ਵੱਡੀ ਜੰਗ ਦੀਆਂ ਸੰਭਾਵਨਾਵਾਂ ਸਬੰਧੀ ਲੋਕਾਂ ਦੀ ਸੁਰੱਖਿਆ ਲਈ ਜਰਮਨੀ ਨੇ ਤਿਆਰ ਕੀਤਾ ‘ਬੰਕਰ ਪਲਾਨ’

Wednesday, Nov 27, 2024 - 11:42 AM (IST)

ਵੱਡੀ ਜੰਗ ਦੀਆਂ ਸੰਭਾਵਨਾਵਾਂ ਸਬੰਧੀ ਲੋਕਾਂ ਦੀ ਸੁਰੱਖਿਆ ਲਈ ਜਰਮਨੀ ਨੇ ਤਿਆਰ ਕੀਤਾ ‘ਬੰਕਰ ਪਲਾਨ’

ਜਲੰਧਰ (ਏਜੰਸੀ)- ਰੂਸ-ਯੂਕ੍ਰੇਨ ਜੰਗ ਅਤੇ ਵਧਦੇ ਅੰਤਰਰਾਸ਼ਟਰੀ ਤਣਾਅ ਦਰਮਿਆਨ ਇਕ ਵੱਡੀ ਜੰਗ ਦੀ ਸੰਭਾਵਨਾ ਦੇ ਮੱਦੇਨਜ਼ਰ ਜਰਮਨੀ ਨੇ ਆਪਣੇ ਲੋਕਾਂ ਦੇ ਬਚਾਅ ਲਈ ‘ਬੰਕਰ ਪਲਾਨ’ ਤਿਆਰ ਕੀਤਾ ਹੈ। ਇਸ ਤਹਿਤ ਜਰਮਨ ਸਰਕਾਰ ਨੇ ਜਨਤਕ ਅਤੇ ਨਿੱਜੀ ਇਮਾਰਤਾਂ ਨੂੰ ਸ਼ੈਲਟਰਾਂ ’ਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਇਕ ਰਿਪੋਰਟ ਮੁਤਾਬਕ ਇਨ੍ਹਾਂ ’ਚ ਬੇਸਮੈਂਟ, ਅੰਡਰਗਰਾਊਂਡ ਪਾਰਕਿੰਗ ਅਤੇ ਮੈਟਰੋ ਸਟੇਸ਼ਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਕ ਮੋਬਾਈਲ ਐਪ ਤਿਆਰ ਕੀਤੀ ਜਾਵੇਗੀ, ਜੋ ਲੋਕਾਂ ਨੂੰ ਨੇੜਲੇ ਸ਼ੈਲਟਰਾਂ ਦਾ ਪਤਾ ਦੱਸੇਗੀ। ਤੁਹਾਨੂੰ ਦੱਸ ਦੇਈਏ ਕਿ ਨਾਟੋ ਦੇਸ਼ਾਂ ਨੇ ਰੂਸ ਖਿਲਾਫ ਜੰਗ ਲੜਨ ਦੀ ਤਿਆਰੀ ਕਰ ਲਈ ਹੈ ਅਤੇ ਯੂਕ੍ਰੇਨ ਨੂੰ ਮਿਲਟਰੀ ਮਦਦ ਵਧਾਉਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ: ਬੰਗਲਾਦੇਸ਼ ’ਚ ਪ੍ਰਦਰਸ਼ਨਕਾਰੀ ਹਿੰਦੂਆਂ ’ਤੇ ਪੁਲਸ ਦਾ ਕਹਿਰ, ‘ਗ੍ਰੇਨੇਡ’ ਸੁੱਟੇ, ਸੜਕਾਂ ’ਤੇ ਮਚੀ ਹਾਹਾਕਾਰ

ਲਗਭਗ 5 ਲੱਖ ਲੋਕਾਂ ਲਈ 579 ਜਨਤਕ ਸ਼ੈਲਟਰ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਜਰਮਨੀ ਵਿਚ 579 ਜਨਤਕ ਸ਼ੈਲਟਰ ਹਨ, ਜਿਨ੍ਹਾਂ ’ਚ 4.8 ਲੱਖ ਲੋਕ ਰਹਿ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਖਤਰਿਆਂ ਨੂੰ ਦੇਖਦੇ ਹੋਏ ਇਹ ਗਿਣਤੀ ਕਾਫੀ ਘੱਟ ਹੈ। ਸਿਵਲ ਡਿਫੈਂਸ ਗਰੁੱਪ 5,000 ਲੋਕਾਂ ਦੇ ਰਹਿਣ ਲਈ ਨਵੇਂ ਵੱਡੇ ਸ਼ੈਲਟਰ ਬਣਾਏ ਜਾਣ ਦੀ ਮੰਗ ਕਰ ਰਹੇ ਹਨ। ਰੂਸ ਨਾਲ ਜੰਗ ਨੂੰ ਲੈ ਕੇ ਜਰਮਨੀ ਦੇ ਲੋਕਾਂ ’ਚ ਚਿੰਤਾ ਵਧ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ‘ਆਪ੍ਰੇਸ਼ਨ ਪਲਾਨ ਜਰਮਨੀ’ ਤਹਿਤ ਸੰਘੀ ਸਰਕਾਰ, ਰਾਜ ਅਧਿਕਾਰੀ, ਫੌਜ ਅਤੇ ਐਮਰਜੈਂਸੀ ਸੇਵਾਵਾਂ ਸੰਕਟ ਸਮੇਂ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਜਰਮਨੀ ਨੇ ਵੀ ਹਾਲ ਹੀ ’ਚ ਆਪਣੀ ਫੌਜੀ ਤਾਕਤ ਵਧਾਉਣ ਲਈ ਕਈ ਕਦਮ ਚੁੱਕੇ ਹਨ। ਦਰਅਸਲ ਫਰਵਰੀ 2022 ’ਚ ਯੂਕ੍ਰੇਨ ’ਤੇ ਰੂਸੀ ਹਮਲੇ ਤੋਂ ਬਾਅਦ ਜਰਮਨ ਨੇਤਾ ਆਮ ਲੋਕਾਂ ਨੂੰ ਖਤਰਨਾਕ ਸਮੇਂ ਲਈ ਤਿਆਰ ਕਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜਰਮਨ ਆਰਮੀ ਯਾਨੀ ਬੁੰਡੇਸ਼ਵੇਹਰ ਨੂੰ ਸੁਰੱਖਿਆ ਦੇ ਕੰਮ ਲਈ ਸਮਰੱਥ ਨਹੀਂ ਮੰਨਿਆ ਜਾਂਦਾ ਹੈ। ਜਰਮਨ ਫੌਜ ਦੇ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਜਰਮਨ ਫੌਜ ਨਾ ਤਾਂ ਨਾਟੋ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਸਕੇਗੀ ਅਤੇ ਨਾ ਹੀ ਜਰਮਨੀ ਦੀ ਖੁਦ ਸੁਰੱਖਿਆ ਕਰ ਸਕੇਗੀ।

ਇਹ ਵੀ ਪੜ੍ਹੋ: ਡੈਨਮਾਰਕ 'ਚ ਬਾਇਓ ਗੈਸ ਪਲਾਂਟ ਹਾਦਸੇ 'ਚ 2 ਲੋਕਾਂ ਦੀ ਮੌਤ, ਕਈ ਜ਼ਖਮੀ

ਨਾਟੋ ਦੇਸ਼ਾਂ ਦੇ ਰੱਖਿਆ ਮੰਤਰੀਆਂ ਨੇ ਬਰਲਿਨ ’ਚ ਜੰਗ ਬਾਰੇ ਕੀਤਾ ਵਿਚਾਰ-ਵਟਾਂਦਰਾ

ਯੂਰਪੀ ਰੱਖਿਆ ਸਮਰਥਾਵਾਂ ਨੂੰ ਲੈ ਕੇ ਬਰਲਿਨ ’ਚ ਜਰਮਨੀ, ਫਰਾਂਸ, ਪੋਲੈਂਡ, ਇਟਲੀ ਅਤੇ ਬ੍ਰਿਟੇਨ ਦੇ ਰੱਖਿਆ ਮੰਤਰੀਆਂ ਦੀ ਅਹਿਮ ਬੈਠਕ ਹੋਈ ਹੈ। ਇਸ ਬੈਠਕ ’ਚ ਯੂਕ੍ਰੇਨ ਨੂੰ ਹੋਰ ਫੌਜੀ ਮਦਦ ਦੇਣ ’ਤੇ ਸਹਿਮਤੀ ਬਣੀ। ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਦਾ ਹਵਾਲਾ ਦਿੰਦੇ ਹੋਏ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਨੂੰ ਯੂਕ੍ਰੇਨ ਨੂੰ ਅਜਿਹੀ ਤਾਕਤਵਰ ਸਥਿਤੀ ’ਚ ਰੱਖਣਾ ਹੋਵੇਗਾ ਕਿ ਉਹ ਮਜ਼ਬੂਤੀ ਨਾਲ ਕੰਮ ਕਰ ਸਕੇ। ਉਨ੍ਹਾਂ ਨੇ ਨਾਟੋ ਦੇਸ਼ਾਂ ਵਿਚਾਲੇ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਪੋਲਿਸ਼ ਰੱਖਿਆ ਮੰਤਰੀ ਵਾਡਚਿਸਲਾਵ ਕੋਜ਼ਨਿਆਕ ਕਾਮਿਸ਼ ਨੇ ਯੂਰਪੀਅਨ ਰੱਖਿਆ ਖਰਚ ਵਧਾਉਣ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਯੂਰਪ ਨੂੰ ਆਪਣੇ ਯਤਨਾਂ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ। ਪੋਲੈਂਡ ਇਸ ਸਾਲ ਆਪਣੀ ਜੀ.ਡੀ.ਪੀ. ਦਾ 4.2 ਫੀਸਦੀ ਰੱਖਿਆ ’ਤੇ ਖਰਚ ਕਰੇਗਾ, ਜਿਸ ਨੂੰ ਅਗਲੇ ਸਾਲ ਵਧਾ ਕੇ 4.7 ਫੀਸਦੀ ਕਰ ਦਿੱਤਾ ਜਾਵੇਗਾ। ਫਰਾਂਸ ਦੇ ਰੱਖਿਆ ਮੰਤਰੀ ਸੇਬੇਸਟੀਅਨ ਲੇਕੁਰੇਨ ਨੇ ਐਲਾਨ ਕੀਤਾ ਕਿ ਫਰਾਂਸ ਆਉਣ ਵਾਲੇ ਹਫ਼ਤਿਆਂ ’ਚ ਯੂਕ੍ਰੇਨ ਨੂੰ ਮਿਸਟ੍ਰਾਲ ਹਵਾਈ ਰੱਖਿਆ ਪ੍ਰਣਾਲੀਆਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਯੂਰਪ ਨੂੰ ਸੁਰੱਖਿਆ ਲਈ ਲੰਬੀ ਮਿਆਦ ਦੀ ਯੋਜਨਾ ਬਣਾਉਣੀ ਪਵੇਗੀ।

ਇਹ ਵੀ ਪੜ੍ਹੋ: ਰੂਸ ਨੇ ਹਮਲੇ ਲਈ ਰਿਕਾਰਡ ਗਿਣਤੀ ’ਚ ਡ੍ਰੋਨਾਂ ਦੀ ਕੀਤੀ ਵਰਤੋਂ : ਯੂਕ੍ਰੇਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News