ਜਰਮਨੀ: ਨਵੀਂ ਚੁਣੀ ਮੇਅਰ ’ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

Wednesday, Oct 08, 2025 - 03:49 AM (IST)

ਜਰਮਨੀ: ਨਵੀਂ ਚੁਣੀ ਮੇਅਰ ’ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

ਬਰਲਿਨ (ਭਾਸ਼ਾ) – ਪੱਛਮੀ ਜਰਮਨੀ ਦੇ ਇਕ ਸ਼ਹਿਰ ਦੀ ਨਵੀਂ ਚੁਣੀ ਮੇਅਰ ਮੰਗਲਵਾਰ ਨੂੰ ਆਪਣੇ ਘਰ ਵਿਚ ਖੂਨ ਨਾਲ ਲੱਥਪਥ ਹਾਲਤ ’ਚ ਮਿਲੀ। ਚਾਂਸਲਰ ਫ੍ਰੈਡਰਿਕ ਮਰਜ਼ ਨੇ ਕਿਹਾ ਕਿ ਮੇਅਰ ਇਕ ਭਿਆਨਕ ਘਟਨਾ ਦਾ ਸ਼ਿਕਾਰ ਹੋਈ ਹੈ। ਆਇਰਿਸ ਸਟਾਲਜ਼ਰ ਨੂੰ 28 ਸਤੰਬਰ ਨੂੰ ਹ੍ਰੈਡੇਕ ਦੀ ਮੇਅਰ ਚੁਣਿਆ ਗਿਆ ਸੀ।

ਆਇਰਿਸ ਖੱਬੇ-ਪੱਖੀ ‘ਸੋਸ਼ਲ ਡੈਮੋਕ੍ਰੇਟਸ’ ਪਾਰਟੀ ਦੀ ਮੈਂਬਰ ਹੈ, ਜੋ ਕਿ ਜਰਮਨੀ ਦੀ ਕੰਜ਼ਰਵੇਟਿਵ ਅਗਵਾਈ ਵਾਲੀ ਸਰਕਾਰ ਦੀ ਸਹਿਯੋਗੀ ਹੈ। ਉਹ ਨਵੰਬਰ ਵਿਚ ਚਾਰਜ ਸੰਭਾਲਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ’ਤੇ ਘਾਤਕ ਹਮਲਾ ਹੋ ਗਿਆ। ਪੁਲਸ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।

ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਆਇਰਿਸ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿਚ ਖੂਨ ਨਾਲ ਲੱਥਪਥ ਮਿਲੀ ਅਤੇ ਉਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।


author

Inder Prajapati

Content Editor

Related News