ਪੰਜਾਬ ''ਚ ਹੱਡ ਚੀਰਵੀਂ ਠੰਡ ਨੂੰ ਲੈ ਕੇ ਵੱਡੀ Update, ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਕਰ ''ਤਾ Alert
Tuesday, Dec 24, 2024 - 06:08 PM (IST)
ਜਲੰਧਰ (ਪੁਨੀਤ)-ਪੰਜਾਬ 'ਚ ਕੱਲ੍ਹ ਕਈ ਥਾਵਾਂ 'ਤੇ ਸਾਰਾ ਦਿਨ ਮੀਂਹ ਪੈਂਦਾ ਰਿਹਾ। ਮੀਂਹ ਕਰਕੇ ਠੰਡ ਨੇ ਵੀ ਜ਼ੋਰ ਫੜ ਲਿਆ ਹੈ। ਇਸ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਸੁੱਕੀ ਠੰਡ ਤੋਂ ਰਾਹਤ ਮਿਲ ਗਈ ਹੈ। ਮੀਂਹ ਪੈਣ ਨਾਲ ਹੀ ਚੱਲ ਰਹੀਆਂ ਠੰਢੀਆਂ ਹਵਾਵਾਂ ਕਰ ਕੇ ਵੀ ਦੋਵਾਂ ਸੂਬਿਆਂ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ। ਪੰਜਾਬ ਵਿਚ 24, 25 ਤੇ 26 ਦਸੰਬਰ ਨੂੰ ਸੀਤ ਲਹਿਰ ਚੱਲਣ ਅਤੇ ਸੰਘਣੀ ਧੁੰਦ ਦੀ ਪਸ਼ੀਨਗੋਈ ਕੀਤੀ ਹੈ। ਇਸ ਦੌਰਾਨ ਮੀਂਹ ਦਾ ਸਿਲਸਲਾ ਵੀ ਜਾਰੀ ਰਹੇਗਾ। ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਹੋਰ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਕਈ ਸੂਬਿਆਂ ਵਿਚ ਮੀਂਹ ਪਵੇਗਾ, ਜਿਸ ਦਾ ਅਸਰ ਪੰਜਾਬ ਦੇ ਮੌਸਮ ’ਤੇ ਵੀ ਪਵੇਗਾ। ਉਥੇ ਹੀ, ਮੀਂਹ ਪੈਣ ਕਾਰਨ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ- ਵੱਡੇ ਫਰਮਾਨ ਹੋ ਗਏ ਜਾਰੀ, 31 ਦਸੰਬਰ ਤੋਂ ਪਹਿਲਾਂ ਕਰਾਓ ਕੰਮ, ਨਹੀਂ ਤਾਂ ਆਵੇਗੀ ਵੱਡੀ ਮੁਸ਼ਕਿਲ
ਸੰਘਣੀ ਧੁੰਦ ਕਾਰਨ ਸਾਵਧਾਨੀ ਅਪਣਾਉਣੀ ਜ਼ਰੂਰੀ
ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਅਗਲੇ 2-3 ਦਿਨ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਸਾਵਧਾਨੀ ਅਪਣਾਉਣ ਦੀ ਸਲਾਹ ਜਾਰੀ ਕੀਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਤਕ ਦੀ ਗਿਰਾਵਟ ਦਰਜ ਹੋਈ ਸੀ। ਉਥੇ ਹੀ, ਸਵੇਰ ਅਤੇ ਸ਼ਾਮ ਨੂੰ ਹਾਈਵੇ ’ਤੇ ਧੁੰਦ ਛਾਈ ਰਹੀ। ਧੁੰਦ ਕਾਰਨ ਠੰਡ ਵਧੀ। ਮੌਸਮ ਦੇ ਮਾਹਿਰਾਂ ਮੁਤਾਬਕ ਸੰਘਣੀ ਧੁੰਦ ਕਾਰਨ ਸਾਵਧਾਨੀ ਅਪਣਾਉਣੀ ਜ਼ਰੂਰੀ ਹੈ। ਹਾਈਵੇ ’ਤੇ ਵਿਸ਼ੇਸ਼ ਤੌਰ ’ਤੇ ਚੌਕਸ ਰਹਿਣਾ ਚਾਹੀਦਾ ਹੈ।
ਮਹਾਨਗਰ ਵਿਚ ਪਿਛਲੇ 24 ਘੰਟਿਆਂ ਦੌਰਾਨ 2 ਵਾਰ ਹੋਈ ਹਲਕੀ ਬੂੰਦਾਬਾਂਦੀ ਨੇ ਜਿੱਥੇ ਠੰਡ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਵੱਧ ਤੋਂ ਵੱਧ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਕਾਰਨ ਠੰਡੀਆਂ ਹਵਾਵਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਅੰਕੜਿਆਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਨਾਲ ਸਰਦੀ ਹੋਰ ਫੜੇਗੀ, ਜਿਸ ਨਾਲ ਤਾਪਮਾਨ ਵਿਚ ਹੋਰ ਗਿਰਾਵਟ ਹੋਣੀ ਤੈਅ ਹੈ। ਉਥੇ ਹੀ, ਮੀਂਹ ਪੈਣ ਕਾਰਨ ਪ੍ਰਦੂਸ਼ਣ ਦੇ ਪੱਧਰ ਵਿਚ ਕੁਝ ਸੁਧਾਰ ਹੋਇਆ ਹੈ। ਰਾਤ 9 ਵਜੇ ਤਕ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਪ੍ਰਦੂਸ਼ਣ ਦਾ ਪੱਧਰ 190 ਦੇ ਆਲੇ-ਦੁਆਲੇ ਰਿਕਾਰਡ ਕੀਤਾ ਗਿਆ, ਜੋ ਕਿ ਬਹੁਤਾ ਵਧੀਆ ਨਹੀਂ ਹੈ ਪਰ ਪਿਛਲੇ ਦਿਨਾਂ ਦੇ ਮੁਕਾਬਲੇ ਪ੍ਰਦੂਸ਼ਣ ਦੇ ਪੱਧਰ ਵਿਚ ਸੁਧਾਰ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨ ਮੁੰਡੇ-ਕੁੜੀਆਂ ਲਈ ਵੱਡੀ ਖੁਸ਼ਖ਼ਬਰੀ, ਖੋਲ੍ਹੇ ਤਰੱਕੀ ਦੇ ਦਰਵਾਜ਼ੇ
ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਕੇਂਦਰ ਦੇ ਅੰਕੜਿਆਂ ਮੁਤਾਬਕ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 14.4 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਕੱਲ ਦੇ ਤਾਪਮਾਨ ਦੇ ਮੁਕਾਬਲੇ 6.1 ਡਿਗਰੀ ਦੀ ਗਿਰਾਵਟ ਬਿਆਨ ਕਰ ਰਿਹਾ ਹੈ, ਜਦਕਿ ਘੱਟੋ-ਘੱਟ ਤਾਪਮਾਨ 5-6 ਡਿਗਰੀ ਦੇ ਲੱਗਭਗ ਰਿਹਾ। ਗੁਰਦਾਸਪੁਰ ਵਿਚ ਘੱਟੋ-ਘੱਟ ਤਾਪਮਾਨ ਅੱਜ 4 ਡਿਗਰੀ ਰਿਕਾਰਡ ਕੀਤਾ ਗਿਆ, ਜੋ ਕਿ ਸੂਬੇ ਵਿਚ ਸਭ ਤੋਂ ਘੱਟ ਰਿਹਾ। ਉਥੇ ਹੀ, ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਰਹੇਗਾ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਠੰਡ ਦੇ ਕਹਿਰ ਦਾ ਸਾਹਮਣਾ ਕਰਨਾ ਪਵੇਗਾ।
ਮੌਸਮ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ ਵਿਚ ਲਗਾਤਾਰ ਪੈ ਰਹੀ ਬਰਫਬਾਰੀ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਗੁਆਂਢੀ ਸੂਬੇ ਹਿਮਾਚਲ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਵਿਚ ਸਰਦੀ ਤੇਜ਼ੀ ਨਾਲ ਵਧਣ ਲੱਗੀ ਹੈ। ਸਰਦੀ ਦੇ ਮੌਸਮ ਦਾ ਅੱਜ ਪਹਿਲਾ ਦਿਨ ਰਿਹਾ, ਜਦੋਂ ਸੂਰਜ ਦੇ ਸਹੀ ਤਰ੍ਹਾਂ ਨਾਲ ਦਰਸ਼ਨ ਨਹੀਂ ਹੋਏ, ਜਿਸ ਕਾਰਨ ਲੋਕ ਧੁੱਪ ਦੀ ਉਡੀਕ ਕਰਦੇ ਰਹੇ। ਅੱਜ ਪੂਰਾ ਦਿਨ ਚੱਲੀਆਂ ਠੰਢੀਆਂ ਹਵਾਵਾਂ ਨੇ ਸ਼ਹਿਰ ਵਾਸੀਆਂ ਨੂੰ ਠਾਰ ਦਿੱਤਾ। ਦੁਪਹਿਰ ਦੇ ਮੁਕਾਬਲੇ ਰਾਤ ਦੇ ਤਾਪਮਾਨ ਵਿਚ ਵੀ ਕਾਫੀ ਅੰਤਰ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ- ਪੰਜਾਬ ਬੰਦ ਦੀਆਂ ਤਿਆਰੀਆਂ ਲਈ ਕਿਸਾਨਾਂ ਦੀ ਵਿਸ਼ਾਲ ਮੀਟਿੰਗ, ਕੀਤੀ ਇਹ ਅਪੀਲ
ਸਰਦੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਇਹ ਦੇਰੀ ਨਾਲ ਆਈ ਹੈ ਪਰ ਪਿਛਲੇ 24 ਘੰਟਿਆਂ ਅੰਦਰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਡਿੱਗ ਚੁੱਕਾ ਹੈ। ਤਾਪਮਾਨ ਵਿਚ ਅਚਾਨਕ ਹੋਈ ਵੱਡੀ ਗਿਰਾਵਟ ਨਾਲ ਸਰਦੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਜਿਥੇ ਪਿਛਲੇ ਦਿਨਾਂ ਤਕ ਸਿਰਫ ਸਵੇਰ ਅਤੇ ਸ਼ਾਮ ਨੂੰ ਠੰਡ ਰਹਿੰਦੀ ਸੀ, ਉਥੇ ਹੀ ਅੱਜ ਦੁਪਹਿਰ ਸਮੇਂ ਵੀ ਸਰਦੀ ਦਾ ਜ਼ੋਰ ਦਿਸਿਆ। ਮੀਂਹ ਕਾਰਨ ਪ੍ਰਦੂਸ਼ਣ ਦਾ ਪੱਧਰ ਸੁਧਰਨ ਦੇ ਆਸਾਰ ਹਨ। ਮੀਂਹ ਪੈਣ ਕਾਰਨ ਪ੍ਰਦੂਸ਼ਣ ਹੇਠਾਂ ਬੈਠ ਜਾਂਦਾ ਹੈ, ਜਿਸ ਨਾਲ ਏਅਰ ਕੁਆਲਿਟੀ ਵਿਚ ਸੁਧਾਰ ਹੁੰਦਾ ਹੈ। ਉਥੇ ਹੀ, ਆਉਣ ਵਾਲੇ ਦਿਨਾਂ ਵਿਚ ਗਰਮ ਕੱਪੜਿਆਂ ਦੀ ਵਿਕਰੀ ਦਾ ਜ਼ੋਰ ਵੀ ਦੇਖਣ ਨੂੰ ਮਿਲੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8