TSA ਅਧਿਕਾਰੀਆਂ ਦੀ ਚਾਂਦੀ! ਰਾਸ਼ਟਰਪਤੀ ਟਰੰਪ ਤੁਰੰਤ ਭੁਗਤਾਨ ਲਈ ਜਾਰੀ ਕਰਨਗੇ ਕਾਰਜਕਾਰੀ ਹੁਕਮ
Friday, Mar 27, 2026 - 05:47 PM (IST)
ਵਾਸ਼ਿੰਗਟਨ (ਵਾਰਤਾ): ਅਮਰੀਕਾ ਵਿੱਚ ਅੰਦਰੂਨੀ ਸੁਰੱਖਿਆ ਵਿਭਾਗ (DHS) ਦੀ ਪਿਛਲੇ 40 ਦਿਨਾਂ ਤੋਂ ਵੱਧ ਸਮੇਂ ਤੋਂ ਜਾਰੀ ਤਾਲਾਬੰਦੀ (ਸ਼ਟਡਾਊਨ) ਦਰਮਿਆਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਉਹ ਪਰਿਵਹਨ ਸੁਰੱਖਿਆ ਪ੍ਰਸ਼ਾਸਨ (TSA) ਦੇ ਅਧਿਕਾਰੀਆਂ ਨੂੰ 'ਤੁਰੰਤ' ਭੁਗਤਾਨ ਕਰਨ ਲਈ ਇੱਕ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਕਰਨਗੇ।
ਹਵਾਈ ਅੱਡਿਆਂ 'ਤੇ ਅਰਾਜਕਤਾ ਰੋਕਣ ਦੀ ਕੋਸ਼ਿਸ਼
ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਲਿਖਿਆ ਕਿ ਉਹ ਹੋਮਲੈਂਡ ਸਕਿਉਰਿਟੀ ਸਕੱਤਰ ਮਾਰਕਵੇਨ ਮੂਲਿਨ ਨੂੰ ਨਿਰਦੇਸ਼ ਦੇਣਗੇ ਕਿ TSA ਏਜੰਟਾਂ ਨੂੰ ਤੁਰੰਤ ਭੁਗਤਾਨ ਕੀਤਾ ਜਾਵੇ। ਉਨ੍ਹਾਂ ਮੁਤਾਬਕ ਇਹ ਕਦਮ ਹਵਾਈ ਅੱਡਿਆਂ 'ਤੇ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਕਾਰਨ ਪੈਦਾ ਹੋਈ ਅਰਾਜਕਤਾ ਨੂੰ ਜਲਦੀ ਰੋਕਣ ਅਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਚੁੱਕਿਆ ਜਾ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਪੁਸ਼ਟੀ ਕੀਤੀ ਹੈ ਕਿ ਆਦੇਸ਼ ਤਿਆਰ ਹੁੰਦੇ ਹੀ ਇਸ 'ਤੇ ਹਸਤਾਖਰ ਕਰ ਦਿੱਤੇ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਟੁੱਟੀ 165 ਸਾਲ ਪੁਰਾਣੀ ਪਰੰਪਰਾ! ਹੁਣ ਡਾਲਰ 'ਤੇ ਦਿਸਣਗੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖ਼ਤ
'ਵਨ ਬਿਗ ਬਿਊਟੀਫੁੱਲ ਬਿੱਲ ਐਕਟ' ਰਾਹੀਂ ਮਿਲੇਗਾ ਫੰਡ
ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ TSA ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਰਾਸ਼ਟਰਪਤੀ ਟਰੰਪ ਦੇ 'ਵਨ ਬਿਗ ਬਿਊਟੀਫੁੱਲ ਬਿੱਲ ਐਕਟ' (One Big Beautiful Bill Act) ਦੇ ਫੰਡਾਂ ਦੀ ਵਰਤੋਂ ਕੀਤੀ ਜਾਵੇਗੀ। ਟਰੰਪ ਨੇ ਦਲੀਲ ਦਿੱਤੀ ਹੈ ਕਿ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਇੱਕ ਅਜਿਹੀ ਐਮਰਜੈਂਸੀ ਸਥਿਤੀ ਪੈਦਾ ਕਰ ਦਿੱਤੀ ਹੈ ਜੋ ਹੁਣ ਜਾਰੀ ਨਹੀਂ ਰਹਿ ਸਕਦ। ਉਨ੍ਹਾਂ TSA ਏਜੰਟਾਂ ਦੇ ਨਾਲ-ਨਾਲ ਹਵਾਈ ਅੱਡਿਆਂ 'ਤੇ ਤਾਇਨਾਤ ਕੀਤੇ ਗਏ ICE (ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) ਏਜੰਟਾਂ ਦਾ ਵੀ ਉਨ੍ਹਾਂ ਦੀ ਮਦਦ ਲਈ ਧੰਨਵਾਦ ਕੀਤਾ।
ਯਾਤਰੀਆਂ ਦੀ ਵਧੀ ਪ੍ਰੇਸ਼ਾਨੀ
DHS ਦੀ ਆਂਸ਼ਿਕ ਤਾਲਾਬੰਦੀ ਕਾਰਨ TSA ਏਜੰਟ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ, ਜਿਸ ਕਾਰਨ ਦੇਸ਼ ਭਰ ਵਿੱਚ ਕਰਮਚਾਰੀਆਂ ਦੀ ਭਾਰੀ ਕਮੀ ਹੋ ਗਈ ਹੈ। ਇਸ ਦੇ ਨਤੀਜੇ ਵਜੋਂ ਹਵਾਈ ਅੱਡਿਆਂ 'ਤੇ ਸੁਰੱਖਿਆ ਜਾਂਚ ਚੌਕੀਆਂ 'ਤੇ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ ਅਤੇ ਕਈ ਯਾਤਰੀਆਂ ਦੀਆਂ ਉਡਾਣਾਂ ਵੀ ਛੁੱਟ ਗਈਆਂ ਹਨ।
'ਪੜ੍ਹੋ ਇਹ ਅਹਿਮ ਖ਼ਬਰ- 'ਮਹਾਜੰਗ' ਦੀ ਤਿਆਰੀ! ਈਰਾਨ ਨੇ ਅਮਰੀਕਾ ਖ਼ਿਲਾਫ਼ ਮੈਦਾਨ 'ਚ ਉਤਾਰੇ 10 ਲੱਖ ਲੜਾਕੇ
ਸਿਆਸੀ ਖਿੱਚੋਤਾਣ ਜਾਰੀ
ਇਹ ਮੁੱਦਾ ਹੁਣ ਇੱਕ ਵੱਡੀ ਸਿਆਸੀ ਜੰਗ ਬਣ ਗਿਆ ਹੈ। ਡੈਮੋਕ੍ਰੇਟਿਕ ਮੈਂਬਰਾਂ ਨੇ ਬੁੱਧਵਾਰ ਨੂੰ ਸੱਤਵੀਂ ਵਾਰ ਉਸ ਬਿੱਲ ਨੂੰ ਰੋਕਣ ਲਈ ਵੋਟ ਦਿੱਤੀ ਜੋ ਸਤੰਬਰ ਤੱਕ DHS ਨੂੰ ਫੰਡ ਮੁਹੱਈਆ ਕਰਵਾ ਸਕਦਾ ਸੀ। ਫਿਲਹਾਲ ਸੈਨੇਟ ਵਿੱਚ ਫੰਡਿੰਗ ਬਿੱਲ 'ਤੇ ਵੋਟਿੰਗ ਜਾਰੀ ਹੈ, ਪਰ ਇਸ ਦੇ ਪਾਸ ਹੋਣ ਬਾਰੇ ਅਜੇ ਅਨਿਸ਼ਚਿਤਤਾ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
