ਟਰੰਪ ਨੂੰ ਪਾਗਲ ਦੱਸਣ ਵਾਲੀ ਵੀਡੀਓ 'ਤੇ ਹੱਸ ਕੇ ਫਸੀ ਕਮਲਾ ਹੈਰਿਸ

09/09/2019 3:16:02 AM

ਕੈਲੀਫੋਰਨੀਆ - ਕੈਲੀਫੋਰਨੀਆ ਦੀ ਡੈਮੋਕ੍ਰੇਟਿਕ ਸੈਨੇਟਰ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਇਕ ਇਤਰਾਜ਼ਯੋਗ ਬਿਆਨ 'ਤੇ ਹੱਸਣ ਤੋਂ ਬਾਅਦ ਮੁਆਫੀ ਮੰਗ ਲਈ ਹੈ। ਭਾਰਤ ਅਤੇ ਜਮੈਕਾ ਮੂਲ ਦੀ ਹੈਰਿਸ ਨੇ ਸ਼ਨੀਵਾਰ ਨੂੰ ਇਕ ਟਵੀਟ 'ਚ ਆਖਿਆ ਕਿ ਕੱਲ ਮੇਰੇ ਸਟਾਫ ਨੇ ਮੇਰੇ ਟਾਊਨ ਹਾਲ ਤੋਂ ਵੀਡੀਓ ਚਲਾਈ ਤਾਂ ਉਹ ਸਪੱਸ਼ਟ ਨਹੀਂ ਸੀ। ਵਿਅਕਤੀ ਨੇ ਉਸ ਸਮੇਂ ਜੋ ਸ਼ਬਦ ਆਖੇ, ਮੈਂ ਉਨ੍ਹਾਂ ਨੂੰ ਸਹੀ ਢੰਗ ਨਾਲ ਸੁਣ ਨਾ ਸਕੀ ਪਰ ਜੇਕਰ ਮੈਂ ਸੁਣਦੀ ਤਾਂ ਮੈਂ ਰੁਕ ਜਾਂਦੀ ਅਤੇ ਉਸ ਨੂੰ ਠੀਕ ਕਰਦੀ। ਮੈਨੂੰ ਮੁਆਫ ਕਰ ਦਿਓ। ਉਹ ਸ਼ਬਦ ਅਤੇ ਉਸ ਜਿਹੇ ਹੋਰ ਸ਼ਬਦ ਸਵੀਕਾਰਯੋਗ ਨਹੀਂ ਹਨ।

ਅਮਰੀਕੀ ਮੀਡੀਆ ਮੁਤਾਬਕ, ਇਹ ਘਟਨਾ ਨਿਊ ਹੈਮਪਸ਼ਾਇਰ 'ਚ ਸ਼ੁੱਕਰਵਾਰ ਨੂੰ ਇਕ ਟਾਊਨ ਹਾਲ ਦੌਰਾਨ ਵਾਪਰੀ, ਜਦ ਦਰਸ਼ਕਾਂ 'ਚੋਂ ਇਕ ਵਿਅਕਤੀ ਨੇ ਹੈਰਿਸ ਤੋਂ ਸਵਾਲ ਕਰਨ ਦੌਰਾਨ ਟਰੰਪ ਦੀਆਂ ਕਾਰਵਾਈਆਂ ਨੂੰ ਮਾਨਸਿਕ ਰੂਪ ਤੋਂ ਕਮਜ਼ੋਰ ਦੱਸਿਆ, ਜਿਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ, ਬਿਲਕੁਲ ਸਹੀ ਕਿਹਾ। ਇਸ ਦੀ ਇਕ ਵੀਡੀਓ ਸ਼ਨੀਵਾਰ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਆਨਲਾਈਨ ਪਲੇਟਫਾਰਮ 'ਤੇ ਹੈਰਿਸ ਦੀ ਕਾਫੀ ਨਿੰਦਾ ਹੋਈ। ਅਮਰੀਕਾ ਦੇ ਇਕ ਅਭਿਨੇਤਾ ਨੇ ਟਵਿੱਟਰ 'ਤੇ ਆਖਿਆ ਕਿ ਇਹ ਸ਼ਬਦ ਸਵੀਕਾਰਯੋਗ ਨਹੀਂ ਹਨ। ਇਹ ਧੱਬਾ ਹੈ, ਇਕ ਅਪਮਾਨ ਹੈ। ਕਮਲਾ ਨੂੰ ਇਹ ਸਹੀ ਤਰੀਕੇ ਨਾਲ ਸੰਭਲਣਾ ਚਾਹੀਦਾ ਹੈ। ਇਕ ਹੋਰ ਯੂਜ਼ਰ ਨੇ ਸੈਨੇਟਰ ਦੀ ਮੁਆਫੀ ਨੂੰ ਸਭ ਤੋਂ ਗੰਦਾ ਝੂਠ ਦੱਸਿਆ।


Khushdeep Jassi

Content Editor

Related News