ਅਮਰੀਕਾ: 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਨੂੰ ਮਾਰੀ ਗੋਲੀ, ਹੋਈ ਮੌਤ

Monday, Mar 13, 2023 - 03:53 PM (IST)

ਅਮਰੀਕਾ: 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਨੂੰ ਮਾਰੀ ਗੋਲੀ, ਹੋਈ ਮੌਤ

ਹਿਊਸਟਨ (ਭਾਸ਼ਾ)- ਅਮਰੀਕਾ ਵਿੱਚ ਟੈਕਸਾਸ ਦੇ ਇੱਕ ਘਰ ਵਿੱਚ ਇੱਕ 3 ਸਾਲਾ ਬੱਚੀ ਨੇ ਗ਼ਲਤੀ ਨਾਲ ਆਪਣੀ 4 ਸਾਲਾ ਭੈਣ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਂਜਾਲੇਜ਼ ਨੇ ਦੱਸਿਆ ਕਿ ਹਿਊਸਟਨ ਦੇ ਬੈਮਲ ਨੌਰਥ ਹਿਊਸਟਨ ਰੋਡ 'ਤੇ ਸਥਿਤ ਇਕ ਘਰ 'ਚ ਰਾਤ ਕਰੀਬ 8 ਵਜੇ ਬੱਚੀ ਆਪਣੇ ਬੈੱਡਰੂਮ 'ਚ ਸੀ, ਜਦੋਂਕਿ ਪਰਿਵਾਰ ਦੇ 5 ਹੋਰ ਮੈਂਬਰ ਘਰ ਦੇ ਦੂਜੇ ਹਿੱਸੇ 'ਚ ਸਨ।

ਇਹ ਵੀ ਪੜ੍ਹੋ: ਜਾਨ ਖ਼ਤਰੇ 'ਚ ਪਾ ਕੇ ਵਿਦੇਸ਼ਾਂ 'ਚ ਜਾ ਰਹੇ ਭਾਰਤੀ, ਹੁਣ ਬ੍ਰਿਟੇਨ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ

ਉਨ੍ਹਾਂ ਦੱਸਿਆ, “3 ਸਾਲਾ ਬੱਚੀ ਦੇ ਹੱਥ ਇਕ ਬੰਦੂਕ ਲੱਗ ਗਈ। ਪਰਿਵਾਰ ਨੇ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਹ ਕਮਰੇ ਵੱਲ ਭੱਜੇ ਅਤੇ ਜਦੋਂ ਉਹ ਉੱਥੇ ਪਹੁੰਚੇ ਤਾਂ ਦੇਖਿਆ ਕਿ 4 ਸਾਲਾ ਬੱਚੀ ਮ੍ਰਿਤਕ ਪਈ ਹੋਈ ਸੀ।' ਅਧਿਕਾਰੀ ਨੇ ਕਿਹਾ ਕਿ ਜ਼ਿਲ੍ਹਾ ਅਟਾਰਨੀ ਦਾ ਦਫ਼ਤਰ ਹੁਣ ਇਹ ਫ਼ੈਸਲਾ ਕਰੇਗਾ ਕਿ ਕੀ ਇਸ ਮਾਮਲੇ ਵਿੱਚ ਕਿਸੇ ਬਾਲਗ ਵਿਰੁੱਧ ਪੁਲਸ ਜਾਂਚ ਦੇ ਆਧਾਰ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਫਰਾਂਸ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਪਲਟੀ, 22 ਲੋਕਾਂ ਦੀ ਦਰਦਨਾਕ ਮੌਤ


author

cherry

Content Editor

Related News