ਗ਼ਦਰ ਮੈਮੋਰੀਅਲ ਫਾਊਂਡੇਸ਼ਨ ਨੇ ਕਰਵਾਈ ਕਾਨਫਰੰਸ, ਮਾਤਾ ਗੁਲਾਬ ਕੌਰ ਤੇ ਦੁਰਗਾ ਭਾਬੀ ਨੂੰ ਸਮਰਪਿਤ ਰਿਹਾ ਸਮਾਗਮ

Tuesday, Aug 05, 2025 - 06:57 AM (IST)

ਗ਼ਦਰ ਮੈਮੋਰੀਅਲ ਫਾਊਂਡੇਸ਼ਨ ਨੇ ਕਰਵਾਈ ਕਾਨਫਰੰਸ, ਮਾਤਾ ਗੁਲਾਬ ਕੌਰ ਤੇ ਦੁਰਗਾ ਭਾਬੀ ਨੂੰ ਸਮਰਪਿਤ ਰਿਹਾ ਸਮਾਗਮ

ਐਲਕ ਗਰੋਵ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ ਯੂ. ਐੱਸ. ਏ. ਵੱਲੋਂ ਸਾਲਾਨਾ ਕਾਨਫਰੰਸ ਹੌਲੀਡੇਅ ਇੰਨ ਹੋਟਲ, ਐਲਕ ਗਰੋਵ ਦੇ ਹਾਲ ਵਿੱਚ ਸ਼ਾਨਦਾਰ ਢੰਗ ਨਾਲ ਕਰਵਾਈ ਗਈ। ਇਹ ਕਾਨਫਰੰਸ ਮਾਤਾ ਗੁਲਾਬ ਕੌਰ ਅਤੇ ਦੁਰਗਾ ਭਾਬੀ ਦੀ ਸ਼ਹਾਦਤ ਅਤੇ ਯੋਗਦਾਨ ਨੂੰ ਸਮਰਪਿਤ ਕੀਤੀ ਗਈ। ਇਸ ਇਤਿਹਾਸਕ ਸਮਾਗਮ ਵਿੱਚ ਕਈ ਮਸ਼ਹੂਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਮੈਡਮ ਹਰਿੰਦਰ ਕੌਰ ਸੋਹੀ, ਡਾ. ਪ੍ਰਿਥੀਪਾਲ ਸਿੰਘ ਸੋਹੀ, ਪੱਤਰਕਾਰ ਪਰਮਵੀਰ ਸਿੰਘ ਬਾਠ ਅਤੇ ਗੁਰਦਿੱਤ ਸਿੰਘ ਐੱਮ. ਐੱਲ. ਏ ਅਤੇ ਨਰਿੰਦਰ ਕੌਰ ਭਰਾਜ ਐੱਮ. ਐੱਲ. ਏ ਪੰਜਾਬ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।

PunjabKesari

PunjabKesari

ਸਟੇਜ ਸੰਚਾਲਨ ਹੋਸਟ ਜੋਤ ਰਣਜੀਤ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਸਮੂਹ ਪ੍ਰਬੰਧ ਗੁਲਿੰਦਰ ਗਿੱਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਬੜੀ ਲਗਨ ਨਾਲ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਫਰਿਜਨੋ ਤੋਂ “ਇੰਡੋ ਯੂ. ਐੱਸ. ਹੈਰੀਟੇਜ ਫਰਿਜ਼ਨੋ” ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਾਈ ਰਣਜੀਤ ਗਿੱਲ, ਗੁਰਦੀਪ ਧਾਲੀਵਾਲ ਅਤੇ ਕਮਲਜੀਤ ਬੈਨੀਪਾਲ ਨੇ ਆਪਣੀ ਜੋਸ਼ੀਲੀ ਕਵਿੱਸ਼ਰੀ ਰਾਹੀਂ ਦਰਸ਼ਕਾਂ ਦੇ ਦਿਲ ਜਿੱਤ ਲਏ।

PunjabKesari
ਮੁੱਖ ਬੁਲਾਰੇ ਅਤੇ ਸ਼ਾਇਰ/ਕਲਾਕਾਰ:
   •    ਗੁਲਿੰਦਰ ਗਿੱਲ
   •    ਚਰੰਜੀ
   •    ਥੀਨ ਹੋ (ਡਿਸਟ੍ਰਿਕਟ ਅਟਾਰਨੀ)
   •    ਗਿਆਨੀ ਹਰਪ੍ਰੀਤ ਸਿੰਘ
   •    ਬੌਬੀ ਐਲਨ (ਮੇਅਰ, ਐਲਕ ਗਰੋਵ)
   •    ਜੀਵਨ ਰੱਤੂ (ਗੀਤ)
   •    ਹਰਿੰਦਰ ਕੌਰ ਸੋਹੀ
   •    ਪੰਮੀ ਮਾਨ (ਕਵਿਤਾ)
   •    ਰਸਲੀਨ ਕੌਰ (ਗੀਤ)
   •    ਪ੍ਰੋ. ਨਿਕੋਲ (ਯੂਸੀ ਡੇਵਿਸ)
   •    ਬਾਬਾ ਸੱਜਣ ਸਿੰਘ ਜੀ (ਨਿਊਯਾਰਕ)
   •    ਡਾ. ਪ੍ਰਿਥੀਪਾਲ ਸਿੰਘ ਸੋਹੀ
   •    ਚਰਨ ਸਿੰਘ ਜੱਜ

PunjabKesari
ਆਦਿ ਨੇ ਸਮੂਹ ਦਰਸ਼ਕਾਂ ਨੂੰ ਇਤਿਹਾਸ, ਸੰਘਰਸ਼ ਅਤੇ ਕਲਾ ਰਾਹੀਂ ਜੋੜਿਆ। ਇਹ ਕਾਨਫਰੰਸ ਸਿਰਫ਼ ਇਤਿਹਾਸ ਦੀ ਯਾਦਗਾਰੀ ਨਹੀਂ ਸੀ, ਸਗੋਂ ਇਹ ਨਵੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜਣ ਦੀ ਇੱਕ ਵਧੀਆ ਕੋਸ਼ਿਸ਼ ਵੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News