ਟਰੰਪ ਦੀ ਮੇਜ਼ਬਾਨੀ ''ਚ ਪ੍ਰਸਤਾਵਿਤ ਜੀ-7 ਬੈਠਕ ''ਚ ਹਿੱਸਾ ਨਹੀਂ ਲਵੇਗੀ ਮਰਕੇਲ

05/30/2020 6:03:39 PM

ਬਰਲਿਨ (ਭਾਸ਼ਾ): ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੇਜ਼ਬਾਨੀ ਵਿਚ ਪ੍ਰਸਤਾਵਿਤ ਜੀ-7 ਦੇਸ਼ਾਂ ਦੀ ਬੈਠਕ ਵਿਚ ਹਿੱਸਾ ਨਹੀਂ ਲਵੇਗੀ। ਮਰਕੇਲ ਦੇ ਦਫਤਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ 10-12 ਜੂਨ ਨੂੰ ਕੈਂਪ ਡੇਵਿਡ ਵਿਚ ਨਿਰਧਾਰਤ ਸਲਾਨਾ ਜੀ-7 ਸੰਮੇਲਨ ਨੂੰ ਰੱਦ ਕਰ ਦਿੱਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਪੋਤੀ ਨੇ 15 ਸਾਲ ਤੱਕ ਫ੍ਰੀਜ਼ਰ 'ਚ ਸਾਂਭ ਕੇ ਰੱਖੀ ਦਾਦੀ ਦੀ ਲਾਸ਼, ਦੱਸੀ ਇਹ ਵਜ੍ਹਾ

ਇਸ ਦੇ ਬਾਅਦ ਟਰੰਪ ਨੇ ਇਕ ਹਫਤੇ ਪਹਿਲਾਂ ਕਿਹਾ ਸੀ ਕਿ ਉਹ ਇਹਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਆਹਮੋ-ਸਾਹਮਣੇ ਬੈਠ ਕੇ ਵਿਚਾਰ ਕਰ ਰਹੇ ਹਨ ਕਿਉਂਕਿ ਅਜਿਹਾ ਕਰਨ ਵਾਲ ਇਹ ਸੰਦੇਸ਼ ਜਾਵੇਗਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਹਾਲਾਤ ਸਧਾਰਨ ਹੋ ਰਹੇ ਹਨ। ਟਰੰਪ ਦੇ ਐਲਾਨ ਦੇ ਤੁਰੰਤ ਬਾਅਦ ਮਰਕੇਲ ਨੇ ਕਿਹਾ ਸੀ ਕਿ ਉਹਨਾਂ ਨੇ ਆਹਮੋ-ਸਾਹਮਣੇ ਜਾਂ ਵੀਡੀਓ ਕਾਨਫਰੰਸ ਦੇ ਜ਼ਰੀਏ ਹੋਣ ਵਾਲੀ ਬੈਠਕ ਵਿਚ ਸ਼ਾਮਲ ਹੋਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਪਰ ਹੁਣ ਮਰਕੇਲ ਦੇ ਦਫਤਰ ਨੇ ਸਾਫ ਕਰ ਦਿੱਤਾ ਹੈ ਕਿ ਉਹ ਬੈਠਕ ਵਿਚ ਹਿੱਸਾ ਨਹੀਂ ਲਵੇਗੀ। ਮਰਕੇਲ ਦੇ ਦਫਤਰ ਨੇ ਕਿਹਾ,''ਕੋਰੋਨਾਵਾਇਰਸ ਨਾਲ ਪੈਦਾ ਹਾਲਾਤ ਦੇ ਮੱਦੇਨਜ਼ਰ ਉਹ ਬੈਠਕ ਵਿਚ ਸ਼ਾਮਲ ਹੋਣ ਦਾ ਵਾਅਦਾ ਨਹੀਂ ਕਰ ਸਕਦੀ।''

ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਚੋਟੀ ਦੇ ਜਨਰਲ ਦੀ ਧਮਕੀ, ਤਾਈਵਾਨ ਨੂੰ ਆਜ਼ਾਦੀ ਤੋਂ ਰੋਕਣ ਲਈ ਕਰਾਂਗੇ ਹਮਲਾ
 


Vandana

Content Editor

Related News