀਪਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਇਕ ਹਿੰਦੂ ਨੇਤਾ ਨੇ ਕਿਹਾ ਕਿ ਵਿਦਿਆਰਥਣ 'ਨੱਥ' ਪਹਿਨ ਕੇ ਸਪੱਸ਼ਟ ਤੌਰ 'ਤੇ ਆਪਣੇ ਪਰਿਵਾਰ ਦੀ ਰਵਾਇਤ ਦਾ ਸਨਮਾਨ ਕਰ ਰਹੀ ਸੀ ਜੋ ਕਿ ਕਥਿਤ ਤੌਰ 'ਤੇ ਭਾਰਤੀ ਸੀ।

ਭਾਰਤ 'ਚ ਸਦੀਆਂ ਤੋਂ ਔਰਤਾਂ ਵਲੋਂ ਨੱਥ ਪਹਿਨੀ ਜਾਂਦੀ ਰਹੀ ਹੈ। ਭਾਰਤੀ ਰਵਾਇਤ ਵਿਚ ਹਿੰਦੂ ਦੇਵੀਆਂ ਨੂੰ ਵੀ ਨੱਕ ਵਿਚ ਨੱਥ ਪਹਿਨੀ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘਟਨਾ ਲਈ ਜ਼ਿੰਮੇਵਾਰ ਪ੍ਰਿੰਸੀਪਲ ਡੈਕਲਨ ਤਨਹਾਮ ਨੂੰ ਬਰਖਾਸਤ ਕਰਦੇ ਹੋਏ ਇਸ ਦੀ ਜਾਂਚ ਕਰਾਈ ਜਾਵੇ।
