ਕੈਨੇਡਾ ਰਹਿੰਦੀ ਉਈਗਰ ਨਰਸ ਨੇ ਫਰੋਲਿਆ ਦਿਲ ਦਾ ਦੁੱਖ, ਕਿਹਾ-ਤਸ਼ੱਦਦ ਕਰ ਰਿਹੈ ਚੀਨ
Wednesday, Nov 25, 2020 - 12:22 PM (IST)
ਵੈਨਕੁਵਰ- ਚੀਨ ਤੋਂ ਕੈਨੇਡਾ ਆ ਕੇ ਰਹਿ ਰਹੀ ਉਈਗਰ ਭਾਈਚਾਰੇ ਦੀ ਮਾਟਸੇਡਿਕ-ਕੀਰਾ ਨੇ ਦੱਸਿਆ ਕਿ ਉਹ ਇੱਥੇ ਇਕ ਨਰਸ ਵਜੋਂ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਵੈਨਕੁਵਰ ਵਿਚ ਲਗਭਗ 70 ਪਰਿਵਾਰ ਰਹਿੰਦੇ ਹਨ ਅਤੇ ਉਈਗਰ ਭਾਈਚਾਰੇ ਦੇ 100 ਵਿਦਿਆਰਥੀ ਇੱਥੇ ਸਕੂਲਾਂ ਵਿਚ ਪੜ੍ਹ ਰਹੇ ਹਨ। ਪੂਰੇ ਕੈਨੇਡਾ ਵਿਚ ਲਗਭਗ 2000 ਉਈਗਰ ਰਹਿੰਦੇ ਹਨ।
ਉਹ ਆਪ ਤਾਂ ਕੈਨੇਡਾ ਵਿਚ ਸੁਰੱਖਿਅਤ ਹਨ ਪਰ ਉਨ੍ਹਾ ਦੇ ਪਰਿਵਾਰ ਜੋ ਸ਼ਿਨਜਿਆਂਗ ਵਿਚ ਰਹਿੰਦੇ ਹਨ, ਉਨ੍ਹਾਂ ਕਾਰਨ ਉਹ ਪਰੇਸ਼ਾਨ ਹਨ। ਚੀਨ ਦੀ ਸਰਕਾਰ ਉਨ੍ਹਾਂ ਉੱਤੇ ਤਸ਼ੱਦਦ ਢਾਹ ਰਹੀ ਹੈ ਅਤੇ ਉਹ ਲੋਕ ਡਰ ਦੇ ਸਾਏ ਵਿਚ ਰਹਿਣ ਲਈ ਮਜਬੂਰ ਹਨ। ਕੈਨੇਡਾ ਵਿਚ ਵੀ ਇਹ ਲੋਕ ਉਈਗਰਾਂ ਦੀ ਸੁਰੱਖਿਆ ਲਈ ਆਵਾਜ਼ ਉਠਾਉਂਦੇ ਰਹਿੰਦੇ ਹਨ ਪਰ ਫਿਰ ਵੀ ਉਨ੍ਹਾਂ ਦੀ ਆਵਾਜ਼ ਨੂੰ ਕੈਨੇਡਾ ਵਲੋਂ ਹੁਲਾਰਾ ਨਹੀਂ ਮਿਲਦਾ।
ਬਹੁਤੇ ਕੈਨੇਡੀਅਨ ਜਾਣਦੇ ਹੀ ਨਹੀਂ ਕਿ ਉਈਗਰਾਂ ਨਾਲ ਸ਼ਿਨਜਿਆਂਗ ਵਿਚ ਕੀ ਕੁੱਝ ਹੋ ਰਿਹਾ ਹੈ। ਹਾਲਾਂਕਿ ਬਹੁਤੇ ਲੋਕਾਂ ਨੇ ਉਨ੍ਹਾਂ ਦਾ ਸਾਥ ਦੇਣ ਤੇ ਆਵਾਜ਼ ਚੁੱਕਣ ਵਿਚ ਮਦਦ ਵੀ ਕੀਤੀ ਹੈ।