ਕੋਰੋਨਾ ਖਿਲਾਫ ਜਰਮਨੀ ਦਾ ਸਖ਼ਤ ਫੈਸਲਾ, ਚੁੱਕਿਆ ਇਹ ਨਵਾਂ ਕਦਮ

03/22/2020 11:21:10 PM

ਬਰਲਿਨ (ਏਜੰਸੀ)- ਪੂਰੇ ਵਿਸ਼ਵ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਕੋਰੋਨਾ ਵਾਇਰਸ ਕਾਰਨ ਹੁਣ ਤੱਕ 14437 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ  3,35,157 ਲੋਕ ਇਸ ਵਾਇਰਸ ਨਾਲ ਪੀੜਤ ਹਨ। ਇਸ ਵਾਇਰਸ ਨੂੰ ਹਰਾ ਕੇ ਜ਼ਿੰਦਗੀ ਦੀ ਲੜਾਈ ਜਿੱਤਣ ਵਾਲੇ ਲੋਕਾਂ ਦੀ ਗਿਣਤੀ 96,958 ਹੋ ਗਈ ਹੈ। ਇਸ ਵਾਇਰਸ ਦੇ ਇਲਾਜ ਲਈ ਫਿਲਹਾਲ ਅਜੇ ਤੱਕ ਕਿਸੇ ਮੁਲਕ ਕੋਲ ਕੋਈ ਇਲਾਜ ਨਹੀਂ ਹੈ ਪਰ ਇਸ ਤੋਂ ਬਚਾਅ ਹੀ ਇਸ ਖਿਲਾਫ ਸਭ ਤੋਂ ਵੱਡਾ ਹਥਿਾਰ ਹੈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਰਮਨੀ ਵਿਚ ਦੋ ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ।

ਜਰਮਨੀ ਨੇ ਕੋਰੋਨਾ ਵਾਇਰਸ ਨੂੰ ਪਾਈ ਨੱਥ
ਉਥੇ, ਪਿਛਲੇ ਹਫਤੇ ਜਰਮਨੀ ਦੁਨੀਆ ਵਿਚ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ਵਿਚ ਚੌਥੇ ਨੰਬਰ 'ਤੇ ਸੀ। ਇਥੇ, ਚੀਨ, ਇਟਲੀ ਅਤੇ ਈਰਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਇਨਫੈਕਟਡ ਮਰੀਜ਼ ਸਨ ਪਰ ਜਰਮਨੀ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘੱਟ ਕਰਨ ਵਿਚ ਕਾਮਯਾਬ ਰਿਹਾ ਹੈ। ਵਿਗਿਆਨੀਆਂ ਨੇ ਆਖਿਆ ਕਿ ਇਨਫੈਕਟਡ ਲੋਕਾਂ ਦੀ ਗਿਣਤੀ ਅਤੇ ਮੌਤ ਦੀ ਦਰ ਵਿਚਾਲੇ ਅਸਮਾਨਤਾ ਪਿੱਛੇ ਕੋਈ ਜ਼ਿਆਦਾ ਕਾਰਨ ਨਹੀਂ ਹਨ, ਜਿਨ੍ਹਾਂ ਵਿਚੋਂ ਇਕ ਜਰਮਨੀ ਦੀ ਹਮਲਾਵਰ ਜਾਂਚ ਰਣਨੀਤੀ ਹੈ।

22 ਮਾਰਚ ਤੱਕ ਤਕਰੀਬਨ 24,714 ਮਾਮਲਿਆਂ ਵਿਚੋਂ ਸਿਰਫ 92 ਮੌਤਾਂ ਨਾਲ, ਜਰਮਨੀ ਇਟਲੀ ਦੀ ਤੁਲਨਾ ਵਿਚ ਕਿਤੇ ਬਿਹਤਰ ਹੈ। ਇਟਲੀ ਵਿਚ 47,000 ਤੋਂ ਜ਼ਿਆਦਾ ਮਾਮਲਿਆਂ ਵਿਚ 5476 ਲੋਕਾਂ ਦੀ ਇਸ ਜਾਨਲੇਵਾ ਵਾਇਰਸ ਨਾਲ ਮੌਤ ਹੋਈ ਹੈ। ਇਥੇ ਧਿਆਨ ਦੇਣ ਵਾਲੀ ਗੱਹ ਹੈ ਕਿ ਦੋਹਾਂ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਇਕੋਂ ਹੀ ਸਮੇਂ ਵਿਚ ਦਰਦ ਹੋਏ ਸਨ। ਨਾਲ ਹੀ ਦੋਹਾਂ ਯੂਰਪੀ ਦੇਸ਼ਾਂ ਬਰਾਬਰ ਆਬਾਦੀ ਨੂੰ ਸਾਂਝਾ ਕਰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਇਟਲੀ ਵਿਚ ਜਰਮਨੀ ਦੇ ਮੁਕਾਬਲੇ ਕਿਤੇ ਜ਼ਿਆਦਾ ਮਾਮਲੇ ਹਨ ਪਰ ਇਟਲੀ ਵਿਚ ਜਰਮਨੀ ਦੇ ਮੁਕਾਬਲੇ ਮਿ੍ਰਤਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੈ।


Sunny Mehra

Content Editor

Related News