ਜਰਮਨੀ ''ਚ ਮਿਲੇ ਦੂਜੇ ਵਿਸ਼ਵ ਯੁੱਧ ਦੇ ਬੰਬ ਨੂੰ ਅੱਜ ਕੀਤਾ ਜਾਵੇਗਾ ਕਿਰਿਆਹੀਣ

Sunday, Jul 07, 2019 - 04:35 PM (IST)

ਜਰਮਨੀ ''ਚ ਮਿਲੇ ਦੂਜੇ ਵਿਸ਼ਵ ਯੁੱਧ ਦੇ ਬੰਬ ਨੂੰ ਅੱਜ ਕੀਤਾ ਜਾਵੇਗਾ ਕਿਰਿਆਹੀਣ

ਬਰਲਿਨ (ਭਾਸ਼ਾ)— ਜਰਮਨੀ ਦੇ ਫ੍ਰੈਂਕਫਰਟ ਵਿਚ ਯੂਰਪੀ ਕੇਂਦਰੀ ਬੈਂਕ (ਈ.ਸੀ.ਬੀ.) ਦੇ ਹੈੱਡਕੁਆਰਟਰ ਨੇੜੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਦਾ 500 ਕਿਲੋਗ੍ਰਾਮ ਵਜ਼ਨੀ ਇਕ ਬੰਬ ਮਿਲਿਆ। ਆਯੁਧ ਕਲੀਅਰੈਂਸ ਸਰਵਿਸ ਨੇ ਦੱਸਿਆ ਕਿ ਇਸ ਬੰਬ ਨਾਲ ਤੁਰੰਤ ਕੋਈ ਖਤਰਾ ਨਹੀਂ ਹੈ ਅਤੇ ਇਸ ਨੂੰ ਕਿਰਿਆਹੀਣ ਕਰਨ ਲਈ ਐਤਵਾਰ ਦਾ ਦਿਨ ਚੁਣਿਆ ਗਿਆ। ਇਸ ਬੰਬ ਨੂੰ ਕਿਰਿਆਹੀਣ ਕਰਨ ਲਈ ਉੱਥੋਂ ਦੇ ਹਜ਼ਾਰਾਂ ਨਾਗਰਿਕਾਂ ਨੂੰ ਸੁਰੱਖਿਅਤ ਸਥਾਨਾਂ ਤੱਕ ਪਹੁੰਚਾਇਆ ਗਿਆ ਹੈ। 

ਈ.ਸੀ.ਬੀ. ਦੀ ਇਮਾਰਤ ਦੇ ਨਾਲ-ਨਾਲ ਆਲੇ-ਦੁਆਲੇ ਦੇ ਇਕ ਕਿਲੋਮੀਟਰ ਖੇਤਰ ਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਜਿੱਥੇ ਕਰੀਬ 16,000 ਲੋਕ ਰਹਿੰਦੇ ਹਨ। ਇਹ ਬੰਬ ਕਰੀਬ ਇਕ ਕਿਲੋਮੀਟਰ ਖੇਤਰ ਵਿਚ ਤਬਾਹੀ ਮਚਾ ਸਕਦਾ ਹੈ। ਫ੍ਰੈਂਕਫਰਟ ਐੱਲਜੀਮਾਈਨ ਜੇਇਤੁੰਗ ਅਖਬਾਰ ਦੀ ਖਬਰ ਮੁਤਾਬਕ ਈ.ਸੀ.ਬੀ. ਦੀ ਬੁਲਾਰਨ ਨੇ ਦੱਸਿਆ ਕਿ ਅਸੀਂ ਇਕ ਹੋਰ ਜਗ੍ਹਾ ਦਾ ਇੰਤਜ਼ਾਮ ਕੀਤਾ ਹੈ ਜਿੱਥੇ ਜੇਕਰ ਜ਼ਰੂਰੀ ਹੋਇਆ ਤਾਂ ਸਾਡੇ ਕਰਮੀ ਕੰਮ ਕਰਨਗੇ। ਇਹ ਅਮਰੀਕੀ ਬੰਬ 25 ਜੂਨ ਨੂੰ ਜਰਮਨੀ ਦੀ ਬੈਕਿੰਗ ਰਾਜਧਾਨੀ ਫ੍ਰੈਂਕਫਰਟ ਵਿਚ ਉਸਾਰੀ ਕੰਮ ਦੌਰਾਨ ਮਿਲਿਆ ਸੀ। ਹੈਰਾਨੀ ਦੀ ਗੱਲ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਕਰੀਬ 75 ਸਾਲ ਬਾਅਦ ਵੀ ਜਰਮਨੀ ਵਿਚ ਬੰਬ ਅਤੇ ਹੋਰ ਵਿਸਫੋਟਕ ਮਿਲ ਰਹੇ ਹਨ।


author

Vandana

Content Editor

Related News