ਲੰਡਨ ''ਚ ਹੋਈ ਫਾਇਰਿੰਗ ''ਚ ਲੜਕੀ ਤੇ ਵਿਅਕਤੀ ਜ਼ਖਮੀ, ਵਿਅਕਤੀ ਗ੍ਰਿਫਤਾਰ

Tuesday, Nov 26, 2024 - 01:08 AM (IST)

ਲੰਡਨ ''ਚ ਹੋਈ ਫਾਇਰਿੰਗ ''ਚ ਲੜਕੀ ਤੇ ਵਿਅਕਤੀ ਜ਼ਖਮੀ, ਵਿਅਕਤੀ ਗ੍ਰਿਫਤਾਰ

ਇੰਟਰਨੈਸ਼ਨਲ ਡੈਸਕ - ਪੱਛਮੀ ਲੰਡਨ ਵਿੱਚ ਇਕ ਹਮਲਾਵਰ ਵੱਲੋਂ ਇਕ ਕਾਰ 'ਤੇ ਫਾਇਰਿੰਗ ਕਰਨ ਦੀ ਮਾਮਲਾ ਸਾਹਮਣੇ ਆਇਆ ਹੈ। ਇਸ ਗੋਲੀਬਾਰੀ ਵਿੱਚ ਇੱਕ ਅੱਠ ਸਾਲ ਦੀ ਬੱਚੀ ਨੂੰ ਗੋਲੀ ਲੱਗ ਗਈ, ਜਿਸ ਕਾਰਨ ਉਸ ਗੰਭੀਰ ਜ਼ਖਮੀ ਹੋ ਗਈ। ਇਸ ਘਟਨਾ ਵਿੱਚ ਲੜਕੀ ਦਾ 34 ਸਾਲਾ ਪਿਤਾ ਵੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਸ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਲੜਕੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੁਪਰਡੈਂਟ ਓਵੇਨ ਰੇਨੋਡੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੜਕੀ ਦੇ ਦੋ ਸਾਲਾ ਭੈਣ-ਭਰਾ ਅਤੇ ਉਨ੍ਹਾਂ ਦੀ ਮਾਂ ਵੀ ਕਾਰ ਵਿੱਚ ਸਨ ਪਰ ਸ਼ੁਕਰ ਹੈ ਕਿ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਫਿਲਹਾਲ ਪੁਲਸ ਨੇ ਇਸ ਮਾਮਲੇ ਵਿੱਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗੋਲੀਬਾਰੀ ਐਤਵਾਰ ਸ਼ਾਮ ਨੂੰ ਲਾਡਬਰੋਕ ਗਰੋਵ ਵਿੱਚ ਹੋਈ ਅਤੇ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਮਾਮਲੇ ਵਿੱਚ ਗਵਾਹੀ ਦੇਣਾ ਚਾਹੁੰਦਾ ਹੈ ਤਾਂ ਦੇ ਸਕਦਾ ਹੈ।


author

Inder Prajapati

Content Editor

Related News