ਜਰਮਨੀ ਦੇ 2 ਲੜਾਕੂ ਜਹਾਜ਼ ਆਪਸ ''ਚ ਟਕਰਾਏ
Tuesday, Jun 25, 2019 - 01:08 AM (IST)

ਬਰਲਿਨ - ਜਰਮਨੀ ਦੇ ਮੈਕਲੇਨਬਰਗ-ਵੋਰਪੋਮਰਨ ਰਾਜ 'ਚ ਸੋਮਵਾਰ ਨੂੰ ਜਰਮਨ ਹਵਾਈ ਫੌਜ ਦੇ 2 ਲੜਾਕੂ ਜਹਾਜ਼ ਹਵਾ 'ਚ ਟਕਰਾ ਗਏ। ਦੋਹਾਂ ਜਹਾਜ਼ਾਂ ਦੇ ਪਾਇਲਟ ਹਾਲਾਂਕਿ ਇਜੈਕਸ਼ਨ ਸੀਟ ਦੀ ਮਦਦ ਨਾਲ ਬਾਹਰ ਨਿਕਲਣ 'ਚ ਕਾਮਯਾਬ ਰਹੇ। ਜਰਮਨ ਪ੍ਰੈਸ ਏਜੰਸੀ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਇਕ ਪਾਇਲਟ ਜਿਉਂਦਾ ਪਾਇਆ ਗਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।
ਸਭ ਤੋਂ ਪਹਿਲਾਂ ਘਟਨਾ ਦੀ ਰਿਪੋਰਟ ਦੇਣ ਵਾਲੇ ਓਸਟਸੀਵੇੱਲੇ ਰੇਡੀਓ ਮੁਤਾਬਕ ਇਹ ਹਾਦਸਾ ਮਿਊਰੀਜ਼ ਖੇਤਰ 'ਚ ਹੋਇਆ। ਓਸਟਸੀਵੇੱਲੇ ਨੇ ਦੱਸਿਆ ਕਿ ਦੋਹਾਂ ਲੜਾਕੂ ਜਹਾਜ਼ਾਂ ਦੀ ਟੱਕਰ ਦੁਪਹਿਰ 2 ਵਜੇ ਤੋਂ ਥੋੜੀ ਦੇਰ ਪਹਿਲਾਂ ਹੋਈ। ਇਸ ਤੋਂ ਬਾਅਦ ਅੱਗ ਦੇ 2 ਗੋਲੇ ਫਲੀਸੀਂਸੀ ਦੇ ਉੱਤਰੀ ਇਲਾਕੇ 'ਚ ਡਿੱਗੇ। ਖੇਤਰੀ ਫਾਇਰ ਬ੍ਰਿਗੇਡ ਵਿਭਾਗ ਅਤੇ ਬਚਾਅ ਕਰਮੀਆਂ ਨੇ ਵਿਆਪਕ ਪੈਮਾਨੇ 'ਤੇ ਅਭਿਆਨ ਸ਼ੁਰੂ ਕੀਤਾ ਹੈ।