ਪਾਕਿ ’ਚ ਪੰਜ ਬੱਚਿਆਂ ਦੀ ਮਾਂ ਇਸਾਈ ਔਰਤ ਨਾਲ ਕੀਤਾ ਸਮੂਹਿਕ ਜਬਰ-ਜ਼ਿਨਾਹ

06/10/2021 3:41:03 PM

 ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਪਿੰਡ ਸ਼ਾਹੂ ਕੀ ਮੱਲੀਆਂ ਨਿਵਾਸੀ ਇਕ 5 ਬੱਚਿਆਂ ਦੀ ਮਾਂ ਇਸਾਈ ਔਰਤ ਨੂੰ ਅਗਵਾ ਕਰ ਕੇ ਉਸ ਨਾਲ 20 ਦਿਨ ਲਗਾਤਾਰ ਦੋਸ਼ੀਆਂ ਨੇ ਜਬਰ-ਜ਼ਿਨਾਹ ਕੀਤਾ, ਮਾਰਕੁੱਟ ਕੀਤੀ ਅਤੇ ਉਸ ਤੋਂ ਬਾਅਦ ਪੁਲਸ ਦੇ ਕਹਿਣ ’ਤੇ ਉਸ ਨੂੰ ਪਿੰਡ ਦੇ ਬਾਹਰ ਬੇਹੋਸ਼ੀ ਦੀ ਹਾਲਤ ’ਚ ਸੁੱਟ ਦਿੱਤਾ ਗਿਆ। ਪੀੜਤਾ ਵੀਨਸ ਮਸੀਹ ਦਾ ਪਤੀ ਵਾਰਿਸ ਮਸੀਹ ਹੇਠਾਂ ਤੋਂ ਲੈ ਕੇ ਉੱਪਰ ਤੱਕ ਅਧਿਕਾਰੀਆਂ ਤੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਲਈ ਯਤਨਸ਼ੀਲ ਹੋਣ ਦੇ ਬਾਵਜੂਦ ਪੁਲਸ ਸਿਆਸੀ ਦਬਾਅ ਅਤੇ ਰਿਸ਼ਵਤ ਕਾਰਨ ਇਕ ਦੋਸ਼ੀ ਦੀ ਪਛਾਣ ਹੋਣ ਦੇ ਬਾਵਜੂਦ ਉਸ ਦੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਦੁਨੀਆ ਦੇ ਇਨ੍ਹਾਂ ਦੇਸ਼ਾਂ ਨੇ ਕੋਰੋਨਾ ਤੋਂ ਜਿੱਤੀ ਜੰਗ, ਹਟਾਈਆਂ ਪਾਬੰਦੀਆਂ

ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਪੀੜਤਾ ਵੀਨਸ ਬੀਬੀ ਪਤਨੀ ਵਾਰਿਸ ਮਸੀਹ 1 ਮਈ ਨੂੰ ਬਾਜ਼ਾਰ ਤੋਂ ਸਾਮਾਨ ਲੈ ਕੇ ਜਦ ਵਾਪਸ ਘਰ ਆ ਰਹੀ ਸੀ ਤਾਂ ਕੁਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਕੇ ਕਾਰ ’ਚ ਚੁੱਪਚਾਪ ਬੈਠਣ ਨੂੰ ਕਿਹਾ, ਜਦ ਵੀਨਸ ਬੀਬੀ ਨੇ ਰੌਲਾ ਪਾਇਆ ਤਾਂ ਦੋਸ਼ੀ ਜ਼ਬਰਦਸਤੀ ਉਸ ਨੂੰ ਕਾਰ ਵਿਚ ਪਾ ਕੇ ਲੈ ਗਏ। ਵੀਨਸ ਬੀਬੀ ਦੇ ਪਤੀ ਵਾਰਿਸ ਮਸੀਹ ਨੇ ਪਹਿਲਾਂ ਆਪਣੀ ਪਤਨੀ ਨੂੰ ਦੋਸ਼ੀਆਂ ਤੋਂ ਮੁਕਤ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ 21 ਮਈ ਨੂੰ ਪੁਲਸ ਦੇ ਦਖ਼ਲ ਨਾਲ ਦੋਸ਼ੀ ਵੀਨਸ ਬੀਬੀ ਨੂੰ ਪਿੰਡ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਛੱਡ ਗਏ।

ਇਹ ਵੀ ਪੜ੍ਹੋ : ਅਰਬ-ਇਜ਼ਰਾਈਲੀ ਸਮਝੌਤਿਆਂ ਨੂੰ ਲੈ ਕੇ ਟਰੰਪ ਦੇ ਰਾਹ ਤੁਰੇ ਬਾਈਡੇਨ

ਉਸ ਦਾ ਇਲਾਜ ਕਰਵਾਇਆ ਅਤੇ ਉਸ ਨੇ ਬਿਆਨ ਦਿੱਤਾ ਕਿ ਦੋਸ਼ੀ ਮੁਹੰਮਦ ਅਕਬਰ ਨਿਵਾਸੀ ਸ਼ਾਹੂ ਦੀ ਮੱਲੀਆਂ, ਜੋ ਪਹਿਲੇ ਵੀ ਇਸਾਈ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ’ਚ ਫੜਿਆ ਗਿਆ ਸੀ ਅਤੇ ਧਨ, ਬਲ ਤੇ ਸਿਆਸੀ ਪਹੁੰਚ ਨਾਲ ਛੁੱਟ ਗਿਆ ਸੀ ਅਤੇ ਉਸ ਨੇ ਆਪਣੇ ਸਾਥੀਆਂ ਦੇ ਨਾਲ ਉਸ ਨੂੰ ਅਗਵਾ ਕੀਤਾ ਸੀ। ਦੋਸ਼ੀ ਲਗਾਤਾਰ ਉਸ ਨਾਲ ਸਮੂਹਿਕ ਬਲਾਤਕਾਰ ਕਰਦੇ ਰਹੇ। ਉਦੋਂ ਤੋਂ ਹੀ ਵਾਰਿਸ ਮਸੀਹ ਆਪਣੀ ਪਤਨੀ ਦੇ ਨਾਲ ਜ਼ੁਲਮ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਿਹਾ ਹੈ ਅਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਅਧਿਕਾਰੀਆਂ ਨੂੰ ਮਿਲ ਚੁੱਕਾ ਹੈ, ਜਦਕਿ ਦੋਸ਼ੀ ਖੁੱਲ੍ਹੇਆਮ ਕਸਬੇ ’ਚ ਘੁੰਮ ਰਿਹਾ ਹੈ ਅਤੇ ਵਾਰਿਸ ਮਸੀਹ ਨੂੰ ਚੁੱਪ ਰਹਿਣ ਲਈ ਧਮਕਾ ਰਿਹਾ ਹੈ ਪਰ ਵਾਰਿਸ ਮਸੀਹ ਦੀ ਕੋਈ ਨਹੀਂ ਸੁਣ ਰਿਹਾ। ਉਸ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਵਿਚ ਗਰੀਬ ਇਸਾਈ ਪਰਿਵਾਰਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ।


Manoj

Content Editor

Related News