ਜਰਮਨੀ 'ਚ ਭਾਰਤੀ ਜੋੜੇ 'ਤੇ ਹਮਲਾ, ਪਤੀ ਦੀ ਮੌਤ ਪਤਨੀ ਜ਼ਖਮੀ

Saturday, Mar 30, 2019 - 01:50 PM (IST)

ਜਰਮਨੀ 'ਚ ਭਾਰਤੀ ਜੋੜੇ 'ਤੇ ਹਮਲਾ, ਪਤੀ ਦੀ ਮੌਤ ਪਤਨੀ ਜ਼ਖਮੀ

ਬਰਲਿਨ (ਬਿਊਰੋ)— ਜਰਮਨੀ ਦੇ ਮਿਊਨਿਖ ਨੇੜੇ ਭਾਰਤੀ ਜੋੜੇ 'ਤੇ ਇਕ ਗੈਰ ਪ੍ਰਵਾਸੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ਼ ਹਮਲੇ ਵਿਚ ਪਤੀ ਦੀ ਮੌਤ ਹੋ ਗਈ ਹੈ ਜਦਕਿ ਪਤਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਗੱਲ ਦੀ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵਿੱਟਰ 'ਤੇ ਦਿੱਤੀ। ਇਸ ਭਾਰਤੀ ਜੋੜੇ ਦਾ ਨਾਮ ਪ੍ਰਸ਼ਾਂਤ ਅਤੇ ਸਮਿਤਾ ਬਸਰੂਰ ਹੈ।

 

ਸੁਸ਼ਮਾ ਨੇ ਟਵੀਟ ਵਿਚ ਕਿਹਾ,''ਭਾਰਤੀ ਜੋੜੇ ਪ੍ਰਸ਼ਾਂਤ ਅਤੇ ਸਮਿਤਾ ਬਸਰੂਰ ਨੂੰ ਮਿਊਨਿਖ ਨੇੜੇ ਇਕ ਗੈਰ ਪ੍ਰਵਾਸੀ ਨੇ ਚਾਕੂ ਮਾਰ ਦਿੱਤਾ। ਬਦਕਿਸਮਤੀ ਨਾਲ ਪ੍ਰਸ਼ਾਂਤ ਦੀ ਮੌਤ ਹੋ ਗਈ ਜਦਕਿ ਸਮਿਤਾ ਦੀ ਹਾਲਤ ਸਥਿਰ ਹੈ। ਅਸੀਂ ਪ੍ਰਸ਼ਾਂਤ ਦੇ ਭਰਾ ਨੂੰ ਜਰਮਨੀ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੁਖੀ ਪਰਿਵਾਰ ਨਾਲ ਮੇਰੀ ਪੂਰੀ ਹਮਦਰਦੀ ਹੈ।''

ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮਿਊਨਿਖ ਵਿਚ ਮੌਜੂਦ ਭਾਰਤੀ ਹਾਈ ਕਮਿਸ਼ਨ ਨੂੰ ਜੋੜੇ ਦੇ ਦੋਹਾਂ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ ਹੈ। ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। 


Related News