ਜੀ-7 ਨੇ ਵੈਨੇਜ਼ੁਏਲਾ ''ਚ ਰੂਸੀ ਫੌਜ ਦੀ ਮੌਜੂਦਗੀ ''ਤੇ ਜਤਾਈ ਚਿੰਤਾ

04/07/2019 3:17:18 PM

ਮਾਸਕੋ— ਜੀ-7 ਸਮੂਹ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵੈਨੇਜ਼ੁਏਲਾ 'ਚ ਰੂਸੀ ਫੌਜਾਂ ਦੀ ਮੌਜੂਦਗੀ 'ਤੇ ਚਿੰਤਾ ਵਿਅਕਤ ਕੀਤੀ ਹੈ। ਜੀ-7 ਸਮੂਹ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਦਿਨਾਂ ਬੈਠਕ ਫਰਾਂਸ ਦੇ ਦਿਨਾਰਡ ਰਿਜ਼ਾਰਟ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਸੀ। ਇਸ ਬੈਠਕ ਨੂੰ ਇਸ ਸਾਲ ਅਗਸਤ 'ਚ ਆਯੋਜਿਤ ਹੋਣ ਵਾਲੇ 45ਵੇਂ ਜੀ-7 ਸਿਖਰ ਸੰਮੇਲਨ ਦੀ ਤਿਆਰੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

ਜੀ-7 ਸਮੂਹ ਦੇ ਮੈਂਬਰਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਅਸੀਂ ਸੰਕਟਗ੍ਰਸਤ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ 'ਚ ਮਦਦ ਲਈ ਅੰਤਰਰਾਸ਼ਟਰੀ ਮਨੁੱਖੀ ਸਿਧਾਂਤਾਂ ਦੇ ਅਨੁਸਾਲ ਵੈਨੇਜ਼ੁਏਲਾ 'ਚ ਤੱਤਕਾਲ ਮਨੁੱਖੀ ਸਹਾਇਤਾ ਪਹੁੰਚਾਉਣ ਦਾ ਸੱਦਾ ਦਿੰਦੇ ਹਾਂ। ਇਸ ਤੋਂ ਇਲਾਵਾ ਅਸੀਂ ਰੂਸੀ ਫੌਜੀ ਬਲਾਂ ਦੀ ਤਾਇਨਾਤੀ ਨਾਲ ਚਿੰਤਤ ਹਾਂ ਜੋ ਪਹਿਲਾਂ ਤੋਂ ਹੀ ਖਤਰਨਾਕ ਸਥਿਤੀ ਨੂੰ ਵਧਾ ਸਕਦੇ ਹਨ। ਮਾਰਚ 'ਚ ਰੂਸੀ ਫੌਜ ਦਾ ਇਕ ਦਲ ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ 'ਚ ਅਧਿਕਾਰੀਆਂ ਦੇ ਨਾਲ ਰੱਖਿਆ ਸਹਿਯੋਗ 'ਤੇ ਗੱਲਬਾਤ 'ਚ ਹਿੱਸਾ ਲੈਣ ਪਹੁੰਚਿਆ ਸੀ। ਰੂਸ ਨੇ ਵੈਨੇਜ਼ੁਏਲਾ ਨਾਲ ਹੋਏ ਰੱਖਿਆ ਸਮਝੌਤੇ ਦੇ ਮੁਤਾਬਕ ਵਾਰ-ਵਾਰ ਆਪਣੇ ਫੌਜੀਆਂ ਦੀ ਉਪਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਸਹੀ ਠਹਿਰਾਇਆ ਹੈ।


Baljit Singh

Content Editor

Related News