ਇਟਲੀ ''ਚ ਨਵੀਂ ਸਰਕਾਰ ਦਾ ਗਠਨ, ਜਾਰਜੀਆ ਮੇਲੋਨੀ ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

Saturday, Oct 22, 2022 - 05:20 AM (IST)

ਇਟਲੀ ''ਚ ਨਵੀਂ ਸਰਕਾਰ ਦਾ ਗਠਨ, ਜਾਰਜੀਆ ਮੇਲੋਨੀ ਬਣੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ

ਇੰਟਰਨੈਸ਼ਨਲ ਡੈਸਕ : ਇਟਲੀ 'ਚ ਸ਼ੁੱਕਰਵਾਰ ਨੂੰ ਜਾਰਜੀਆ ਮੇਲੋਨੀ ਨੇ ਨਵੀਂ ਗਠਜੋੜ ਸਰਕਾਰ ਬਣਾ ਲਈ ਹੈ। ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਸੱਜੇ-ਪੱਖੀ ਗੱਠਜੋੜ ਦੀ ਸਰਕਾਰ ਬਣੀ ਹੈ। ਮੇਲੋਨੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਰਾਸ਼ਟਰਪਤੀ ਭਵਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੇਲੋਨੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਸ਼ਨੀਵਾਰ ਸਹੁੰ ਚੁਕਾਈ ਜਾਵੇਗੀ। ਮੇਲੋਨੀ ਦੀ ਨਵ-ਫਾਸ਼ੀਵਾਦੀ ਪਾਰਟੀ 'ਬ੍ਰਦਰਜ਼ ਆਫ਼ ਇਟਲੀ' ਪਿਛਲੇ ਮਹੀਨੇ 25 ਸਤੰਬਰ ਨੂੰ ਇਟਲੀ ਦੀਆਂ ਆਮ ਚੋਣਾਂ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਵਜੋਂ ਉਭਰੀ ਸੀ।

ਇਹ ਵੀ ਪੜ੍ਹੋ : ਨਿਊਯਾਰਕ ਦੇ ਮੇਅਰ ਦਾ ਅਹਿਮ ਐਲਾਨ: ਅਗਲੇ ਸਾਲ ਤੋਂ ਸਕੂਲਾਂ 'ਚ ਦੀਵਾਲੀ ਦੀ ਹੋਵੇਗੀ ਛੁੱਟੀ

PunjabKesari

ਇਸ ਤੋਂ ਪਹਿਲਾਂ ਪਾਰਟੀ ਦੀ 2 ਰੋਜ਼ਾ ਮੀਟਿੰਗ ਤੋਂ ਬਾਅਦ 45 ਸਾਲਾ ਮੇਲੋਨੀ ਨੂੰ ਅਗਲਾ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਇਟਲੀ ਵਿੱਚ 1945 ਤੋਂ ਬਾਅਦ 2022 ਤੱਕ 77 ਸਾਲਾਂ ਵਿੱਚ 70ਵੀਂ ਵਾਰ ਸਰਕਾਰ ਬਦਲੀ ਹੈ। ਮੇਲੋਨੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਟਲੀ ਦੇ ਫਾਸ਼ੀਵਾਦੀ ਤਾਨਾਸ਼ਾਹ ਬੇਨੀਟੋ ਮੁਸੋਲਿਨੀ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਦਰਅਸਲ, ਮੇਲੋਨੀ ਆਪਣੇ-ਆਪ ਨੂੰ ਮੁਸੋਲਿਨੀ ਸਮਰਥਕ ਮੰਨਦੀ ਹੈ। ਮੇਲੋਨੀ ਇਟਲੀ ਦੇ ਲੋਕਾਂ 'ਚ ਉਦੋਂ ਚਰਚਿਤ ਹੋਈ, ਜਦੋਂ ਉਸ ਦੀ ਪਾਰਟੀ ਦਰਾਗੀ ਦੀ ਅਗਵਾਈ ਵਾਲੇ ਰਾਸ਼ਟਰੀ ਏਕਤਾ ਗੱਠਜੋੜ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕਰਦਿਆਂ ਮੁੱਖ ਵਿਰੋਧੀ ਪਾਰਟੀ ਬਣ ਗਈ ਸੀ।

PunjabKesari

ਇਹ ਵੀ ਪੜ੍ਹੋ : ਬ੍ਰਿਟਿਸ਼ ਕੋਲੰਬੀਆ 'ਚ 2 ਪੰਜਾਬੀ ਅਧਿਆਪਕਾਵਾਂ ਨੇ ਵਧਾਇਆ ਮਾਣ, ਪ੍ਰੀਮੀਅਰਜ਼ ਐਵਾਰਡ ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News