ਜਾਰਜੀਆ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਮੇਤ ਚਾਰ ਦੀ ਮੌਤ
Thursday, Dec 02, 2021 - 12:46 AM (IST)
ਅਟਲਾਂਟਾ-ਅਮਰੀਕਾ ਦੇ ਦੱਖਣੀ ਅਟਲਾਂਟਾ 'ਚ ਸਥਿਤ ਕਲੇਟਨ ਕਾਊਂਟੀ 'ਚ ਇਕ ਵਿਅਕਤੀ ਨੇ ਇਕ ਪੁਲਸ ਅਧਿਕਾਰੀ ਸਮੇਤ ਚਾਰ ਲੋਕਾਂ ਦਾ ਗੋਲੀ ਮਾਰ ਕਤਲ ਕਰ ਦਿੱਤਾ ਗਿਆ। ਜਵਾਬੀ ਗੋਲੀਬਾਰੀ 'ਚ ਪੁਲਸ ਨੇ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ। ਜਾਰਜੀਆ ਜਾਂਚ ਬਿਊਰੋ (ਜੀ.ਬੀ.ਆਈ.) ਨੇ ਇਕ ਪ੍ਰੈੱਸ ਰਿਲੀਜ਼ 'ਚ ਦੱਸਿਆ ਕਿ ਕਲੇਟਨ ਕਾਊਂਟੀ ਪੁਲਸ ਨੂੰ ਰੈਕਸ 'ਚ ਸਥਿਤ ਇਕ ਘਰ 'ਚ ਘਰੇਲੂ ਵਿਵਾਦ ਦੇ ਸੰਬੰਧ 'ਚ ਐਮਰਜੈਂਸੀ ਸੇਵਾ ਨੰਬਰ 911 'ਤੇ ਫੋਨ ਆਇਆ।
ਇਹ ਵੀ ਪੜ੍ਹੋ : ਦੁਨੀਆ 'ਚ ਸਭ ਤੋਂ ਮਹਿੰਗੇ ਸ਼ਹਿਰਾਂ ਦੀ ਲਿਸਟ ਜਾਰੀ, ਪੈਰਿਸ-ਹਾਂਗਕਾਂਗ ਨੂੰ ਪਛਾੜ ਇਹ ਹੈ ਸ਼ਹਿਰ ਟੌਪ 'ਤੇ
ਇਸ ਤੋਂ ਬਾਅਦ ਕੁਝ ਹੋਰ ਫੋਨ ਆਏ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਘਟਨਾ ਵਾਲੀ ਥਾਂ 'ਤੇ ਗੋਲੀਬਾਰੀ ਹੋਈ ਹੈ। ਜਦ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ ਇਕ ਹਥਿਆਰਬੰਦ ਵਿਅਕਤੀ ਨਾਲ ਹੋਇਆ ਜਿਸ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ 'ਚ ਪੁਲਸ ਅਧਿਕਾਰੀ ਹੇਨਰੀ ਲੈਕਸਨ ਦੀ ਮੌਤ ਹੋ ਗਈ ਜਦਕਿ ਦੂਜਾ ਅਫ਼ਸਰ ਜ਼ਖਮੀ ਹੋ ਗਿਆ। ਜੀ.ਬੀ.ਆਈ. ਨੇ ਕਿਹਾ ਕਿ ਪੁਲਸ ਨੇ ਜਵਾਬੀ ਗੋਲੀਬਾਰੀ ਕੀਤੀ ਜਿਸ 'ਚ ਮੌਕੇ 'ਤੇ ਹੀ ਹਥਿਆਰਬੰਦ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੰਭੀਰ ਕੋਵਿਡ ਇਨਫੈਕਸ਼ਨ ਤੋਂ ਉਬਰੇ ਲੋਕਾਂ ਨੂੰ ਅਗਲੇ 12 ਮਹੀਨਿਆਂ 'ਚ ਮੌਤ ਦਾ ਖ਼ਤਰਾ ਜ਼ਿਆਦਾ
ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ ਦੋ ਮਹਿਲਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦਕਿ 12 ਸਾਲਾ ਲੜਕੇ ਨੂੰ ਜ਼ਖਮੀ ਕਰ ਦਿੱਤਾ ਹੈ। ਜੀ.ਬੀ.ਆਈ. ਨੇ ਬੰਦੂਕਧਾਰੀ ਅਤੇ ਮ੍ਰਿਤਕ ਮਹਿਲਾਵਾਂ ਦਾ ਨਾਂ ਨਹੀਂ ਦੱਸਿਆ ਹੈ। ਇਕ ਖਬਰ ਮੁਤਾਬਕ, ਕਲੇਟਨ ਕਾਊਂਟੀ ਦੇ ਪੁਲਸ ਮੁਖੀ ਕੇਵਿਨ ਰਾਬਟਰਸ ਨੇ ਦੱਸਿਆ ਕਿ ਬੱਚੇ ਦੀ ਹਾਲਾਤ ਨਾਜ਼ੁਕ ਹੈ ਪਰ ਉਸ ਦੀ ਸਥਿਤੀ ਸਥਿਰ ਹੈ। ਜ਼ਖਮੀ ਪੁਲਸ ਅਧਿਕਾਰੀ ਦੀ ਪਛਾਣ ਐਲੇਕਸ ਚਾਂਡਲਰ ਦੇ ਤੌਰ 'ਤੇ ਹੋਈ ਹੈ ਅਤੇ ਉਨ੍ਹਾਂ ਦੇ ਬਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਮਹਾਮਾਰੀ 'ਤੇ ਗਲੋਬਲ ਸਮਝੌਤੇ ਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ WHO ਨੇ ਮੈਂਬਰ ਦੇਸ਼ਾਂ ਦੀ ਕੀਤੀ ਤਾਰੀਫ਼
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।