ਕੋਰੋਨਾ ਦਾ ਡਰ, ਮੰਤਰੀ ਨੇ ਐਂਜਲਾ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ
Tuesday, Mar 03, 2020 - 03:22 PM (IST)
ਬਰਲਿਨ (ਬਿਊਰੋ): ਦੁਨੀਆ ਭਰ ਲਈ ਕਹਿਰ ਬਣ ਚੁੱਕੇ ਕੋਰੋਨਾਵਾਇਰਸ ਦੀ ਲੋਕਾਂ ਵਿਚ ਇੰਨੀ ਦਹਿਸ਼ਤ ਹੈ ਕਿ ਹੁਣ ਲੋਕ ਇਕ-ਦੂਜੇ ਨਾਲ ਹੱਥ ਮਿਲਾਉਣ ਤੋਂ ਵੀ ਡਰ ਰਹੇ ਹਨ। ਅਜਿਹਾ ਹੀ ਕੁਝ ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਦੇ ਨਾਲ ਹੋਇਆ ਜਦੋਂ ਉਹਨਾਂ ਦੇ ਹੱਥ ਅੱਗੇ ਵਧਾਉਣ ਦੇ ਬਾਵਜੂਦ ਉਹਨਾਂ ਦੇ ਹੀ ਇਕ ਮੰਤਰੀ ਨੇ ਹੱਥ ਨਹੀਂ ਮਿਲਾਇਆ। ਇਕ ਬੈਠਕ ਵਿਚ ਮਰਕੇਲ ਦੇ ਮੰਤਰੀ ਹਾਸਰਟ ਸੀ ਹੋਫਰ ਨੇ ਉਹਨਾਂ ਨਾਲ ਹੱਥ ਨਹੀਂ ਮਿਲਾਇਆ। ਇੱਥੇ ਦੱਸ ਦਈਏ ਕਿ ਜਰਮਨੀ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 150 ਪਹੁੰਚ ਚੁੱਕੀ ਹੈ।
ਉੱਧਰ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਸ਼ੁਰੂ ਹੋਏ ਜਾਨਲੇਵਾ ਕੋਰੋਨਾਵਾਇਰਸ ਦੀ ਚਪੇਟ ਵਿਚ ਆ ਕੇ ਵਿਸ਼ਵ ਦੇ 65 ਦੇਸ਼ਾਂ ਵਿਚ ਹੁਣ ਤੱਕ 3,100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਰੀਬ 89,000 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਹਨ। ਕੋਰੋਨਾ ਦਾ ਕਹਿਰ ਕੰਟਰੋਲ ਵਿਚ ਨਹੀਂ ਆ ਰਿਹਾ ਪਰ ਹੁਣ ਤੱਕ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਚੀਨ ਦੇ ਹੀ ਲੋਕ ਹਨ। ਇਸ ਵਾਇਰਸ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਦੇ ਮੁਤਾਬਕ ਚੀਨ ਵਿਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨਾਲ ਜੁੜੇ ਸਨ।
ਰਿਪੋਰਟ ਮੁਤਾਬਕ ਸਿਰਫ 2.4 ਫੀਸਦੀ ਮਾਮਲਿਆਂ ਵਿਚ 18 ਸਾਲ ਜਾਂ ਉਸ ਤੋਂ ਘੱਟ ਉਮਰ ਦੇ ਲੋਕ ਇਨਫੈਕਟਿਡ ਹਨ। 70 ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਵਿਚ ਇਹ ਦਰ 14.8 ਫੀਸਦੀ ਹੈ। ਜਾਨਲੇਵਾ ਕੋਰੋਨਾਵਾਇਰਸ ਦੇ ਪ੍ਰਕੋਪ 'ਤੇ ਚਿੰਤਾ ਜ਼ਾਹਰ ਕਰਦਿਆਂ ਸੰਯੁਕਤ ਰਾਸ਼ਟਰ ਨੇ ਇਨਫੈਕਸ਼ਨ ਨੂੰ ਰੋਕਣ ਲਈ 1 ਕਰੋੜ 50 ਲੱਕ ਅਮਰੀਕੀ ਡਾਲਰ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਇਸ ਫੰਡ ਦੀ ਵਰਤੋਂ ਵਿਸ਼ੇਸ਼ ਰੂਪ ਨਾਲ ਕਮਜ਼ੋਰ ਸਿਹਤ ਦੇਖਭਾਲ ਪ੍ਰਣਾਲੀ ਵਾਲੇ ਕਮਜ਼ੋਰ ਦੇਸ਼ਾਂ ਵਿਚ ਕੀਤੀ ਜਾਵੇਗੀ।