ਜਰਮਨੀ ''ਚ ਕੋਰੋਨਾ ਕਾਰਣ ਮੁੜ ਲੱਗਣਗੀਆਂ ਪਾਬੰਦੀਆਂ, ਸੰਸਦ ਮੈਂਬਰਾਂ ਦਿੱਤੀ ਪ੍ਰਵਾਨਗੀ
Thursday, Apr 22, 2021 - 12:34 AM (IST)
ਬਰਲਿਨ-ਜਰਮਨੀ ਦੇ ਸੰਸਦ ਮੈਂਬਰਾਂ ਨੇ ਚਾਂਸਲਰ ਐਂਜੇਲਾ ਮਾਰਕੇਲ ਦੀ ਸਰਕਾਰ ਵੱਲੋਂ ਉਨ੍ਹਾਂ ਇਲਾਕਿਆਂ 'ਚ ਪਾਬੰਦੀਆਂ ਲਾਉਣ ਨਾਲ ਸੰਬੰਧਿਤ ਪ੍ਰਸਤਾਵ ਨੂੰ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ, ਜਿਥੇ ਕੋਰੋਨਾ ਵਾਇਰਸ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਨ੍ਹਾਂ ਪਾਬੰਦੀਆਂ 'ਚ ਰਾਤ ਦਾ ਕਰਫਿਊ ਲਵਾਉਣ ਦੀ ਸ਼ਾਮਲ ਹੈ। ਇਸ ਪ੍ਰਸਤਾਵ 'ਚ ਉਨ੍ਹਾਂ ਇਲਾਕਿਆਂ 'ਚ 'ਐਮਰਜੈਂਸੀ ਪਾਬੰਦੀਆਂ' ਲਾਉਣ ਦੀ ਅਪੀਲ ਹੈ ਜਿਥੇ ਇਨਫੈਕਸ਼ਨ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ। ਹੇਠਲੇ ਸਦਨ 'ਚ ਇਸ ਪ੍ਰਸਤਾਵ ਦੇ ਪੱਖ 'ਚ 342 ਸੰਸਦ ਮੈਂਬਰਾਂ ਨੇ ਜਦਕਿ ਵਿਰੋਧ 'ਚ 250 ਸੰਸਦ ਮੈਂਬਰਾਂ ਨੇ ਵੋਟਿੰਗ ਕੀਤੀ।
ਇਹ ਵੀ ਪੜ੍ਹੋ-ਸਾਲਾਂ ਤੱਕ ਤਕਨਾਲੋਜੀ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ
ਇਸ ਪ੍ਰਸਤਾਵ ਤਹਿਤ ਰਾਤ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਕਰਫਿਊ ਲਾਗੂ ਰਹੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕਈ ਦੁਕਾਨਾਂ ਜਾਂ ਤਾਂ ਬੰਦ ਰਹਿਣਗੀਆਂ ਜਾਂ ਫਿਰ ਉਨ੍ਹਾਂ ਨੂੰ ਪਾਬੰਦੀਆਂ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਇਹ ਪਾਬੰਦੀਆਂ ਉਨ੍ਹਾਂ ਇਲਾਕਿਆਂ 'ਚ ਲਾਗੂ ਹੋਣਗੀਆਂ ਜਿਥੇ ਹਰ ਹਫਤੇ 1,00,000 ਦੀ ਆਬਾਦੀ 'ਚੋਂ 100 ਤੋਂ ਵਧੇਰੇ ਲੋਕ ਇਨਫੈਕਟਿਡ ਪਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਕੂਲੀ ਪੜ੍ਹਾਈ ਵੀ ਆਨਲਾਈਨ ਹੋਵੇਗੀ।
ਇਹ ਵੀ ਪੜ੍ਹੋ-ਟੀਕਾਕਰਣ ਦੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕ ਰਿਹੈ ਅਮਰੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।