ਜਰਮਨੀ ਦੀਆਂ ਸੜਕਾਂ 'ਤੇ ਪਹਿਲੀ ਵਾਰ ਦੌੜੀ ਬਿਨਾਂ ਡਰਾਇਵਰ ਵਾਲੀ ਬੱਸ

Saturday, Oct 28, 2017 - 03:44 PM (IST)

ਜਰਮਨੀ ਦੀਆਂ ਸੜਕਾਂ 'ਤੇ ਪਹਿਲੀ ਵਾਰ ਦੌੜੀ ਬਿਨਾਂ ਡਰਾਇਵਰ ਵਾਲੀ ਬੱਸ

ਬਰਲਿਨ,(ਏਜੰਸੀ)— ਜਰਮਨੀ ਦੇ ਪਬਲਿਕ ਟਰਾਂਸਪੋਰਟ 'ਚ ਦੁਨੀਆ ਦੀ ਪਹਿਲੀ ਬਿਨਾਂ ਡਰਾਈਵਰ ਵਾਲੀ ਬੱਸ ਸੜਕ 'ਤੇ ਆ ਗਈ ਹੈ। ਇਹ ਬੱਸ ਸੈਲਫ ਡਰਾਈਵਿੰਗ ਨਾਲ ਚੱਲਦੀ ਹੈ। ਇਸ ਦੀ ਪਹਿਲੀ ਯਾਤਰਾ ਸਫਲ ਰਹੀ ਹੈ। ਇਸ ਬੱਸ ਦੀ ਖਾਸੀਅਤ ਹੈ ਕਿ ਐਮਰਜੈਂਸੀ 'ਚ ਬੱਸ ਨੂੰ ਜੋਇਸਟਿਕ ਦੀ ਸਹਾਇਤਾ ਨਾਲ ਇਨਸਾਨੀ ਕੰਟਰੋਲ 'ਚ ਲਿਆ ਜਾ ਸਕਦਾ ਹੈ। ਇਹ ਬੱਸ ਜਰਮਨੀ ਦੇ ਬਵੇਰੀਆ ਸੂਬੇ 'ਚ ਪਹਿਲੀ ਵਾਰ ਚਲਾਈ ਗਈ। ਇਸ 'ਚ ਕੁੱਲ 12 ਲੋਕ ਸਫਰ ਕਰ ਸਕਦੇ ਹਨ, 6 ਲੋਕ ਬੈਠ ਕੇ ਅਤੇ 6 ਖੜ੍ਹੇ ਹੋ ਕੇ ਸਫਰ ਕਰ ਸਕਦੇ ਹਨ।  ਜਰਮਨ ਰੇਲਵੇ ਕੰਪਨੀ ਡਾਇਚੇ ਬਾਨ ਦੀ ਨਿਗਰਾਨੀ 'ਚ ਇਸ ਬੱਸ ਦਾ ਸੰਚਾਲਨ ਕੀਤਾ ਗਿਆ ਹੈ। ਕੰਪਨੀ ਮੁਖੀ ਰਿਚਰਡ ਲੁਟਸ ਦਾ ਕਹਿਣਾ ਹੈ ਕਿ ਅਸੀਂ ਪਬਲਿਕ ਟਰਾਂਸਪੋਰਟ ਦੇ ਨਵੇਂ ਯੁਗ ਵੱਲ ਵਧ ਰਹੇ ਹਾਂ। ਬੱਸ ਦਾ ਨਿਰਮਾਣ ਫਰਾਂਸ ਦੇ ਸਟਾਰਟ ਅਪ ਐਜੀਮਾਇਲ ਨੇ ਕੀਤਾ ਹੈ। 

PunjabKesari
ਸੈਂਸਰ ਪਛਾਣਦੇ ਹਨ ਰਸਤਿਆਂ ਦੀਆਂ ਰੁਕਾਵਟਾਂ
ਇਸ ਬੱਸ 'ਚ ਵਿਸ਼ੇਸ਼ ਸੈਂਸਰ ਹਨ ਜੋ ਰਸਤੇ ਦੀਆਂ ਰੁਕਾਵਟਾਂ ਨੂੰ ਪਛਾਣਦੇ ਹਨ। ਇਸ ਦੇ ਨਾਲ ਹੀ ਬੱਸ ਯਾਤਰੀਆਂ ਦੀ ਸੁਰੱਖਿਆ ਲਈ ਬਰੇਕ ਵੀ ਲਗਾਉਂਦੀ ਹੈ। ਇਹ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦੀ ਹੈ। ਬਾਅਦ 'ਚ ਇਸ ਦੀ ਸਪੀਡ 30 ਕਿਲੋਮੀਟਰ ਤਕ ਵਧ ਸਕਦੀ ਹੈ। ਬੱਸ 'ਚ ਇਕ ਸਮੱਸਿਆ ਹੈ ਕਿ ਜੇਕਰ ਕਿਸੇ ਨੇ ਕਾਰ ਨੂੰ ਗਲਤ ਤਰੀਕੇ ਨਾਲ ਖੜ੍ਹੀ ਕੀਤਾ ਹੋਵੇ ਤਾਂ ਬੱਸ ਦੇ ਸੈਂਸਰ ਇਸ ਨੂੰ ਪਛਾਣ ਨਹੀਂ ਪਾਉਂਦੇ ਅਤੇ ਬੱਸ ਨੂੰ ਜੋਇਸਟਿਕ ਨਾਲ ਕੰਟਰੋਲ ਕਰਨਾ ਪੈਂਦਾ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਤਕ ਦੂਜੇ ਸਭ ਤੋਂ ਵੱਡੇ ਸ਼ਹਿਰ ਹੈਮਸਬਰਗ ਅਤੇ ਹੋਰ ਸ਼ਹਿਰਾਂ 'ਚ ਵੀ ਅਜਿਹੀਆਂ ਬਿਨਾਂ ਡਰਾਈਵਰ ਵਾਲੀਆਂ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ। 


Related News