ਕੋਰੋਨਾ ਵਾਇਰਸ ਲਈ ਯੂਰਪ ਚੰਗੀ ਤਰ੍ਹਾਂ ਨਾਲ ਤਿਆਰ ਨਹੀਂ ਸੀ: ਜਰਮਨੀ
Saturday, May 09, 2020 - 07:06 PM (IST)

ਬਰਲਿਨ- ਜਰਮਨੀ ਦੇ ਵਿਦੇਸ਼ ਮੰਤਰੀ ਹਾਈਕੋ ਮਾਸ ਦਾ ਕਹਿਣਾ ਹੈ ਕਿ ਯੂਰਪ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਦੇ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਸੀ। ਯੂਰਪ ਦਿਵਸ ਦੇ ਮੌਕੇ ਮਾਸ ਨੇ ਇਕ ਬਿਆਨ ਜਾਰੀ ਕਰ ਕਿਹਾ ਕਿ ਸ਼ੁਰੂ ਵਿਚ ਜਰਮਨੀ ਸਣੇ ਜ਼ਿਆਦਾਤਰ ਦੇਸ਼ ਆਪਣੇ ਉਥੇ ਕੋਰੋਨਾ ਵਾਇਰਸ ਨਾਲ ਲੜਨ 'ਤੇ ਧਿਆਨ ਕੇਂਦਰਿਤ ਕਰ ਰਹੇ ਸਨ।
ਰਾਸ਼ਟਰੀ ਪ੍ਰਤੀਕਿਰਿਆ ਨੂੰ ਲੋੜੀਂਦਾ ਕਰਾਰ ਦਿੰਦੇ ਹੋਏ ਮਾਸ ਨੇ ਕਿਹਾ ਕਿ ਯੂਰਪੀ ਸੰਘ ਨੇ ਸੰਕਟ ਵਿਚ ਵਾਧਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਯੂਰਪੀ ਸੰਘ ਦੀ ਸੁਸਤ ਪ੍ਰਤੀਕਿਰਿਆ ਨਾਲ ਸਰਹੱਦ ਪਾਰ ਮੈਡੀਕਲ ਸਹਾਇਤਾ, ਵੱਡੇ ਵਿੱਤੀ ਸਮਰਥਨ ਪੈਕੇਜ ਤੇ ਇਕੱਠੇ ਵਿਗਿਆਨਕ ਸੋਧ ਪ੍ਰੋਗਰਾਮਾਂ ਦਾ ਰਸਤਾ ਸਾਫ ਕੀਤਾ ਹੈ।