''''ਮੈਨੂੰ ਮੇਰਾ ਸਿਲੰਡਰ ਦੇ ਦਿਓ ਟਰੰਪ ਸਾਬ੍ਹ..!'''' ਅਮਰੀਕੀ ਰਾਸ਼ਟਰਪਤੀ ਤੋਂ ''ਇਰਾਨੀ'' ਦੀ ਮੰਗ

Thursday, Mar 26, 2026 - 12:52 PM (IST)

''''ਮੈਨੂੰ ਮੇਰਾ ਸਿਲੰਡਰ ਦੇ ਦਿਓ ਟਰੰਪ ਸਾਬ੍ਹ..!'''' ਅਮਰੀਕੀ ਰਾਸ਼ਟਰਪਤੀ ਤੋਂ ''ਇਰਾਨੀ'' ਦੀ ਮੰਗ

ਮੁੰਬਈ - ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਅਕਸਰ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਹਾਸੇ-ਮਜ਼ਾਕ ਵਾਲੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ 'ਤੇ ਬਹੁਤ ਹੀ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ, ਜਿਸ 'ਚ ਟਰੰਪ ਨੇ 'ਇਰਾਨੀਆਂ' (Iranians) ਨਾਲ ਗੱਲਬਾਤ ਕਰਨ ਦੀ ਇੱਛਾ ਜਤਾਈ ਸੀ। 

ਬੋਮਨ ਇਰਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਸਰਨੇਮ 'ਇਰਾਨੀ' 'ਤੇ ਚੁਟਕੀ ਲੈਂਦਿਆਂ ਕਿਹਾ ਕਿ ਖਬਰਾਂ ਮੁਤਾਬਕ ਡੋਨਾਲਡ ਟਰੰਪ ਇਰਾਨੀਆਂ ਨਾਲ ਗੱਲ ਕਰਨਾ ਚਾਹੁੰਦੇ ਹਨ। ਬੋਮਨ ਨੇ ਮਜ਼ਾਕ 'ਚ ਕਿਹਾ ਕਿ ਇਸ ਗੱਲਬਾਤ ਲਈ ਤਿੰਨ ਲੋਕਾਂ ਨੂੰ ਚੁਣਿਆ ਗਿਆ ਹੈ - ਸਮ੍ਰਿਤੀ ਇਰਾਨੀ, ਅਰੁਣਾ ਇਰਾਨੀ ਅਤੇ ਖੁਦ ਬੋਮਨ ਇਰਾਨੀ। 

 
 
 
 
 
 
 
 
 
 
 
 
 
 
 
 

A post shared by Boman Irani (@boman_irani)

ਬੋਮਨ ਨੇ ਵੀਡੀਓ 'ਚ ਅੱਗੇ ਕਿਹਾ ਕਿ ਉਹ ਸ਼ਾਂਤੀ ਲਈ ਕੁਝ ਵੀ ਕਰਨ ਨੂੰ ਤਿਆਰ ਹਨ, ਪਰ ਉਨ੍ਹਾਂ ਦੀ ਇਕ ਸ਼ਰਤ ਹੈ। ਉਨ੍ਹਾਂ ਕਿਹਾ, "ਮੇਰੀ ਇਕੋ ਇਕ ਸਮੱਸਿਆ ਇਹ ਹੈ ਕਿ ਮੈਂ ਵਾਸ਼ਿੰਗਟਨ ਨਹੀਂ ਜਾਵਾਂਗਾ। ਮੈਂ ਸੋਚ ਰਿਹਾ ਹਾਂ ਕਿ ਜੇਕਰ ਟਰੰਪ ਸਾਹਿਬ ਇੱਥੇ ਦਾਦਰ ਪਾਰਸੀ ਕਾਲੋਨੀ 'ਚ ਆ ਜਾਣ ਤਾਂ ਸਭ ਤੋਂ ਵਧੀਆ ਹੋਵੇਗਾ"। ਉਨ੍ਹਾਂ ਅੱਗੇ ਕਿਹਾ ਕਿ ਉਹ ਟਰੰਪ ਨੂੰ 'ਧਨਸਕ' ਅਤੇ 'ਕਸਟਾਰਡ' ਵਰਗੇ ਸੁਆਦੀ ਪਕਵਾਨ ਖੁਆਉਣਗੇ।

ਹਸੀ-ਮਜ਼ਾਕ ਦੇ ਵਿਚਕਾਰ ਬੋਮਨ ਨੇ ਟਰੰਪ ਤੋਂ ਇਕ ਅਜੀਬ ਮੰਗ ਵੀ ਕਰ ਦਿੱਤੀ। ਉਨ੍ਹਾਂ ਕਿਹਾ, "ਜੇਕਰ ਉਹ (ਟਰੰਪ) ਆਪਣੇ ਨਾਲ ਇਕ ਗੈਸ ਸਿਲੰਡਰ ਲੈ ਕੇ ਆਉਣਗੇ ਤਾਂ ਸਾਡੀ ਸਾਰਿਆਂ ਦੀ ਜ਼ਿੰਦਗੀ ਬਹੁਤ ਆਸਾਨ ਹੋ ਜਾਵੇਗੀ"। ਦੱਸਣਯੋਗ ਹੈ ਕਿ ਸੂਤਰਾਂ ਅਨੁਸਾਰ ਇਨ੍ਹੀਂ ਦਿਨੀਂ ਐਲ.ਪੀ.ਜੀ. ਸਿਲੰਡਰ ਦੇ ਸੰਕਟ ਦੀਆਂ ਖਬਰਾਂ ਵੀ ਚਰਚਾ ਵਿੱਚ ਹਨ।

ਬੋਮਨ ਇਰਾਨੀ ਦੀ ਇਸ ਮਜ਼ੇਦਾਰ ਪੋਸਟ 'ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਫਰਹਾਨ ਅਖਤਰ, ਤੱਬੂ, ਜਾਵੇਦ ਜਾਫਰੀ ਅਤੇ ਮੰਦਾਨਾ ਕਰੀਮੀ ਵਰਗੇ ਕਲਾਕਾਰਾਂ ਨੇ ਹੱਸਣ ਵਾਲੇ ਇਮੋਜੀ ਬਣਾ ਕੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। 

ਜੇਕਰ ਕੰਮ ਦੀ ਗੱਲ ਕਰੀਏ ਤਾਂ ਬੋਮਨ ਇਰਾਨੀ ਜਲਦੀ ਹੀ ਫਿਲਮ 'ਖੋਸਲਾ ਕਾ ਘੋਸਲਾ 2' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਨੁਪਮ ਖੇਰ ਅਤੇ ਰਣਵੀਰ ਸ਼ੌਰੀ ਵੀ ਅਹਿਮ ਭੂਮਿਕਾਵਾਂ 'ਚ ਹਨ ਅਤੇ ਇਹ ਫਿਲਮ ਇਸੇ ਸਾਲ ਅਗਸਤ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।


author

Sunaina

Content Editor

Related News