ਅਮਰੀਕਾ ''ਚ ਜੌਰਜ ਫਲਾਇਡ ਦੀ ''ਮੂਰਤੀ'' ਨੂੰ ਯੂਨੀਅਨ ਸਕਵਾਇਰ ਕੀਤਾ ਗਿਆ ਟਰਾਂਸਫਰ
Sunday, Jul 25, 2021 - 10:21 AM (IST)
ਨਿਊਯਾਰਕ (ਭਾਸ਼ਾ): ਅਮਰੀਕਾ ਵਿਚ ਜੌਰਜ ਫਲਾਇਡ ਦੀ ਉਸ ਮੂਰਤੀ ਨੂੰ ਸਾਫ ਕਰ ਦਿੱਤਾ ਗਿਆ ਹੈ ਜਿਸ ਨੂੰ ਬਰੁਕਲਿਨ ਵਿਚ ਖਰਾਬ ਕੀਤਾ ਗਿਆ ਸੀ। ਹੁਣ ਉਸ ਨੂੰ ਮੈਨਹੱਟਨ ਦੇ ਯੂਨੀਅਨ ਸਕਵਾਇਰ ਲਿਜਾਇਆ ਗਿਆ ਹੈ। ਇਸ ਮੂਰਤੀ ਦਾ ਉਦਘਾਟਨ ਕੀਤੇ ਜਾਣ ਦੇ 5 ਦਿਨ ਬਾਅਦ 24 ਜੂਨ ਨੂੰ ਇਸ 'ਤੇ ਕਾਲਾ ਪੇਂਟ ਕਰ ਦਿੱਤਾ ਗਿਆ ਸੀ ਅਤੇ ਗੋਰਿਆਂ ਨੂੰ ਸਰਬ ਉੱਤਮ ਸਮਝਣ ਵਾਲੇ ਇਕ ਸਮੂਹ ਦਾ ਪ੍ਰਤੀਕ ਚਿੰਨ੍ਹ ਇਸ 'ਤੇ ਲਗਾ ਦਿੱਤਾ ਗਿਆ ਸੀ।
ਇਸ ਮੂਰਤੀ ਨੂੰ ਸਥਾਪਿਤ ਕਰਨ ਵਾਲੇ ਸਮੂਹ ਦੇ ਮੈਂਬਰਾਂ ਨੇ ਇਸ ਨੂੰ ਸਾਫ ਕੀਤਾ ਅਤੇ ਫਲਾਇਡ ਦੇ ਭਰਾ ਟੇਰੇਸ ਫਲਾਇਡ ਅਤੇ ਸਥਾਨਕ ਵਸਨੀਕ ਇਸ ਨੂੰ ਯੂਨੀਅਨ ਸਕਵਾਇਰ ਲਿਜਾਣ ਤੋਂ ਪਹਿਲਾਂ ਇਸ ਦੇ ਨੇੜੇ ਇਕੱਠੇ ਹੋਏ। ਟੇਰੇਸ ਫਲਾਇਡ ਨੇ ਕਿਹਾ,''ਮੈਂ ਇਸ ਨੂੰ ਖਰਾਬ ਕੀਤੇ ਜਾਣ ਦੀਆਂ ਖ਼ਬਰਾਂ ਸੁਣੀਆਂ। ਤੁਸੀਂ ਸਾਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਪਰ ਤੁਸੀਂ ਸਾਨੂੰ ਰੋਕ ਨਹੀਂ ਪਾਓਗੇ। ਅਸੀਂ ਪਿਆਰ ਨਾਲ ਅੱਗੇ ਵੱਧਦੇ ਰਹਾਂਗੇ।''
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਭਾਰਤੀ ਜੋੜੇ ਦਾ ਦਿਲ ਦਹਿਲਾਅ ਦੇਣ ਵਾਲਾ ਕਾਰਨਾਮਾ, 'ਦਾਦੀ' ਨੂੰ 8 ਸਾਲ ਤੱਕ ਬਣਾਈ ਰੱਖਿਆ ਗੁਲਾਮ
ਇਸ ਮੂਰਤੀ ਨੂੰ ਬਣਾਉਣ ਵਾਲੇ ਸਮੂਹ ਕਾਨਫਰੰਟ ਆਰਟ ਦੇ ਐਂਡਰੀਊ ਫੋਹੇਨ ਨੇ ਕਿਹਾ ਕਿ ਲੋਕਾਂ ਨੇ ਘੰਟਿਆਂ ਤੱਕ ਟੂਥਬੁਰਸ਼ ਅਤੇ ਹੱਥਾਂ ਨਾਲ ਇਸ ਪੇਂਟ ਨੂੰ ਸਾਫ ਕਰ ਦਿੱਤਾ। ਇਸ ਸੰਬੰਧ ਵਿਚ ਹਾਲੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਗੌਰਤਲਬ ਹੈ ਕਿ ਗੈਰ ਗੋਰੇ ਜੌਰਜ ਫਲਾਇਡ ਦੀ ਗਰਦਨ ਗੋਰੇ ਪੁਲਸ ਅਧਿਕਾਰੀ ਨੇ ਆਪਣੇ ਗੋਡੇ ਨਾਲ ਕਾਫੀ ਦੇਰ ਤੱਕ ਦਬਾਈ ਸੀ, ਜਿਸ ਮਗਰੋਂ ਉਸ ਦੀ ਮੌਤ ਹੋ ਗਈ ਸੀ।ਇਸ ਘਟਨਾ ਦੇ ਬਾਅਦ ਦੁਨੀਆ ਭਰ ਵਿਚ ਵਿਆਪਕ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ।