ਜਰਮਨੀ ਸਰਕਾਰ ਦੀ ਇਸ ਯੋਜਨਾ ਨਾਲ ਪਾਲਤੂ ਕੁੱਤੇ ਰੱਖਣ ਵਾਲਿਆਂ ''ਚ ਛਿੜੀ ਬਹਿਸ
Thursday, Aug 20, 2020 - 06:33 PM (IST)

ਬਰਲਿਨ- ਜਰਮਨੀ ਵਿਚ ਪਾਲਤੂ ਕੁੱਤਿਆਂ ਨੂੰ ਲੈ ਕੇ ਸਰਕਾਰ ਦੀ ਘੋਸ਼ਣਾ ਨੇ ਲੋਕਾਂ ਵਿਚ ਨਵੀਂ ਬਹਿਸ ਛੇੜ ਦਿੱਤੀ ਹੈ। ਸਰਕਾਰ ਨੇ ਪਾਲਤੂ ਕੁੱਤਿਆਂ ਨੂੰ ਦਿਨ ਵਿਚ ਦੋ ਵਾਰ ਅਤੇ ਘੱਟ ਤੋਂ ਘੱਟ ਇਕ ਘੰਟਾ ਘੁੰਮਾਉਣ ਲਈ ਕਾਨੂੰਨੀ ਬਣਾਉਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਜਰਮਨੀ ਵਿਚ 94 ਲੱਖ ਪਾਲਤੂ ਕੁੱਤੇ ਹਨ।
ਖੇਤਰੀ ਮੰਤਰੀ ਜੂਲੀਆ ਲਾਕਨਰ ਨੇ ਕਿਹਾ ਕਿ ਮਾਹਿਰਾਂ ਤੋਂ ਰਾਇ ਲੈ ਕੇ ਸਰਕਾਰ ਇਹ ਕਾਨੂੰਨ ਬਣਾਉਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਲਤੂ ਕੁੱਤੇ ਕੋਈ ਖਿਡੌਣਾ ਨਹੀਂ ਹਨ, ਉਨ੍ਹਾਂ ਦੀਆਂ ਕੁਝ ਜ਼ਰੂਰਤਾਂ ਹਨ। ਉਹ ਵੀ ਸਮਾਂ ਖੁੱਲ੍ਹਾ ਘੁੰਮਣਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਕਸਰਤ ਵਰਗਾ ਹੋਵੇਗਾ।
ਇਕ ਰਿਪੋਰਟ ਮੁਤਾਬਕ ਜਰਮਨੀ ਵਿਚ ਹਰ 5 ਘਰਾਂ ਵਿਚ ਘੱਟੋ-ਘੱਟ ਇਕ ਕੁੱਤਾ ਹੈ। ਸਰਕਾਰ ਦੇ ਇਸ ਫੈਸਲੇ ਦੇ ਚੱਲਦਿਆਂ ਵੱਡੀ ਆਬਾਦੀ ਨੂੰ ਮੁਸ਼ਕਲਾਂ ਵਧਣ ਦਾ ਖਦਸ਼ਾ ਹੋ ਗਿਆ ਹੈ। ਇਕ ਵੱਡੀ ਸਰਕਾਰ ਨੇ ਇਸ ਨੂੰ ਮੂਰਖਤਾ ਵਾਲਾ ਫੈਸਲਾ ਦੱਸਿਆ। ਵੀ. ਡੀ. ਐੱਚ. ਜਰਮਨ ਡਾਗ ਐਸੋਸਿਏਸ਼ਨ ਦੇ ਬੁਲਾਰੇ ਉਡੋ ਕਾਪਰਨਿਕ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਕਈ ਲੋਕਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ ਕਿਉਂਕਿ ਉਹ ਪਹਿਲਾਂ ਹੀ ਆਪਣੇ ਇਨ੍ਹਾਂ ਪਿਆਰੇ ਦੋਸਤਾਂ ਨੂੰ ਵਧੇਰੇ ਸਮਾਂ ਦਿੰਦੇ ਹਨ।
ਕਾਪਰਨਿਕ ਨੇ ਕਿਹਾ ਕਿ ਫੈਸਲਾ ਚੰਗੀ ਸੋਚ ਨਾਲ ਲਿਆ ਜਾਂਦਾ ਹੈ ਪਰ ਇਹ ਲਾਗੂ ਕੀਤੇ ਜਾਣ ਲਾਇਕ ਨਹੀਂ ਹੈ। ਡਾਗ ਟਰੇਨਰ ਅੰਜਾ ਸਟਰੀਜੇਲ ਮੁਤਾਬਕ ਕਿਸੇ ਪਾਲਤੂ ਕੁੱਤੇ ਨੂੰ ਕਸਰਤ ਕਰਵਾਉਣ ਲਈ ਉਸ ਦੀ ਸਿਹਤ, ਉਮਰ ਅਤੇ ਨਸਲ ਦੇ ਹਿਸਾਬ ਨਾਲ ਵੱਖ-ਵੱਖ ਮਾਨਦੰਡ ਹਨ। ਇਨ੍ਹਾਂ ਨੂੰ ਕਿਸੇ ਇਕ ਨਿਯਮ ਨਾਲ ਨਹੀਂ ਬੰਨ੍ਹਿਆ ਜਾ ਸਕਦਾ। ਬੀਤੇ ਦਿਨਾਂ ਤੋਂ ਕੋਰੋਨਾ ਵਾਇਰਸ ਕਾਰਨ ਚੀਨ ਨੇ ਕੁੱਤਿਆਂ ਦਾ ਮਾਸ ਵੇਚਣ 'ਤੇ ਪਾਬੰਦੀ ਲਗਾਈ ਹੈ।