ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ

Monday, May 29, 2023 - 09:34 AM (IST)

ਕੈਨੇਡਾ ‘ਚ ਗੈਂਗਸਟਰ ਅਮਰਪ੍ਰੀਤ ਸਮਰਾ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ - ਕੈਨੇਡਾ ਦੇ ਟਾਪ-11 ਗੈਂਗਸਟਰਾਂ ਵਿੱਚੋਂ ਇੱਕ ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਵੈਨਕੂਵਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਵੈਨਕੂਵਰ ਦੇ ਫਰੇਜ਼ਰਵਿਊ ਬੈਂਕੁਇਟ ਹਾਲ ਵਿਚ ਵਿਆਹ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਜਦੋਂ ਤੜਕੇ 1:30 ਵਜੇ ਦੇ ਕਰੀਬ ਹਾਲ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਉਦੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਅਮਰਪ੍ਰੀਤ ਸਮਰਾ ਦੀ ਗੱਡੀ ਵਾਰਦਾਤ ਵਾਲੀ ਥਾਂ ਤੋਂ ਕੁਝ ਹੀ ਦੂਰੀ ਉਤੇ ਸੜ੍ਹੀ ਹਾਲਤ ਵਿਚ ਮਿਲੀ ਹੈ।

ਇਹ ਵੀ ਪੜ੍ਹੋ: 29 ਮਈ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਵਾਲੇ ਪੰਜਾਬੀ ਵਿਦਿਆਰਥੀਆਂ ਦੇ ਹੱਕ 'ਚ ਆਈ NDP

PunjabKesari

ਪੁਲਸ ਨੂੰ ਖਦਸ਼ਾ ਹੈ ਕਿ ਉਸ ਦੇ ਵਿਰੋਧੀ ਗੈਂਗ ਨੇ ਗੋਲੀਆਂ ਮਾਰੀਆਂ ਹਨ। ਅਮਰਪ੍ਰੀਤ ਸਮਰਾ ਉਰਫ ਚੱਕੀ ਦਾ ਸਬੰਧ ਸੰਯੁਕਤ ਰਾਸ਼ਟਰ (ਯੂ.ਐੱਨ.)ਗੈਂਗ ਨਾਲ ਸੀ, ਜਿਸਦੀ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਕਈ ਸਾਲਾਂ ਤੋਂ ਦੁਸ਼ਮਣੀ ਚੱਲ ਰਹੀ ਸੀ। ਕਾਤਲ ਵਿਰੋਧੀ ਬ੍ਰਦਰਜ਼ ਕੀਪਰਜ਼ ਗਰੁੱਪ ਤੋਂ ਹੋਣ ਦੀ ਸੰਭਾਵਨਾ ਹੈ। ਪੁਲਸ ਜਵਾਬੀ ਕਾਰਵਾਈ ਨੂੰ ਲੈ ਕੇ ਚਿੰਤਤ ਹੈ। ਪੁਲਸ ਮੁਤਾਬਕ ਪੈਰਾਮੈਡਿਕਸ ਦੇ ਪਹੁੰਚਣ ਤੱਕ ਉਨ੍ਹਾਂ ਨੇ ਪੀੜਤ ਨੂੰ ਸੀ.ਪੀ.ਆਰ. ਦਿੱਤੀ, ਪਰ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਨੌਜਵਾਨ ਦਾ ਮਗਰਮੱਛ ਨਾਲ ਪਿਆ ਪਾਲਾ, ਨਿਗਲਣ ਲੱਗਿਆ ਸੀ ਜ਼ਿੰਦਾ, ਐਨ ਮੌਕੇ 'ਤੇ ਇੰਝ ਬਚਾਈ ਜਾਨ


author

cherry

Content Editor

Related News