ਜਰਮਨੀ, ਫਰਾਂਸ, ਬਿ੍ਰਟੇਨ ਨੇ ਈਰਾਨ ''ਤੇ ਪ੍ਰਮਾਣੂ ਥਾਂਵਾਂ ''ਤੇ ਪਹੁੰਚ ਦੇ ਲਈ ਬਣਾਇਆ ਦਬਾਅ

06/20/2020 2:00:45 AM

ਬਰਲਿਨ - ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀਕਰਤਾ ਏਜੰਸੀ ਦੀ ਬੋਰਡ ਨੇ ਸ਼ੁੱਕਰਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਈਰਾਨ ਤੋਂ ਨਿਰੀਖਕਾਂ ਨੂੰ ਉਸ ਸਥਾਨ ਤੱਕ ਪਹੁੰਚ ਸੌਖਾਲੀ ਕਰਾਉਣ ਦਾ ਜ਼ਿਕਰ ਕੀਤਾ ਜਿਥੇ ਮੰਨਿਆ ਜਾਂਦਾ ਹੈ ਕਿ ਉਸ ਨੇ ਗੈਰ-ਐਲਾਨੇ ਪ੍ਰਮਾਣੂ ਸਮੱਗਰੀ ਦਾ ਭੰਡਾਰ ਜਾਂ ਇਸਤੇਮਾਲ ਕੀਤਾ। ਰੂਸੀ ਨੁਮਾਇੰਦੇ ਨੇ ਇਹ ਜਾਣਕਾਰੀ ਦਿੱਤੀ। ਵਿਆਨਾ ਸਥਿਤ ਆਈ. ਏ. ਈ. ਏ. ਵਿਚ ਰੂਸ ਦੇ ਦੂਤ ਮਿਖਾਇਲ ਓਲਯਾਨੋਵ ਨੇ ਟਵਿੱਟਰ 'ਤੇ ਕਿਹਾ ਕਿ ਉਨ੍ਹਾਂ ਦੇ ਦੇਸ਼ ਅਤੇ ਚੀਨ ਨੇ ਉਸ ਪ੍ਰਸਤਾਵ ਖਿਲਾਫ ਵੋਟ ਕੀਤਾ ਜਿਸ ਦਾ ਪ੍ਰਸਤਾਵ ਜਰਮਨੀ, ਫਰਾਂਸ ਅਤੇ ਬਿ੍ਰਟੇਨ ਨੇ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਦੀ ਬੈਠਕ ਵਿਚ ਦਿੱਤਾ ਸੀ।

ਓਲਯਾਨੋਵ ਨੇ ਆਖਿਆ ਕਿ ਸਾਨੂੰ ਲੱਗਦਾ ਹੈ ਕਿ ਇਸ ਪ੍ਰਸਤਾਵ ਦਾ ਉਲਟ ਅਸਰ ਹੋ ਸਕਦਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਤਹਿਰਾਨ ਅਤੇ ਆਈ. ਏ. ਈ. ਏ. ਨੂੰ ਬਿਨਾਂ ਕਿਸੇ ਰੁਕਾਵਟ ਦੇ ਇਸ ਸਮੱਸਿਆ ਦਾ ਹੱਲ ਕਰਨ ਦੀ ਜ਼ਰੂਰਤ ਹੈ। ਇਸ ਹਫਤੇ ਦੇ ਸ਼ੁਰੂ ਵਿਚ ਏਜੰਸੀ ਦੇ ਜਨਰਲ ਸਕੱਤਰ ਮਾਰੀਯਾਨੋ ਗ੍ਰੋਸਸੀ ਨੇ ਚਿੰਤਾ ਦੁਹਰਾਈ ਸੀ ਕਿ 4 ਮਹੀਨਿਆਂ ਤੋਂ ਈਰਾਨ 2 ਥਾਂਵਾਂ 'ਤੇ ਜਾਂਚ ਦੇ ਲਈ ਨਿਰੀਖਕਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੰਭਾਵਿਤ ਗੈਰ-ਐਲਾਨੇ ਪ੍ਰਮਾਣੂ ਸਮੱਗਰੀ ਅਤੇ ਪ੍ਰਮਾਣੂ ਸਬੰਧੀ ਗਤੀਵਿਧੀਆਂ ਨਾਲ ਸਬੰਧਿਤ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਜਾਵੇ। ਉਥੇ ਏਜੰਸੀ ਵਿਚ ਈਰਾਨ ਦੇ ਨੁਮਾਇੰਦੇ ਕਾਜ਼ਿਮ ਗਰੀਬਾਬਾਦੀ ਨੇ ਆਖਿਆ ਕਿ ਉਨ੍ਹਾਂ ਦਾ ਦੇਸ਼ ਇਸ ਪ੍ਰਸਤਾਵ ਨੂੰ ਖਾਰਿਜ਼ ਕਰਦਾ ਹੈ। ਉਨ੍ਹਾਂ ਨੇ ਅੱਗੇ ਆਖਿਆ ਕਿ ਅਸੀਂ ਇਹ ਪ੍ਰਸਤਾਵ ਕਿਤੇ ਤੋਂ ਸਵੀਕਾਰ ਕਰਨ ਯੋਗ ਨਹੀਂ ਲੱਗਦਾ।


Khushdeep Jassi

Content Editor

Related News