ਜਰਮਨੀ : ਹਿੰਸਾ ਪੀੜ੍ਹਤ ਮਰਦਾਂ ਲਈ ਹੈਲਪਲਾਈਨ ਨੰਬਰ , ਸਾਲ ''ਚ 1848 ਸ਼ਿਕਾਇਤਾਂ ਦਰਜ
Wednesday, Apr 28, 2021 - 01:04 AM (IST)
ਬਰਲਿਨ - ਤੁਸੀਂ ਹਰ ਇਕ ਮੁਲਕ ਵਿਚ ਔਰਤਾਂ 'ਤੇ ਹੋ ਰਹੇ ਅਤਿਆਚਾਰਾਂ ਨੂੰ ਲੈ ਕੇ ਸਰਕਾਰਾਂ ਵੱਲੋਂ ਹੈਲਪਲਾਈਨ ਨੰਬਰ ਕੀਤੇ ਗਏ ਹੁੰਦੇ ਹਨ ਪਰ ਜਰਮਨੀ ਵਿਚ ਇਕ ਅਨੋਖੀ ਪਹਿਲ ਦੇਖਣ ਨੂੰ ਮਿਲੀ ਹੈ। ਜਰਮਨੀ ਵਿਚ ਮਰਦਾਂ ਖਿਲਾਫ ਹਿੰਸਾ ਵਧ ਰਹੀ ਹੈ। ਉਨ੍ਹਾਂ ਲਈ ਸ਼ੁਰੂ ਕੀਤੀ ਗਈ ਹੈਲਪਲਾਈਨ ਵਿਚ ਹੁਣ ਤੱਕ 1848 ਤੋਂ ਵਧ ਕਾਲ ਆ ਚੁੱਕੇ ਹਨ। ਮੁਲਕ ਭਰ ਤੋਂ ਮਰਦ ਫੋਨ ਕਰ ਮਦਦ ਮੰਗ ਰਹੇ ਹਨ। ਸਭ ਤੋਂ ਵਧ ਸ਼ਿਕਾਇਤਾਂ ਨਾਰਥ ਰਾਇਨ ਵੇਸਟਫੇਲੀਆ (ਐੱਨ. ਆਰ. ਡਬਲਯੂ.) ਸੂਬੇ ਤੋਂ ਆ ਰਹੀਆਂ ਹਨ।
ਇਹ ਵੀ ਪੜ੍ਹੋ - ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੀਤਾ ਇਹ ਅਹਿਮ ਐਲਾਨ
ਸ਼ਿਕਾਇਤ ਕਰਨ ਵਾਲਿਆਂ ਦਾ ਆਖਣਾ ਹੈ ਕਿ ਉਹ ਆਪਣੀ ਪਾਰਟਨਰ ਤੋਂ ਤੰਗ-ਪਰੇਸ਼ਾਨ ਹਨ। ਹੈਲਪਲਾਈਨ ਵਿਚ ਆਉਣ ਵਾਲੇ ਕੁਲ ਕਾਮ ਦਾ 35 ਫੀਸਦੀ ਇਸ ਸੂਬੇ ਤੋਂ ਹਨ।ਜਨਸੰਖਿਆ ਦੇ ਹਿਸਾਬ ਨਾਲ ਵੀ ਇਹ ਜਰਮਨੀ ਦਾ ਸਭ ਤੋਂ ਵੱਡਾ ਸੂਬਾ ਹੈ। ਦੂਜੇ ਨੰਬਰ 'ਤੇ ਕਾਲ ਕਰਨ ਵਾਲੇ 18 ਫੀਸਦੀ ਲੋਕ ਬਾਵੇਰੀਆ ਸੂਬੇ ਤੋਂ ਹਨ। ਬਾਵੇਰੀਆ ਦੀ ਸਮਾਜਿਕ ਮਾਮਲਿਆਂ ਦੀ ਮੰਤਰੀ ਕੈਰੋਲੀਨਾ ਟ੍ਰਾਓਟਨਰ ਦਾ ਕਹਿਣਾ ਹੈ ਕਿ ਅੰਕੜੇ ਦੱਸ ਰਹੇ ਹਨ ਕਿ ਹੈਲਪਲਾਈਨ ਦੀ ਜ਼ਰੂਰਤ ਤਾਂ ਹੈ ਜਿਸ ਕਰ ਕੇ ਮਰਦਾਂ ਨੂੰ ਵੀ ਮਦਦ ਚਾਹੀਦੀ ਹੈ।
ਇਹ ਵੀ ਪੜ੍ਹੋ - ਭਾਰਤ ਨੂੰ ਹੁਣ ਅਸੀਂ ਹੋਰ ਕੋਰੋਨਾ ਦੇ ਟੀਕੇ ਨਹੀਂ ਭੇਜ ਸਕਦੇ : UK