23 ਸਾਲਾ ਕੁੜੀ ਨੇ ਰਚਿਆ ਆਪਣੀ ਮੌਤ ਦਾ ਡਰਾਮਾ, ਹਮਸ਼ਕਲ 'ਤੇ ਕੀਤੇ ਤੇਜ਼ਧਾਰ ਹਥਿਆਰ ਨਾਲ 50 ਵਾਰ

02/02/2023 4:18:42 PM

ਮਿਊਨਿਖ - ਜਰਮਨੀ ਵਿਚ 23 ਸਾਲਾ ਕੁੜੀ 'ਤੇ ਆਪਣੀ ਮੌਤ ਦਾ ਡਰਾਮਾ ਰਚਣ ਲਈ ਆਪਣੀ ਹਮਸ਼ਕਲ ਦਾ ਕਤਲ ਕੀਤੇ ਜਾਣ ਦਾ ਦੋਸ਼ ਹੈ। ਇਹ ਮਾਮਲਾ ਪਿਛਲੇ ਸਾਲ 16 ਅਗਸਤ ਦਾ ਹੈ, ਜੋ ਹੁਣ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਘਿਨਾਉਣੇ ਅਪਰਾਧ ਵਿਚ ਦੋਸ਼ੀ ਕੁੜੀ ਦਾ ਪ੍ਰੇਮੀ ਵੀ ਸ਼ਾਮਲ ਸੀ। ਦਰਅਸਲ, ਦੋਸ਼ੀ ਕੁੜੀ ਸ਼ਾਹਰਾਬਾਨ ਕੇ. ਦਾ ਆਪਣੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਇਸ ਕਾਰਨ ਉਸ ਨੇ ਆਪਣੀ ਮੌਤ ਦਾ ਨਾਟਕ ਕਰਨ ਲਈ 'ਖਦੀਦਜਾ ਓ' ਨਾਂ ਦੀ ਕੁੜੀ ਦਾ ਕਤਲ ਕਰ ਦਿੱਤਾ। ਉਹ ਚਾਹੁੰਦੀ ਸੀ ਕਿ ਉਸ ਦਾ ਪਰਿਵਾਰ ਸਮਝੇ ਕਿ ਉਹ ਮਰ ਚੁੱਕੀ ਹੈ। ਇਸ ਮਾਮਲੇ 'ਚ ਪਿਛਲੇ ਹਫ਼ਤੇ ਹੀ ਪੁਲਸ ਨੇ ਖਦੀਦਜਾ ਦੇ ਕਤਲ ਮਾਮਲੇ 'ਚ ਸ਼ਾਹਰਾਬਾਨ ਨੂੰ ਦੋਸ਼ੀ ਮੰਨਿਆ ਸੀ।

ਇਹ ਵੀ ਪੜ੍ਹੋ : ਮਰਨ ਤੋਂ ਬਾਅਦ ‘ਦੁਬਾਰਾ ਜ਼ਿੰਦਾ’ ਹੋਈ ਔਰਤ! ਦੱਸਿਆ ਮੌਤ ਤੋਂ ਬਾਅਦ ਕੀ-ਕੀ ਵੇਖਿਆ... (ਵੀਡੀਓ)

ਪੁਲਸ ਮੁਤਾਬਕ ਮਿਊਨਿਖ 'ਚ ਰਹਿਣ ਵਾਲੀ ਸ਼ਾਹਰਾਬਾਨ ਕੇ. ਨਾਮ ਦੀ ਕੁੜੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਸਭ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਫਰਜ਼ੀ ਪ੍ਰੋਫਾਈਲ ਬਣਾਈਆ ਅਤੇ ਆਪਣੇ ਵਰਗੀ ਦਿਖਣ ਵਾਲੀਆਂ ਕਈ ਔਰਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਈ ਪ੍ਰੋਫਾਈਲਾਂ ਦੀ ਖੋਜ ਕਰਨ ਤੋਂ ਬਾਅਦ, ਉਸ ਨੂੰ ਇੱਕ ਕਾਸਮੈਟਿਕ ਬਲੌਗਰ ਦੀ ਪ੍ਰੋਫਾਈਲ ਮਿਲੀ। ਖਦੀਦਜਾ ਨਾਂ ਦਾ ਇਹ ਬਲੌਗਰ ਅਲਜੀਰੀਆ ਦੀ ਨਾਗਰਿਕ ਸੀ ਅਤੇ ਦੋਸ਼ੀ ਔਰਤ ਦੇ ਘਰ ਤੋਂ ਕਰੀਬ 160 ਕਿਲੋਮੀਟਰ ਦੂਰ ਰਹਿੰਦੀ ਸੀ। ਸ਼ਾਹਰਾਬਾਨ ਅਤੇ ਉਸ ਦਾ ਬੁਆਏਫ੍ਰੈਂਡ ਸ਼ਾਕੀਰ ਕੇ. ਨੇ ਖਦੀਦਜਾ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕੁਝ ਬਿਊਟੀ ਉਤਪਾਦ ਆਫ਼ਰ ਕੀਤੇ। ਇਸ ਤੋਂ ਬਾਅਦ ਸ਼ਾਹਰਾਬਾਨ ਨੇ ਖਦੀਦਜਾ ਨੂੰ ਮਿਲਣ ਲਈ ਬੁਲਾਇਆ। ਜਿਸ ਦਿਨ ਖਦੀਦਜਾ ਦਾ ਕਤਲ ਹੋਇਆ ਸੀ, ਸ਼ਾਹਰਾਬਾਨ ਨੇ ਆਪਣੇ ਮਾਤਾ-ਪਿਤਾ ਦੇ ਸਾਹਮਣੇ ਝੂਠੀ ਕਹਾਣੀ ਘੜੀ ਸੀ। ਸ਼ਾਹਰਾਬਾਨ ਨੇ ਕਿਹਾ ਸੀ ਕਿ ਉਹ ਆਪਣੇ ਸਾਬਕਾ ਪਤੀ ਨੂੰ ਮਿਲਣ ਜਾ ਰਹੀ ਸੀ, ਪਰ ਅਸਲ ਵਿੱਚ ਉਹ ਆਪਣੇ ਪ੍ਰੇਮੀ ਨੂੰ ਮਿਲੀ। ਫਿਰ ਉਹ ਖਦੀਦਜਾ ਨੂੰ ਕਾਰ ਵਿਚ ਬਿਠਾ ਕੇ ਜੰਗਲ ਵਿਚ ਲੈ ਗਏ ਅਤੇ ਉਸ 'ਤੇ ਚਾਕੂਆਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਖਾਦੀਦਜਾ 'ਤੇ ਤੇਜ਼ਧਾਰ ਹਥਿਆਰ ਨਾਲ 50 ਤੋਂ ਵੱਧ ਵਾਰ ਕੀਤੇ ਗਏ ਸਨ।

ਇਹ ਵੀ ਪੜ੍ਹੋ: ਕੈਲਾਸ਼ ਖੇਰ 'ਤੇ ਹੋਏ ਹਮਲੇ ਦਾ ਮਾਮਲਾ, ਤਰੁਣ ਚੁੱਘ ਨੇ ਗਾਇਕ ਨਾਲ ਮੁਲਾਕਾਤ ਕਰ ਦਿੱਤੀ ਹੈਲਥ ਅਪਡੇਟ

ਕਾਫੀ ਦੇਰ ਤੱਕ ਜਦੋਂ ਸ਼ਾਹਰਾਬਾਨ ਵਾਪਸ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਨਿਕਲੇ। ਡੈਨਿਊਬ ਨਦੀ ਦੇ ਕੰਢੇ ਉਨ੍ਹਾਂ ਨੂੰ ਸ਼ਾਹਬਰਨ ਦੀ ਕਾਰ ਮਿਲੀ, ਜਿਸ ਦੀ ਪਿਛਲੀ ਸੀਟ 'ਤੇ ਇਕ ਕੁੜੀ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਉਨ੍ਹਾਂ ਦੀ ਧੀ ਦੀ ਲਾਸ਼ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਅਪਰਾਧ ਵਾਲੀ ਥਾਂ ਦੇ ਨੇੜਿਓਂ ਕਈ ਚਾਕੂ ਮਿਲੇ ਹਨ ਅਤੇ ਕਾਰ ਸ਼ਾਕੀਰ ਦੇ ਫਲੈਟ ਦੇ ਨੇੜੇ ਪਾਰਕ ਮਿਲੀ। ਪੋਸਟਮਾਰਟਮ ਅਤੇ ਡੀ.ਐੱਨ.ਏ. ਟੈਸਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਲਾਸ਼ ਸ਼ਾਹਰਾਬਾਨ ਦੀ ਨਹੀਂ, ਬਲਕਿ ਖਦੀਜਜਾ ਦੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਸ਼ਾਹਰਾਬਾਨ ਅਤੇ ਸ਼ਾਕਿਰ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਾਹਰਾਬਾਨ ਦੇ ਪ੍ਰੇਮੀ 'ਤੇ ਵੀ ਇਸ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਇੰਸਟਾਗ੍ਰਾਮ ਬਲੌਗਰ ਜੋੜੇ ਨੂੰ ਡਾਂਸ ਕਰਨਾ ਪਿਆ ਮਹਿੰਗਾ, ਅਦਾਲਤ ਨੇ 10 ਸਾਲ ਲਈ ਭੇਜਿਆ ਜੇਲ੍ਹ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News