ਜਰਮਨ : ਇਕ ਦਿਨ ਦੇ ਮੁੱਖ ਮੰਤਰੀ ਨੂੰ ਮਿਲੇਗੀ 74 ਲੱਖ ਰੁਪਏ ਤਨਖਾਹ

02/11/2020 1:07:00 AM

ਬਰਲਿਨ (ਏਜੰਸੀ)- ਜਰਮਨ ਮੀਡੀਆ ਹਾਊਸ ਰੇਡਕਸ਼ਿਆਨ ਨੈਟਵਰਕ ਡਾਇਚਲੈਂਡ ਮੁਤਾਬਕ ਥਾਮਸ ਕੇਮੇਰਿਖ ਆਪਣੇ ਇਕ ਦਿਨ ਦੇ ਕਾਰਜਕਾਲ ਲਈ ਵੀ ਵੱਡੀ ਤਨਖਾਹ ਲੈ ਸਕਦੇ ਹਨ। ਕਾਰੋਬਾਰੀ ਹਮਾਇਤੀ ਪਾਰਟੀ ਐਫ.ਡੀ.ਪੀ. ਦੇ ਨੇਤਾ ਕੇਮੇਰਿਖ ਸੱਜੇ ਪੱਖੀ ਪਾਰਟੀ ਏ.ਐਫ.ਡੀ. ਦੇ ਸਹਿਯੋਗ ਨਾਲ ਮੁੱਖ ਮੰਤਰੀ ਬਣੇ ਸਨ ਪਰ ਐਫ.ਡੀ.ਪੀ. ਤੋਂ ਹਮਾਇਤ ਲੈਣ 'ਤੇ ਭਾਰੀ ਵਿਰੋਧ ਅਤੇ ਆਲੋਚਨਾ ਦਰਮਿਆਨ ਉਨ੍ਹਾਂ ਨੇ 24 ਘੰਟੇ ਵਿਚ ਹੀ ਅਸਤੀਫਾ ਦੇ ਦਿੱਤਾ।

ਕੇਮੇਰਿਖ ਨੇ ਅਸਤੀਫਾ ਦਿੰਦੇ ਹੋਏ ਕਿਹਾ ਕਿ ਏ.ਐਫ.ਡੀ. ਦੀ ਹਮਾਇਤ ਨਾਲ ਮੁੱਖ ਮੰਤਰੀ ਬਣਨਾ ਉਨ੍ਹਾਂ ਲਈ ਇਕ ਕਲੰਕ ਵਰਗਾ ਹੈ ਜਿਵੇਂ ਸਾਫ ਕਰਨ ਲਈ ਉਹ ਅਸਤੀਫਾ ਦੇ ਕੇ ਨਵੇਂ ਸਿਰੇ ਚੋਣਾਂ ਦੀ ਮੰਗ ਕਰ ਰਹੇ ਹਨ। ਕੇਮੇਰਿਖ ਫ੍ਰੀ ਡੇਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ। ਜਰਮਨੀ ਦੀ ਸਾਰੀ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਜਨਤਕ ਤੌਰ 'ਤੇ ਇਹ ਦਾਅਵਾ ਕੀਤਾ ਕਿ ਉਹ ਸਰਕਾਰ ਬਣਾਉਣ ਲਈ ਏ.ਐਫ.ਡੀ. ਤੋਂ ਹਮਾਇਤ ਨਹੀਂ ਲਵੇਗੀ।

ਇਕ ਦਿਨ ਦਾ ਮੁੱਖ ਮੰਤਰੀ ਰਹਿਣ ਦੀ ਵਜ੍ਹਾ ਨਾਲ ਕੇਮੇਰਿਖ ਅਗਲੀ ਸਰਕਾਰ ਅਤੇ ਅਗਲੇ ਮੁੱਖ ਮੰਤਰੀ ਦਾ ਅਹੁਦਾ ਗ੍ਰਹਿਣ ਕਰਨ ਤੱਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣਗੇ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਹਰ ਮਹੀਨੇ ਮੁੱਖ ਮੰਤਰੀ ਦੀ ਤਨਖਾਹ ਮਿਲੇਗੀ। ਥੁਰਿੰਜਿਆ ਸੂਬੇ ਵਿਚ ਮੁੱਖ ਮੰਤਰੀ ਦੀ ਮਹੀਨੇ ਦੀ ਤਨਖਾਹ 16.617 ਯੂਰੋ (ਤਕਰੀਬਨ ਸਾਢੇ 13 ਲੱਖ ਰੁਪਏ) ਹੈ ਨਾਲ ਹੀ ਉਨ੍ਹਾਂ ਨੂੰ ਕੰਮ ਕਰਨ ਲਈ 766 ਯੂਰੋ (ਤਕਰੀਬਨ 61 ਹਜ਼ਾਰ ਰੁਪਏ) ਦਾ ਕਾਰਜਕਾਲ ਭੱਤਾ ਮਿਲੇਗਾ। ਕੇਮੇਰਿਖ ਵਿਆਹੇ ਹੋਏ ਹਨ ਇਸ ਲਈ ਉਨ੍ਹਾਂ ਨੂੰ 153 ਯੂਰੋ (ਤਕਰੀਬਨ 12 ਹਜ਼ਾਰ ਰੁਪਏ) ਦਾ ਪਰਿਵਾਰਕ ਭੱਤਾ ਵੀ ਮਿਲੇਗਾ। ਕੁਲ ਮਿਲਾ ਕੇ ਪਹਿਲੇ ਮਹੀਨੇ ਕੇਮੇਰਿਖ ਨੂੰ 17,536 ਯੂਰੋ (ਤਕਰੀਬਨ 14 ਲੱਖ ਰੁਪਏ) ਪਹਿਲੇ ਮਹੀਨੇ ਮਿਲਣਗੇ। ਇੰਨੀ ਤਨਖਾਹ ਉਨ੍ਹਾਂ ਨੂੰ ਪਹਿਲੇ ਤਿੰਨ ਮਹੀਨੇ ਅਤੇ ਆਖਰੀ ਤਿੰਨ ਮਹੀਨਿਆਂ ਦੇ ਅੱਧੇ ਸਮੇਂ ਵਿਚ ਮਿਲੇਗੀ।

ਇਸ ਸਮੇਂ ਹੋਰ ਰਾਸ਼ੀ ਨੂੰ ਮਿਲਾਇਆ ਜਾਵੇ ਤਾਂ ਕੇਮੇਰਿਖ ਤਕਰੀਬਨ 93,004 ਯੂਰੋ (ਤਕਰੀਬਨ 75,50,000 ਰੁਪਏ) ਪਾਉਣ ਦੇ ਹੱਕਦਾਰ ਹਨ। ਕੀ ਕੇਮੇਰਿਖ ਇਸ ਤਨਖਾਹ ਨੂੰ ਲੈਣਗੇ ਜਾਂ ਨਹੀਂ ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਕੇਮੇਰਿਖ ਇੰਨੀ ਤਨਖਾਹ ਲੈਣ ਦੇ ਹੱਕਦਾਰ ਹਨ। ਅਸਤੀਫੇ ਮਗਰੋਂ ਉਨ੍ਹਾਂ ਨੂੰ ਇਕ ਦਿਨ ਦੀ ਸੈਲਰੀ ਵਿਚ ਕਾਰਜਕਾਲ ਦੇ ਕੰਮ, ਪਰਿਵਾਰਕ ਭੱਤਾ ਅਤੇ ਮਹੀਨੇ ਦੀ ਤਨਖਾਹ ਵਜੋਂ ਤਕਰੀਬਨ 74 ਲੱਖ ਰੁਪਏ ਮਿਲਣਗੇ।

ਕੇਮੇਰਿਖ ਨਿਯਮਾਂ ਦੇ ਹਿਸਾਬ ਨਾਲ ਪੈਨਸ਼ਨ ਦੇ ਹੱਕਦਾਰ ਹਨ। ਥੁਰਿੰਜਿਆ ਦੇ ਨਿਯਮਾਂ ਮੁਤਾਬਕ ਕਿਸੇ ਵੀ ਨੇਤਾ ਨੂੰ ਮੁੱਖ ਮੰਤਰੀ ਪੈਨਸ਼ਨ ਦਾ ਹੱਕਦਾਰ ਬਣਨ ਲਈ ਘੱਟੋ-ਘੱਟ ਦੋ ਸਾਲ ਅਹੁਦੇ 'ਤੇ ਰਹਿਣਾ ਲਾਜ਼ਮੀ ਹੁੰਦਾ ਹੈ। ਫਿਲਹਾਲ ਤਾਂ ਕੇਮੇਰਿਖ ਦੀ ਪਾਰਟੀ ਨੇ ਨਵੇਂ ਸਿਰੇ ਤੋਂ ਚੋਣਾਂ ਦੀ ਮੰਗ ਕੀਤੀ ਹੈ। ਇਸ ਲਈ ਨਵੀਆਂ ਚੋਣਾਂ ਦਾ ਪ੍ਰਸਤਾਵ ਦੋ-ਤਿਹਾਈ ਬਹੁਮਤ ਨਾਲ ਵਿਧਾਨ ਸਭਾ ਵਿਚ ਪਾਸ ਹੋਣਾ ਲਾਜ਼ਮੀ ਹੈ।


Sunny Mehra

Content Editor

Related News