G-7 v/s SCO: ਕੈਨੇਡਾ ਬਣਿਆ ਵਿਵਾਦਾਂ ਦਾ ਅਖਾੜਾ, ਚੀਨ ''ਚ ਇਕੱਠਾ ਹੋਇਆ ਆਰਥਿਕ ਸ਼ਕਤੀਆਂ ਦਾ ਇਕੱਠ

Sunday, Jun 10, 2018 - 12:38 AM (IST)

G-7 v/s SCO: ਕੈਨੇਡਾ ਬਣਿਆ ਵਿਵਾਦਾਂ ਦਾ ਅਖਾੜਾ, ਚੀਨ ''ਚ ਇਕੱਠਾ ਹੋਇਆ ਆਰਥਿਕ ਸ਼ਕਤੀਆਂ ਦਾ ਇਕੱਠ

ਕਿਊਬਕ/ਹਾਂਗਕਾਂਗ — ਕੈਨੇਡਾ ਦੇ ਕਿਊਬਕ 'ਚ ਜੀ-7 ਸ਼ਿਖਰ ਸੰਮੇਲਨ ਅਤੇ ਚੀਨ ਦੇ ਕਿੰਗਦਾਓ 'ਚ ਐੱਸ. ਸੀ. ਓ. (ਸ਼ੰਘਾਈ ਕੋ-ਅਪਰੇਸ਼ਨ ਆਰਗੇਨਾਈਜ਼ੇਸ਼ਨ) ਸੰਮੇਲਨ ਸ਼ੁਰੂ ਹੋ ਚੁੱਕੇ ਹਨ, ਜਿੱਥੇ 2 ਅਲਗ-ਅਲਗ ਮੰਚਾਂ 'ਤੇ ਆਰਥਿਕ ਮਹਾਸ਼ਕਤੀਆਂ ਦਾ ਜਮਾਵੜਾ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਇਕ ਪਾਸੇ ਟ੍ਰੇਡ ਵਾਰ ਕਾਰਨ ਵੱਡੇ ਉਦਯੋਗਿਕ ਦੇਸ਼ਾਂ ਦੇ ਸੰਗਠਨ ਜੀ-7 ਦੇਸ਼ਾਂ 'ਚ ਫੁਟ ਪੈ ਚੁੱਕੀ ਹੈ। ਉਥੇ ਦੂਜੇ ਪਾਸੇ ਐੱਸ. ਸੀ. ਓ. ਰਾਸ਼ਟਰ ਵਪਾਰ ਅਤੇ ਫ੍ਰੀ ਟ੍ਰੇਡ ਨੂੰ ਵਧਾਵਾ ਦੇਣ 'ਤੇ ਫੋਕਸ ਕਰਨਗੇ। ਇਨ੍ਹਾਂ ਦੋਹਾਂ ਸੰਮੇਲਨ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿਚ ਰੱਖਿਆ ਹੈ ਅਤੇ ਲੰਬੇ ਸਮੇਂ ਤੱਕ ਇਸ ਦਾ ਪ੍ਰਭਾਵ ਦੇਖਿਆ ਜਾਵੇਗਾ।
 

ਇਕਨਾਮਿਕ ਪਾਵਰਹਾਊਸ
ਏਸ਼ੀਆ 'ਚ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਚੀਨ ਅਤੇ ਭਾਰਤ 2 ਵੱਡੀਆਂ ਆਰਥਿਕ ਸ਼ਕਤੀਆਂ ਦੇ ਰੂਪ 'ਚ ਅੱਗੇ ਵਧ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੋਵੇਂ ਏਸ਼ੀਆਈ ਮੁਲਕ ਪਰਿਭਾਸ਼ਾ ਦੇ ਨਾਲ ਆਪਣੇ-ਆਪਣੇ ਵਪਾਰ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਵਿਸ਼ਵ ਵਿਕਾਸ ਲਈ ਏਸ਼ੀਆ ਪ੍ਰਸ਼ਾਂਤ ਖੇਤਰ ਤੇਜ਼ੀ ਨਾਲ ਇਕਨਾਮਿਕ ਪਾਵਰਹਾਊਸ ਬਣਨ ਜਾ ਰਿਹਾ ਹੈ। ਚੀਨ ਜਿਸ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਦੁਨੀਆ ਦੇ ਕੁਲ ਜੀ. ਡੀ. ਪੀ. ਦਾ 30 ਫੀਸਦੀ ਹਿੱਸਾ ਚੀਨ ਦਾ ਹੋਵੇਗਾ। ਗਲੋਬਲ ਜੀ. ਡੀ. ਪੀ. 'ਚ ਭਾਰਤ ਦੀ ਹਿੱਸੇਦਾਰੀ ਵੀ 10 ਫੀਸਦੀ ਹੋ ਜਾਵੇਗੀ। ਆਈ. ਐੱਮ. ਐੱਫ. ਮੁਤਾਬਕ, 2023 ਤੱਕ ਗਲੋਬਲ ਜੀ. ਡੀ. ਪੀ. 'ਚ ਏਸ਼ੀਆ ਪ੍ਰਸ਼ਾਂਤ ਖੇਤਰ ਦੀ 39 ਫੀਸਦੀ ਹਿੱਸੇਦਾਰੀ ਹੋਵੇਗੀ।

PunjabKesari


 

ਸ਼ੀ ਅਤੇ ਮੋਦੀ : ਫ੍ਰੀ ਟ੍ਰੇਡ ਦੇ ਸਮਰਥਕ
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਤੋਂ ਉਲਟ ਫ੍ਰੀ ਟ੍ਰੇਡ ਦੇ ਸਮਰਥਕ ਰਹੇ ਹਨ। ਚੀਨ ਦੇ ਕਿੰਗਦਾਓ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਪਿਛਲੇ 6 ਹਫਤਿਆਂ 'ਚ ਦੂਜੀ ਵਾਰ ਮੁਲਾਕਾਤ ਹੋਣ ਵਾਲੀ ਹੈ। ਜਿੱਥੇ ਦੋਹਾਂ ਦੇਸ਼ਾਂ ਦੇ ਨੇਤਾ ਇਕ ਵਾਰ ਫਿਰ ਆਪਣੇ ਟ੍ਰੇਡ 'ਤੇ ਹੀ ਸਭ ਤੋਂ ਜ਼ਿਆਦਾ ਫੋਕਸ ਕਰਦੇ ਨਜ਼ਰ ਆਉਣਗੇ। ਪਿਛਲੇ ਮਹੀਨੇ ਸਿੰਗਾਪੁਰ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਜੇਕਰ ਚੀਨ ਅਤੇ ਭਾਰਤ ਮਿਲ ਕੇ ਕੰਮ ਕਰਨ ਤਾਂ ਏਸ਼ੀਆ ਅਤੇ ਦੁਨੀਆ ਦਾ ਭਵਿੱਖ ਰੌਸ਼ਨਾ ਜਾਵੇਗਾ। ਮੋਦੀ ਨੇ ਚੀਨ ਨਾਲ ਆਪਣੇ ਦੋ-ਪੱਖੀ ਸਬੰਧਾਂ ਦੀ ਵੀ ਜਮ ਕੇ ਤਰੀਫ ਕੀਤੀ ਸੀ। ਮੋਦੀ ਐੱਸ. ਸੀ. ਓ. ਸੰਮੇਲਨ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਵੀ ਮੁਲਾਕਾਤ ਕਰਨਗੇ।

 

G7 ਅਤੇ G6+1
ਅਮਰੀਕਾ ਅਤੇ ਯੂਰਪੀ ਦੇਸ਼ਾਂ ਨੇ ਮਿਲ ਕੇ 2014 'ਚ ਯੂਕ੍ਰੇਨ ਸੰਕਟ ਤੋਂ ਬਾਅਦ ਰੂਸ ਨੂੰ ਇਸ ਗਰੁੱਪ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਸ ਨੂੰ ਜੀ-8 ਤੋਂ ਜੀ-7 ਕਿਹਾ ਗਿਆ। ਇਸ ਵਾਰ ਡੋਨਾਲਡ ਟਰੰਪ ਨੇ ਨਾ ਸਿਰਫ ਚੀਨ ਦੇ ਨਾਲ ਨਵੀਂਆਂ ਵਪਾਰਕ ਨੀਤੀਆਂ ਲਾਗੂ ਕਰ ਤਣਾਅ ਪੈਦਾ ਕੀਤਾ ਹੈ, ਬਲਕਿ ਕੈਨੇਡਾ, ਮੈਕਸੀਕੋ ਅਤੇ ਈ. ਯੂ. 'ਤੇ ਨਵੇਂ ਸ਼ੁਲਕ ਲਾ ਕੇ ਟ੍ਰੇਡ ਵਾਰ ਛੇੜ ਦਿੱਤੀ ਹੈ, ਜਿਸ ਦਾ ਪ੍ਰਭਾਵ ਇਸ ਸੰਮੇਲਨ 'ਚ ਦੇਖਿਆ ਗਿਆ ਹੈ। ਉਥੇ ਹੀ ਫ੍ਰਾਂਸੀਸੀ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਸੀ ਜੇਕਰ ਟਰੰਪ ਟ੍ਰੇਡ ਵਾਰ ਨੂੰ ਖਤਮ ਕਰਨ ਲਈ ਕੁਝ ਨਹੀਂ ਕਰਦੇ ਤਾਂ ਅਸੀਂ ਜੀ-7 ਦੀ ਬਜਾਏ ਜੀ-6 ਸਮਝੌਤੇ 'ਤੇ ਹਸਤਾਖਰ ਕਰਨ ਨੂੰ ਤਿਆਰ ਹਾਂ। ਜਸਟਿਨ ਟਰੂਡੋ ਨੇ ਟਰੰਪ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ, ਪਰ ਅਮਰੀਕਾ ਨੇ ਜਿਸ ਤਰ੍ਹਾਂ ਦਰਾਮਦ ਸ਼ੁਲਕ ਲਾਏ ਹਨ, ਇਹ ਉਨ੍ਹਾਂ ਦੀ ਅਰਥਵਿਵਸਥਾ 'ਤੇ ਕਿਸੇ ਹਮਲੇ ਤੋਂ ਘਟ ਨਹੀਂ ਹੈ।

PunjabKesari

 

G-7 ਦੇ ਸਾਹਮਣੇ SCO ਦਾ ਦਬਦਬਾਅ
ਕਈ ਜੀ-7 ਦੇਸ਼ ਵੱਡੀਆਂ ਆਰਥਿਕ ਸ਼ਕਤੀਆਂ ਦੇ ਬਾਵਜੂਦ ਵੀ ਗਲੋਬਲ ਵਿਕਾਸ 'ਚ ਇਨ੍ਹਾਂ ਦੀ ਭੂਮਿਕਾ ਘਟਦੀ ਜਾ ਰਹੀ ਹੈ। ਅਮਰੀਕਾ 2.3 ਫੀਸਦੀ ਦੇ ਨਾਲ ਹੋਰ ਵਧ ਰਿਹਾ ਹੈ, ਤਾਂ ਉਥੇ ਯੂਰਪੀ ਯੂਨੀਅਨ ਦੀ ਅਰਥਵਿਵਸਥਾ ਵੀ ਪਿਛਲੇ ਸਾਲ 2.56 ਫੀਸਦੀ ਰਹੀ। ਉਥੇ ਜਾਪਾਨ ਦੀ ਗੱਲ ਕੀਤੀ ਜਾਵੇ ਤਾਂ 2017 'ਚ ਆਰਥਿਕ ਵਿਕਾਸ ਵਾਧਾ 1.6 ਫੀਸਦੀ ਰਿਹਾ। ਅੰਦਾਜ਼ਾ ਹੈ ਕਿ ਇਸ ਸਾਲ ਜਾਪਾਨ ਦਾ ਆਰਥਿਕ ਵਿਕਾਸ ਵਾਧਾ ਹੋਰ ਵੀ ਜ਼ਿਆਦਾ ਘਟ ਰਹਿਣ ਵਾਲਾ ਹੈ। ਉਥੇ ਭਾਰਤ ਦਾ ਜੀ. ਡੀ. ਪੀ. 7.7 ਫੀਸਦੀ ਰਿਹਾ ਹੈ ਅਤੇ ਚੀਨ 6.8 ਫੀਸਦੀ ਦੇ ਨਾਲ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਇਸ ਐੱਸ. ਸੀ. ਓ. ਬੈਠਕ ਤੋਂ ਬਾਅਦ ਭਾਰਤ ਅਤੇ ਚੀਨ ਵਪਾਰ ਦੇ ਮਾਮਲਿਆਂ 'ਚ ਹੋਰ ਜ਼ਿਆਦਾ ਨੇੜੇ ਅਤੇ ਮਜ਼ਬੂਤੀ ਨਾਲ ਅੱਗੇ ਵਧਦੇ ਹੋਏ ਦੇਖੇ ਜਾ ਸਕਣਗੇ। ਪਿਛਲੇ ਸਾਲ ਭਾਰਤ ਐੱਸ. ਸੀ. ਓ. ਗਰੁੱਪ 'ਚ ਸ਼ਾਮਲ ਹੋਇਆ ਸੀ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਪਹਿਲੀ ਵਾਰ ਇਸ ਮਹੱਤਵਪੂਰਣ ਸੰਮੇਲਨ 'ਚ ਹਿੱਸਾ ਲੈਣ ਲਈ ਚੀਨ ਦੇ ਕਿੰਗਦਾਓ ਪਹੁੰਚੇ ਹਨ।


Related News