ਅਮਰੀਕਾ : ਜਾਰਜ ਦੇ ਅੰਤਿਮ ਸੰਸਕਾਰ ''ਤੇ ਲੋਕਾਂ ਨੇ ਅਫਸੋਸ ਵੀ ਕੀਤਾ ਤੇ ਜਸ਼ਨ ਵੀ ਮਨਾਇਆ

06/05/2020 12:31:23 PM

ਵਾਸ਼ਿੰਗਟਨ- ਜਾਰਜ ਫਲਾਇਡ ਦੇ ਅੰਤਿਮ ਸੰਸਕਾਰ ਲਈ ਵੀਰਵਾਰ ਨੂੰ ਉਸ ਦੀ ਸੁਨਹਿਰੀ ਕਬਰ ਦੇ ਸਾਹਮਣੇ ਨਾਮਵਰ ਹਸਤੀਆਂ, ਸੰਗੀਤਕਾਰ ਅਤੇ ਨੇਤਾ ਇਕੱਠੇ ਹੋਏ। ਇਸ ਦੌਰਾਨ ਜਿੱਥੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਸਨ ਉੱਥੇ ਇਸ ਗੱਲ ਦੀ ਖੁਸ਼ੀ ਸੀ ਕਿ ਇਹ ਬਦਲਾਅ ਲਿਆਉਣ ਦਾ ਮੌਕਾ ਹੈ। 

PunjabKesari
ਪੁਲਸ ਹਿਰਾਸਤ ਵਿਚ ਮਾਰੇ ਗਏ ਗੈਰ ਗੋਰੇ ਅਫਰੀਕੀ-ਅਮਰੀਕੀ ਨਾਗਰਿਕ ਦੀ ਮੌਤ ਦੇ ਬਾਅਦ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋਏ ਅਤੇ ਲੋਕਾਂ ਨੇ ਨਿਆਂ ਦੀ ਮੰਗ ਕੀਤੀ।
ਸ਼ਰਧਾਂਜਲੀ ਸਭਾ ਵਿਚ ਸ਼ਾਮਲ ਹੋਏ ਗੈਰ-ਗੋਰੇ ਲੋਕਾਂ ਨੇ ਸਮਾਨਤਾ ਦੀ ਅਪੀਲ ਕੀਤੀ। ਫਲਾਇਡ ਲਈ 6 ਦਿਨਾਂ ਤਕ ਤਿੰਨ ਸ਼ਹਿਰਾਂ ਵਿਚ ਸ਼ਰਧਾਂਜਲੀ ਸਭਾਵਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿੱਥੇ ਪਹਿਲੀ ਸਭਾ ਮਿਨਿਆਪੋਲਿਸ ਦੀ ਉੱਤਰੀ ਸੈਂਟਰਲ ਯੂਨੀਵਰਸਿਟੀ ਵਿਚ ਹੋਈ।
ਉੱਥੇ ਹੀ ਕੁਝ ਦੂਰੀ 'ਤੇ ਇਕ ਜੱਜ ਨੇ ਫਲਾਇਡ ਦੀ ਮੌਤ ਲਈ ਉਕਸਾਉਣ ਦੇ ਦੋਸ਼ੀ ਤਿੰਨ ਪੁਲਸ ਅਧਿਕਾਰੀਆਂ ਨੂੰ ਜਮਾਨਤ ਦੇਣ ਲਈ 75-75 ਹਜ਼ਾਰ ਡਾਲਰ ਦੀ ਰਾਸ਼ੀ ਤੈਅ ਕੀਤੀ। ਇਸ ਮੌਕੇ ਕਈ ਕਾਰਜਕਰਤਾ ਜੈਸੀ ਜੈਕਸਨ, ਸੰਸਦ ਮੈਂਬਰ ਐਮੀ ਕਲੋਬੂਚਰ ਅਤੇ ਇਲਹਨ ਉਮਰ, ਸ਼ੀਲਾ ਜੈਕਸਨਲੀ ਅਤੇ ਅਯਨਾ ਪ੍ਰੈਸਲੇ ਸਣੇ ਕਾਂਗਰਸ ਦੇ ਹੋਰ ਮੈਂਬਰ ਮੌਜੂਦ ਸਨ। 

PunjabKesari

ਮਿਨਿਆਪੋਲਿਸ ਦੀ ਯਾਦ ਵਿਚ ਰੀਵ ਸ਼ਾਰਪਟਨ ਨੇ ਕਿਹਾ ਕਿ ਹੁਣ ਸੰਦੇਸ਼ ਸਾਫ ਹੈ...'ਮੈਂ ਸਾਹ ਲੈ ਸਕਦਾ ਹਾਂ' ਪਰ ਕਈ ਗੈਰ-ਗੋਰਿਆ ਅਮਰੀਕੀਆਂ ਲਈ ਉਨ੍ਹਾਂ ਦੇ ਸੁਪਨੇ ਮਿੱਟੀ ਵਿਚ ਰੁਲ ਗਏ, ਕਿਉਂਕਿ ਉਹ ਸਾਹ ਨਹੀਂ ਲੈ ਸਕਦੇ। ਫਲਾਇਡ ਨੂੰ 25 ਮਈ ਨੂੰ ਪੁਲਸ ਹਿਰਾਸਤ ਵਿਚ ਲਿਆ ਗਿਆ ਸੀ ਤੇ ਪੁਲਸ ਕਰਮਚਾਰੀ ਨੇ ਉਸ ਦੀ ਗਰਦਨ ਨੂੰ ਆਪਣੇ ਗੋਡੇ ਹੇਠ ਦੱਬ ਕੇ ਰੱਖਿਆ ਸੀ। ਜਾਰਜ ਵਾਰ-ਵਾਰ ਕਹਿ ਰਿਹਾ ਸੀ ਕਿ ਉਹ ਸਾਹ ਨਹੀਂ ਲੈ ਰਿਹਾ ਪਰ ਪੁਲਸ ਵਾਲੇ ਨੇ ਉਸ ਨੂੰ ਛੱਡਿਆ ਨਾ ਤੇ ਉਸ ਦੀ ਮੌਤ ਹੋ ਗਈ। ਇਸੇ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਜਾਰਜ ਨਾਲ ਹੋਇਆ ਉਹ ਰੋਜ਼ਾਨਾ ਕਈਆਂ ਨਾਲ ਹੁੰਦਾ ਹੈ, ਉਨ੍ਹਾਂ ਦੇ ਸੁਪਨਿਆਂ 'ਤੇ ਕਿਸੇ ਨਾ ਕਿਸੇ ਦਾ ਗੋਡਾ ਹੁੰਦਾ ਹੈ ਤੇ ਉਨ੍ਹਾਂ ਦੇ ਸੁਪਨੇ ਸਾਹ ਨਹੀਂ ਲੈਂਦੇ ਤੇ ਮਰ ਜਾਂਦੇ ਹਨ। ਤੋਂ ਘੱਟ 20,000 ਲੋਕਾਂ ਨੇ ਪ੍ਰਦਰਸ਼ਨ ਕੀਤਾ। 


Lalita Mam

Content Editor

Related News