ਟਰੰਪ ਦੇ ਬਿਆਨ ਤੋਂ ਪਹਿਲਾਂ 580 ਮਿਲੀਅਨ ਡਾਲਰ ਦੀ ਡੀਲ ! ਕਿਤੇ ਇਨਸਾਈਡਰ ਟ੍ਰੇਡਿੰਗ ਤਾਂ...

Wednesday, Mar 25, 2026 - 09:36 AM (IST)

ਟਰੰਪ ਦੇ ਬਿਆਨ ਤੋਂ ਪਹਿਲਾਂ 580 ਮਿਲੀਅਨ ਡਾਲਰ ਦੀ ਡੀਲ ! ਕਿਤੇ ਇਨਸਾਈਡਰ ਟ੍ਰੇਡਿੰਗ ਤਾਂ...

ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਇਰਾਨ ਜੰਗ ਨਾਲ ਜੁੜੀਆਂ ਖ਼ਬਰਾਂ ਦੇ ਵਿਚਕਾਰ ਹੁਣ ਇਕ ਨਵਾਂ ਵਿਵਾਦ ਸਾਹਮਣੇ ਆਇਆ ਹੈ, ਜੋ ਪੈਸੇ ਅਤੇ ਬਾਜ਼ਾਰ ਨਾਲ ਜੁੜਿਆ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਅਹਿਮ ਬਿਆਨ ਤੋਂ ਠੀਕ ਪਹਿਲਾਂ ਤੇਲ ਦੇ ਬਾਜ਼ਾਰ ’ਚ ਅਚਾਨਕ ਬਹੁਤ ਵੱਡੀ ਟ੍ਰੇਡਿੰਗ ਹੋਈ। ਹੁਣ ਲੋਕ ਸਵਾਲ ਉਠਾ ਰਹੇ ਹਨ ਕਿ ਕੀ ਕੁਝ ਲੋਕਾਂ ਨੂੰ ਪਹਿਲਾਂ ਹੀ ਅੰਦਰ ਦੀ ਖ਼ਬਰ ਮਿਲ ਗਈ ਸੀ ?

ਬ੍ਰਿਟੇਨ ਦੇ ਮਸ਼ਹੂਰ ਅਖ਼ਬਾਰ ‘ਫਾਈਨੈਂਸ਼ੀਅਲ ਟਾਈਮਜ਼’ ਦੀ ਰਿਪੋਰਟ ਮੁਤਾਬਕ, ਟਰੰਪ ਦੇ ਬਿਆਨ ਤੋਂ ਸਿਰਫ਼ 15 ਮਿੰਟ ਪਹਿਲਾਂ ਕਰੀਬ 580 ਮਿਲੀਅਨ ਡਾਲਰ (5220 ਕਰੋੜ ਰੁਪਏ) ਦਾ ਦਾਅ ਤੇਲ ਦੇ ਫਿਊਚਰਜ਼ ਮਾਰਕੀਟ ’ਚ ਲਗਾਇਆ ਗਿਆ। ਇਹ ਰਕਮ ਇੰਨੀ ਵੱਡੀ ਹੈ ਕਿ ਇਸ ਨਾਲ ਪੂਰੀ ਦੁਨੀਆ ਦੇ ਵਿੱਤੀ ਬਾਜ਼ਾਰਾਂ ’ਚ ਹਲਚਲ ਮਚ ਗਈ। ‘ਆਇਲ ਫਿਊਚਰਜ਼’ ਦਾ ਮਤਲਬ ਹੁੰਦਾ ਹੈ ਤੁਸੀਂ ਅੱਜ ਹੀ ਇਹ ਤੈਅ ਕਰ ਲੈਂਦੇ ਹੋ ਕਿ ਭਵਿੱਖ ਵਿਚ ਤੇਲ ਕਿਸ ਕੀਮਤ ’ਤੇ ਖਰੀਦੋਗੇ ਜਾਂ ਵੇਚੋਗੇ, ਤਾਂ ਜੋ ਕੀਮਤਾਂ ਦੇ ਉਤਾਰ-ਚੜ੍ਹਾਅ ਤੋਂ ਮੁਨਾਫਾ ਕਮਾਇਆ ਜਾ ਸਕੇ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਰਿਪੋਰਟ ਦੇ ਅਨੁਸਾਰ ਬਲੂਮਬਰਗ ਦੇ ਡਾਟਾ ’ਚ ਦਿਖਾਇਆ ਗਿਆ ਹੈ ਕਿ ਨਿਊਯਾਰਕ ਦੇ ਸਮੇਂ ਮੁਤਾਬਕ ਸਵੇਰੇ 6.49 ਤੋਂ 6.50 ਦੇ ਵਿਚਕਾਰ ਅਚਾਨਕ 6200 ਵੱਡੇ ਕੰਟਰੈਕਟਸ ਦੀ ਖਰੀਦੋ-ਫਰੋਖਤ ਹੋਈ। ਭਾਵ ਸਿਰਫ਼ 1 ਮਿੰਟ ਵਿਚ ਬਹੁਤ ਵੱਡਾ ਲੈਣ-ਦੇਣ ਹੋਇਆ ਅਤੇ ਇਹ ਸਭ ਕੁਝ ਟਰੰਪ ਦੇ ਬਿਆਨ ਤੋਂ ਠੀਕ ਪਹਿਲਾਂ ਵਾਪਰਿਆ।

ਇਸ ਤੋਂ ਕੁਝ ਮਿੰਟਾਂ ਬਾਅਦ ਹੀ ਟਰੰਪ ਨੇ ਸੋਸ਼ਲ ਮੀਡੀਆ ਟਰੁਥ ਸੋਸ਼ਲ ’ਤੇ ਪੋਸਟ ਕੀਤਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਬਹੁਤ ਚੰਗੀ ਅਤੇ ‘ਸਕਾਰਾਤਮਕ ਗੱਲਬਾਤ’ ਹੋਈ ਹੈ ਪਰ ਟਰੰਪ ਦੇ ਇਸ ਬਿਆਨ ਦਾ ਅਸਰ ਬਾਜ਼ਾਰ ’ਤੇ ਤੁਰੰਤ ਦਿਸਿਆ। ਤੇਲ ਦੀਆਂ ਕੀਮਤਾਂ ਅਚਾਨਕ ਡਿੱਗ ਗਈਆਂ ਅਤੇ ਦੁਨੀਆ ਭਰ ਵਿਚ ਤੇਲ ਮਾਰਕੀਟ ’ਚ ਭਾਰੀ ਬਿਕਵਾਲੀ ਸ਼ੁਰੂ ਹੋ ਗਈ। ਹੁਣ ਮੰਨਿਆ ਜਾ ਰਿਹਾ ਹੈ ਕਿ ਪਹਿਲਾਂ ਦਾਅ ਲਗਾਉਣ ਵਾਲਿਆਂ ਨੇ ਇਸ ਗਿਰਾਵਟ ਤੋਂ ਭਾਰੀ ਮੁਨਾਫਾ ਕਮਾਇਆ।

ਇਹ ਵੀ ਪੜ੍ਹੋ- ਕੁੱਤਿਆਂ ਦਾ ਮੀਟ ! ਟਰੱਕ 'ਚੋਂ ਛਾਲ ਮਾਰ ਬੇਜ਼ੁਬਾਨਾਂ ਨੇ ਇੰਝ ਕੀਤੀ ਘਰ ਵਾਪਸੀ, Animal Lovers ਹੋਏ ਬਾਗੋ-ਬਾਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News