ਜਨਰਲ ਫਲਿਨ ਨੇ ਟਰੰਪ ''ਤੇ ਮੁੜ ਹਮਲਾ ਹੋਣ ਦਾ ਜਤਾਇਆ ਖਦਸ਼ਾ

Wednesday, Nov 27, 2024 - 04:44 PM (IST)

ਇੰਟਰਨੈਸ਼ਨਲ ਡੈਸਕ- ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਆਰਮੀ ਲੈਫਟੀਨੈਂਟ ਜਨਰਲ ਮਾਈਕ ਫਲਿਨ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਐਮਰਜੈਂਸੀ ਸੰਦੇਸ਼ ਜਾਰੀ ਕੀਤਾ ਹੈ। ਆਪਣੇ ਸੰਦੇਸ਼ ਵਿਚ ਫਲਿਨ ਨੇ WWIII ਦੀ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਡੀਪ ਸਟੇਟਸ ਦੁਆਰਾ ਉਸ ਨੂੰ ਦੁਬਾਰਾ ਮਾਰਨ ਦੀ ਕੋਸ਼ਿਸ਼ ਕਰਨ ਦੀ ਯੋਜਨਾ ਬਾਰੇ ਖੁਲਾਸਾ ਕੀਤਾ ਹੈ। 

 


ਫਲਿਨ ਨੇ ਪ੍ਰਮਾਣੂ ਯੁੱਧ ਵਿੱਚ ਉਤਰਨ ਤੋਂ ਪਹਿਲਾਂ ਥੈਂਕਸਗਿਵਿੰਗ ਸੰਦੇਸ਼ ਵਿੱਚ ਗਲੋਬਲ ਸ਼ਾਂਤੀ ਦੀ ਮੰਗ ਕਰਨ ਲਈ ਰਾਸ਼ਟਰਪਤੀ ਟਰੰਪ ਨੂੰ ਐਮਰਜੈਂਸੀ ਸੰਦੇਸ਼ ਜਾਰੀ ਕੀਤਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਟਰੰਪ ਨੇ ਇਕ ਪੋਸਟ ਪਾਈ ਸੀ ਜਿਸ ਵਿਚ ਉਨ੍ਹਾਂ ਨੇ ਈਰਾਨ ਵੱਲੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਚੋਣ ਪ੍ਰਚਾਰ ਦੌਰਾਨ ਵੀ ਟਰੰਪ 'ਤੇ ਦੋ ਵਾਰ ਹਮਲਾ ਹੋਇਆ, ਜਿਸ ਵਿਚ ਉਹ ਵਾਲ-ਵਾਲ ਬਚੇ ਸਨ। ਫਲਿਨ ਨੂੰ ਟਰੰਪ ਨੇ ਆਪਣੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਚੁਣਿਆ ਹੈ। ਰਿਟਾਇਰਡ ਆਰਮੀ ਲੈਫਟੀਨੈਂਟ ਜਨਰਲ ਮਾਈਕਲ ਫਲਿਨ ਨੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ 'ਤੇ ਟਰੰਪ ਦੇ ਸਲਾਹਕਾਰ ਵਜੋਂ ਕੰਮ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News